
ਜੜੀ ਬੂਟੀ ਵਾਲਾ ਤੇਲ, ਦਵਾਈ ਵਾਲਾ ਦੁੱਧ ਜਾਂ ਮੱਖਣ ਅਤੇ ਕਾੜ੍ਹੇ ਨੂੰ ਮੱਥੇ/ਪੂਰੇ ਸ਼ਰੀਰ ਤੇ ਖਾਸ ਤਰੀਕੇ ਨਾਲ ਲਗਾਇਆ ਜਾਂਦਾ ਹੈ। ਇਹਨਾਂ ਵਿੱਚ ਸ਼ਾਮਿਲ ਹੈ, ਓਰਧਵਾਂਗ (ਇਸਨੂੰ ਅੱਖਾਂ, ਕੰਨ ਅਤੇ ਚਮੜੀ ਦੇ ਰੋਗ ਲਈ ਚੰਗਾ ਮਨਿਆ ਜਾਂਦਾ ਹੈ), ਟਕਰਾ ਧਾਰਾ (ਯਾਦਦਾਸ਼ਤ ਦੇ ਨੁਕਸਾਨ, ਗੰਭੀਰ ਸਿਰ ਦਰਦ ਜਾਂ ਪਾਗਲ ਰੋਗਿਆਂ ਲਈ) ਅਤੇ ਸਰਵਾਂਗ ਧਾਰਾ (ਸਿਰ ਅਤੇ ਸ਼ਰੀਰ ਦੋਨਾਂ ਲਈ)।
ਗਠੀਏ, ਲਯੂਕੇਮਿਆ ਆਦਿ ਨੂੰ ਘਟਾਉਣ ਲਈ ਇਲਾਜ। (ਸਨੇਹਪਾਨਮ) :
ਦਵਾਈ ਵਾਲੇ ਘਿਓ ਦਾ ਪ੍ਰਯੋਗ ਅੰਦਰੂਨੀ ਤੌਰ ਤੋ ਹੌਲੀ ਹੌਲੀ ਵੱਧਦੀ ਮਾਤਰਾ ਵਿੱਚ ਵਿਸ਼ੇਸ਼ ਸਮੇਂ ਲਈ ਕੀਤਾ ਜਾਂਦਾ ਹੈ।
ਨੱਕ, ਮੂੰਹ ਅਤੇ ਗਲਾ ਦੀ ਖੁਸ਼ਕੀ, ਗੰਭੀਰ ਸਿਰ ਦਰਦ, ਚਿਹਰੇ ਦਾ ਅਧਰੰਗ ਅਤੇ ਸਿਰ ਵਿੱਚ ਜਲਨ ਲਈ ਇਲਾਜ। (ਸਿਰੋਵਸਤੀ) :
ਸਿਰ ਤੇ ਲਗੀ ਚਮੜੇ ਦੀ ਟੋਪੀ ਵਿੱਚ ਕੋਸਾ ਤੇਲ ਪਾ ਕੇ ਡਾਕਟਰ ਦੀ ਸਲਾਹ ਦੇ ਅਨੁਸਾਰ ਵਿਸ਼ੇਸ਼ ਸਮੇਂ ਲਈ ਛੱਡ ਦਿੱਤਾ ਜਾਂਦਾ ਹੈ।
ਸਪਾਂਡਿੱਲਾਈਸਿਸ, ਵਾਤਰੋਗ ਜਿਵੇਂ ਕਿ ਗਠੀਆ, ਅਧਰੰਗ, ਅਰਧਧਰੰਗ, ਸਨਾਯੂ ਦੋਸ਼ ਅਤੇ ਵਿਕਾਰ ਦਾ ਇਲਾਜ। (ਪਿਝਿਚਿੱਲ) :
ਸਾਫ ਅਤੇ ਨਵੇਂ ਕਪੜੇ ਦੀ ਮਦਦ ਨਾਲ ਕੋਸੇ ਹਰਬਲ ਤੇਲ ਨੂੰ ਸਿਖਲਾਈ ਪ੍ਰਾਪਤ ਕਰਮਚਾਰਿਆਂ ਦੁਵਾਰਾ ਪੂਰੇ ਸ਼ਰੀਰ ਤੇ 7 ਤੋ ਲੈ ਕੇ 21 ਦਿਨਾਂ ਤੱਕ ਰੋਜ਼ਾਨਾ 1 ਤੋ 1.5 ਘੰਟੇ ਤੱਕ ਤਾਲਬੱਧ ਤਰੀਕੇ ਨਾਲ ਲਗਾਇਆ ਜਾਂਦਾ ਹੈ।
ਅਰਧਧਰੰਗ, ਅਧਰੰਗ, ਮੋਟਾਪੇ ਅਤੇ ਕੁਝ ਖਾਸ ਗਠੀਏ ਵਰਗੇ ਰੋਗਾਂ ਲਈ ਇਲਾਜ। (ਉਦਵਰਤਨਮ) :
ਜੜੀ ਬੂਟੀ ਵਾਲੇ ਪਾਊਡਰ ਨਾਲ ਉੱਪਚਾਰਾਤਮਕ ਮਾਲਸ਼।
ਸਦਮਾ ਜਾਂ ਦੁਰਘਟਨਾ ਦੇ ਕਾਰਨ ਮਸ ਹਾਦਸੇ ਦੇ ਕਾਰਨ ਮਸਕਯੁਲੋਸਕੇਲਟਲ ਰੋਗ ਦਾ ਇਲਾਜ। (ਮਰਮ ਚਿਕਿੱਤਸਾ):
ਇਹ ਸ਼ਰੀਰ ਦੇ ਬਹੁਤ ਹੀ ਸੰਵੇਦਨਸ਼ੀਲ ਅਹਿਮ ਅੰਗਾਂ ਲਈ ਕੀਤਾ ਜਾਉਣ ਵਾਲਾ ਇਲਾਜ ਹੈ। (107 ਮਰਮ)
ਨੱਕ ਸੰਬੰਧਿਤ ਰੋਗ ਲਈ ਇਲਾਜ। (ਨਸਯਮ) :
ਦਵਾਈ ਵਾਲੇ ਹਰਬਲ ਉੱਤਪਾਦ, ਕਾੜ੍ਹਾ ਤੇਲ ਅਤੇ ਘਿਓ ਆਦਿ ਦਾ ਸੇਵਨ ਸਿਰ ਅਤੇ ਗਰਦਨ ਦੇ ਰੋਗਾਂ ਨੂੰ ਖਤਮ ਕਰਦਾ ਹੈ।
ਕੰਨ ਦੇ ਰੋਗਾਂ ਲਈ ਇਲਾਜ। (ਕਰਣਪੂਰਣਮ) :
ਕੰਨਾਂ ਦੀ ਸਫਾਈ ਅਤੇ ਵਿਸ਼ੇਸ਼ ਰੋਗਾਂ ਦੇ ਇਲਾਜ ਲਈ ਦਵਾਈ ਵਾਲੇ ਤੇਲ ਦੀ ਵਰਤੋ ਰੋਜ਼ਾਨਾ 5 ਤੋ 10 ਮਿੰਟ ਤੱਕ ਕੀਤੀ ਜਾਂਦੀ ਹੈ।
ਮੋਤੀਆਬਿੰਦ ਤੋ ਬਚਾਅ ਅਤੇ ਦ੍ਰਿਸ਼ਟੀ ਨੂੰ ਵਧਾਉਣਾ। (ਤਰਪਣਮ) :
ਅੱਖਾ ਦਾ ਇਲਾਜ ਮੋਤੀਆਬਿੰਦ ਨੂੰ ਰੋਕਣ ਅਤੇ ਆਪਟਿਕ ਨਸ ਨੂੰ ਮਜ਼ਬੂਤ ਬਨਾਉਣ ਵਿੱਚ ਅਸਰਦਾਰ ਹੂੰਦਾ ਹੈ।
ਮਾਂਸਪੇਸ਼ਿਆਂ ਦਾ ਨਾਸ, ਵਾਤਰੋਗ, ਖੇਡਦੇ ਹੋਏ ਲੱਗਣ ਵਾਲਿਆਂ ਚੋਟਾਂ, ਜੋੜਾ ਦਾ ਦਰਦ, ਸ਼ਰੀਰ ਜਾਂ ਸ਼ਰੀਰ ਦੇ ਅੰਗਾਂ ਵਿੱਚ ਕਮਜੋਰੀ ਅਤੇ ਕੁਝ ਖਾਸ ਕਿਸਮ ਦੇ ਚਮੜੀ ਰੋਗਾਂ ਲਈ ਇਲਾਜ (ਨਜਾਵਰਕਿਝੀ) :
ਗੋਲੇ ਦੇ ਰੂਪ ਵਾਲੇ ਬੈਗ ਵਿੱਚ ਬੰਨ੍ਹੇ ਹੋਏ ਦਵਾਈ ਵਾਲੇ ਚਾਵਲ ਦੇ ਪੈਕ ਦੇ ਬਾਹਰੀ ਉੱਪਯੋਗ ਦੁਆਰਾ ਪੂਰੇ ਸ਼ਰੀਰ ਤੋ ਪਸੀਨਾ ਕੱਢਿਆ ਜਾਂਦਾ ਹੈ।
**ਕਿਰਪਾ ਕਰਕੇ ਨੋਟ ਕਰੋ : -
- ਜਾਂਚ ਤੋ ਬਾਅਦ ਆਯੁਰਵੇਦਿਕ ਡਾਕਟਰ ਦੁਵਾਰਾ ਹਰ ਵਿਅਕਤੀ ਲਈ ਵੱਖ ਵੱਖ ਪ੍ਰੋਗਰਾਮ ਦਾ ਨਿਧਾਰਣ ਕੀਤਾ ਜਾਵੇਗਾ।
- ਪਿੱਠ ਦਰਦ, ਮਾਂਸਪੇਸ਼ਿਆ ਦਾ ਦਰਦ ਅਜਿਹੇ ਮਾਮੂਲੀ ਰੋਗਾਂ ਲਈ ਹਰਬਲ ਸਟੀਮ ਬਾਥ, ਸਪਾਈਨਲ ਬਾਥ ਅਤੇ ਉੱਪਚਾਰਾਤਮਕ ਮਾਲਸ਼ ਦੁਵਾਰਾ ਘੱਟ ਸਮੇਂ ਵਾਲਾ ਇਲਾਜ ਸਿਰਫ ਡਾਕਟਰ ਦੀ ਸਲਾਹ ਤੇ ਪ੍ਰਦਾਨ ਕੀਤਾ ਜਾਵੇਗਾ।
- ਮਹਿਲਾਵਾਂ ਦੀ ਮਾਲਸ਼ ਅਤੇ ਹੋਰ ਸਿਹਤ ਪ੍ਰੋਗਰਾਮਾਂ ਲਈ ਮਹਿਲਾਂ ਤਕਨੀਸ਼ੀਅਨ ਹੋਵੇਗੀ।
- ਬਿਰਧ ਵਿਅਕਤਿਆਂ, ਬਹੂਤ ਹੀ ਛੋਟੇ ਬੱਚਿਆਂ (7 ਸਾਲ ਤੋ ਘੱਟ ਉਮਰ ਵਾਲੇ), ਦਿਲ ਦੇ ਰੋਗਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਕੁਝ ਪ੍ਰੋਗਰਾਮ ਠੀਕ ਨਹੀਂ ਹੂੰਦੇ ਹਨ।
- ਜੇਕਰ ਤੁਹਾਨੂੰ ਦਿੱਲ ਸੰਬੰਧੀ ਸਮੱਸਿਆ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਗੰਭੀਰ ਚਮੜੀ ਰੋਗ ਜਾਂ ਦਮੇ ਦਾ ਕੋਈ ਪਿੱਛਲਾ ਚਿਕਿੱਤਸਾ ਇਤੀਹਾਸ ਹੈ, ਤਾਂ ਕਿਰਪਾ ਕਰਕੇ ਆਪਣੇ ਡਾਕਟਰ ਨੂੰ ਪਹਿਲਾਂ ਹੀ ਇਸਦੀ ਜਾਣਕਾਰੀ ਦਿਓ।
- ਅਗਾਊ ਰਿਜ਼ਰਵੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ।