|
|
|
|
ਇਹ ਥੈਰਪੀ ਤਵਚਾ ਨੂੰ ਨਿਖਾਰਣ ਦੇ ਨਾਲ ਸਾਰੇ ਤੰਤੂਆਂ ਦੀ ਕਾਯਾਕਲਪ ਕਰਕੇ ਉਸਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ, ਤਾਕਿ ਆਦਰਸ਼ ਸਿਹਤ ਅਤੇ ਲੰਬੀ ਉਮਰ ਪ੍ਰਾਪਤ ਕੀਤੀ ਜਾ ਸਕੇ। ਔਜ਼ (ਪ੍ਰਾਥਮਿਕ ਜੀਵਨਸ਼ਕਤੀ) ਅਤੇ ਸੱਤਵ (ਮਾਨਸਿਕ ਸਪੱਸ਼ਟਾ) ਵਿੱਚ ਸੁਧਾਰ ਲਿਆਉੰਦਾ ਹੈ ਅਤੇ ਇਸ ਨਾਲ ਸ਼ਰੀਰ ਦੀ ਵਿਰੋਧ ਯੋਗਤਾ ਵੱਧਦੀ ਹੈ। ਇਸ ਵਿੱਚ ਸ਼ਾਮਿਲ ਹਨ - ਔਸ਼ਧੀ ਵਾਲੇ ਤੇਲ ਅਤੇ ਕਰੀਮ ਨਾਲ ਸਿਰ ਅਤੇ ਚਹਰੇ ਦੀ ਮਾਲਸ਼, ਜੜੀ ਬੂਟੀ ਵਾਲੇ ਤੇਲ ਅਤੇ ਪਾਊਡਰ ਦੇ ਨਾਲ ਹੱਥਾਂ ਅਤੇ ਪੈਰਾਂ ਨਾਲ ਸ਼ਰੀਰ ਦੀ ਮਾਲਸ਼, ਅੰਦਰੂਨੀ ਕਾਯਾਕਲ+ਪ ਔਸ਼ਧੀ ਅਤੇ ਔਸ਼ਧੀ ਵਾਲਾ ਇਸ਼ਨਾਨ। ਹਰਬਲ ਬਾਥ ਵੀ ਵਰਤੋ ਵਿੱਚ ਲਿਆਇਆ ਜਾਂਦਾ ਹੈ। |
|
|
|
ਸ਼ਰੀਰਕ ਪ੍ਰਤੀਰਕਸ਼ਣ ਅਤੇ ਲੰਬੀ ਉਮਰ ਲਈ ਇਲਾਜ (ਕਾਯਾਕਲਪ ਚਿਕਿੱਤਸਾ):
ਉਮਰ ਵਧਣ ਦੀ ਪ੍ਰਕਿਰਿਆ ਨੂੰ ਹੋਲਾ ਕਰਨ ਲਈ, ਸ਼ਰੀਰ ਦੀ ਕੋਸ਼ਿਕਾਵਾਂ ਦੀ ਵਿਕਰਤੀ ਨੂੰ ਘੱਟ ਕਰਨ ਲਈ ਅਤੇ ਸਿਸਟਮ ਦੇ ਪ੍ਰਤੀਰਕਸ਼ਣ ਦਾ ਇਹ ਮੁੱਖ ਇਲਾਜ ਹੈ। ਇਹਨਾਂ ਵਿੱਚ ਰਸਾਯਨਾਂ ਦੀ ਖਪਤ (ਵਿਸ਼ੇਸ਼ ਆਯੁਰਵੇਦਿਕ ਦਵਾਇਆਂ ਅਤੇ ਖੁਰਾਕ) ਅਤੇ ਵਿਆਪਕ ਸ਼ਰੀਰਕ ਦੇਖਭਾਲ ਪ੍ਰੋਗਰਾਮ ਸ਼ਾਮਿਲ ਹਨ। ਇਹ ਇਲਾਜ ਵਿਧੀ ਜੇ 50 ਸਾਲ ਦੀ ਉਮਰ ਤੋ ਪਹਿਲਾਂ ਅਪਣਾਈ ਜਾਏ, ਤਾਂ ਇਹ ਮਰਦ ਔਰਤ ਦੋਨਾਂ ਲਈ ਪ੍ਰਭਾਵਸ਼ਾਲੀ ਹੁੰਦੀ ਹੈ।
|
|
|
|
ਸ਼ਰੀਰ ਤੋ ਪਸੀਨਾ ਨਿਕਲਣਾ (ਸਵੇਦ ਕਰਮ) :
ਔਸ਼ਧੀ ਵਾਲਾ ਸਟੀਮ ਬਾਥ ਸ਼ਰੀਰ ਦੀ ਅਸ਼ੁੱਧਿਆਂ ਨੂੰ ਖਤਮ ਕਰਦਾ ਹੈ, ਤਵਚਾ ਦੇ ਰੰਗ ਨੂੰ ਨਿਖਾਰਦਾ ਹੈ, ਚਰਬੀ ਘਟਾਉੰਦਾ ਹੈ ਅਤੇ ਕੁਝ ਵਾਤ ਰੋਗਾਂ ਵਿਸ਼ੇਸ਼ਕਰ ਦਰਦ ਵਿੱਚ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਮੁੱਲਵਾਨ ਜੜੀ ਬੂਟਿਆਂ ਅਤੇ ਹਰਬਲ ਪੱਤਿਆਂ ਨੂੰ ਉਬਾਲਿਆ ਜਾਂਦਾ ਹੈ ਅਤੇ ਭਾਫ਼ ਨਾਲ ਪੂਰੇ ਸ਼ਰੀਰ ਰੋਜ਼ਾਨਾ 10 ਤੋ 20 ਮਿੰਟ ਤੱਕ ਧੋਤਾ ਜਾਂਦਾ ਹੈ। ਜੜੀ ਬੂਟੀ ਵਾਲੇ ਤੇਲ ਅਤੇ ਪਾਊਡਰ ਨਾਲ ਹੱਥਾਂ ਨਾਲ ਮਾਲਸ਼ ਕਰਨ ਤੇ ਖੂਨ ਦੇ ਗੇੜ ਵਿੱਚ ਸੁਧਾਰ ਆਉੰਦਾ ਹੈ ਅਤੇ ਮਾਂਸਪੇਸ਼ਿਆਂ ਮਜ਼ਬੂਤ ਹੁੰਦਿਆਂ ਹਨ।
|
|
|
|
ਸ਼ਰੀਰ ਨੂੰ ਸਲਿੱਮ ਬਨਾਉਣਾ :
ਦਵਾਈ ਵਾਲੇ ਹਰਬਲ ਪਾਊਡਰ ਅਤੇ ਦਵਾਈ ਵਾਲੇ ਹਰਬਲ ਤੇਲ ਦੀ ਮਾਲਸ਼, ਜੜੀ ਬੂਟਿਆਂ ਦੇ ਰਸਾਂ ਆਦਿ ਦੀ ਆਯੁਰਵੇਦਿਕ ਖੁਰਾਕ, ਪ੍ਰੋਗਰਾਮ ਦਾ ਹਿੱਸਾ ਹੈ।
|
|
|
|
ਸੁੰਦਰਤਾ ਦੀ ਦੇਖਭਾਲ :
ਹਰਬਲ ਫੇਸ ਪੈਕ, ਜੜੀ ਬੂਟਿਆਂ ਵਾਲੇ ਤੇਲ ਦੀ ਮਾਲਸ਼, ਹਰਬਲ ਚਾਹ ਦਾ ਸੇਵਨ ਆਦਿ ਨਾਲ ਰੰਗ ਰੂਪ ਨਿਖਰਦਾ ਹੈ ਅਤੇ ਸ਼ਰੀਰ ਸੁਡੋਲ ਬਣਦਾ ਹੈ।
|
|
|
|
ਮਾਨਸਿਕ ਅਤੇ ਸ਼ਰੀਰਕ ਤੰਦਰੂਸਤੀ (ਧਿਆਨ ਅਤੇ ਯੋਗ), ਮਾਨਸਿਕ ਅਤੇ ਸ਼ਰੀਰਕ ਵਿਆਮ ਦਾ ਅਰਥ ਹੈ ਆਪਣੇ ਹਉਮੈ ਨੂੰ ਆਪਣੇ ਸ਼ਰੀਰ ਅਤੇ ਮਨ ਤੋ ਬਾਹਰ ਕੱਢਣਾ - ਸਿਖਲਾਈ ਦੇ 8 ਚਰਣ ਹਨ ਜੋ ਤੁਹਾਡੀ ਇਕਾਗਰਤਾ ਨੂੰ ਨਿਖਾਰਦੇ ਹਨ, ਤੁਹਾਡੀ ਸਿਹਤ ਵਿੱਚ ਵਾਧਾ ਕਰਦੇ ਹਨ ਅਤੇ ਤੁਹਾਡੇ ਮਨ ਦੀ ਸ਼ਾੰਤੀ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ : 1. ਅਨੁਸ਼ਾਸਿਤ ਵਿਵਹਾਰ ਨੂੰ (ਯਮ) 2. ਸਵੈ ਸ਼ੁੱਧਤਾ (ਨਿਯਮ) 3. ਪਦਾਸਨ ਜਾਂ ਲੋਟਸ ਸਥਿਤੀ (ਆਸਨ) ਅਜਿਹੇ ਸ਼ਰੀਰਕ ਆਸਨ 4. ਸਾਹ ਤੇ ਨਿਯੰਤਰਣ (ਪ੍ਰਾਣਾਯਾਮ) 5. ਇੰਦਰਿਆਂ ਤੇ ਨਿਯੰਤਰਣ (ਪ੍ਰਤਆਹਾਰ) 6. ਚੁਣੇ ਹੋਈ ਵਸਤੂ ਤੇ ਮਨ ਨੂੰ ਸਥਿਰ ਕਰਨਾ (ਧਾਰਣਾ) 7. ਮੇਡੀਟੇਸ਼ਨ (ਧਿਆਨ) ਅਤੇ 8. ਸਮਾਧੀ - ਉਹ ਮਾਨਸਿਕ ਅਵਸਥਾ ਜਿੱਥੇ ਤੁਸੀ ਸੰਪੂਰਣ ਸ਼ਾੰਤੀ ਅਤੇ ਸੁੱਖ ਮਹਿਸੂਸ ਕਰਦੇ ਹੋ।

|
|
|
|
ਸਮੁੱਚੀ ਤੰਦਰੁਸਤੀ (ਪੰਚਕਰਮਾ ਇਲਾਜ)
ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਲਈ ਪੰਜ ਸੁਤੱਰੀ ਇਲਾਜ - ਇਹ ਸ਼ਰੀਰ, ਸ਼ਰੀਰ ਦੇ ਅੰਗਾਂ, ਮਨ, ਸਾਹ, ਨਾੜਾਂ ਨੂੰ ਸੋਧਦਾ ਹੈ ਅਤੇ ਲਹੂ ਨੂੰ ਸ਼ੁੱਧ ਬਣਾਉੰਦਾ ਹੈ।
|
|
|
|
|