Trade Media
     

ਉੱਤਰਦਾਈ ਪਰਯਟਨ - ਕੇਰਲ ਅੱਪਡੇਟ

 
ਉੱਤਰਦਾਈ ਪਰਯਟਨ (ਆਰਟੀ) ਕੇਰਲ ਪਰਯਟਨ ਦੀ ਇੱਕ ਅਨੌਖੀ ਅਤੇ ਦੂਰਗਾਮੀ ਵਿਸ਼ਾਂ ਹੈ ਜਿਸ ਨੇ ਧਿਆਨ ਖਿਚਣਯੋਗ ਉਪਲਬਧਿਆਂ ਦੇ ਨਾਲ ਆਪਣੇ ਚਰਣ ਦੇ ਪ੍ਰੋਗਰਾਮ ਪੂਰੇ ਕੀਤੇ ਹਨ। ਪਾਈਲਟ ਫੇਜ ਦੇ ਰੂਪ ਵਿੱਚ ਆਰਟੀ ਦੇ ਉਪਾਆਂ ਨੂੰ ਚਾਰ ਸਥਾਨਾਂ - ਕੋਵਲਮ, ਕੁਮਰਕਨ, ਤੇੱਕਡੀ ਅਤੇ ਵਾਯਨਾਡ ਵਿੱਚ ਲਾਗੂ ਕੀਤਾ ਗਿਆ ਹੈ। ਇਹਨਾਂ ਸਥਾਨਾਂ ਵਿੱਚ ਕੁਮਰਕਮ ਸਫਲ ਮਾਡਲ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਅਤੇ ਇਸਨੂੰ ਭਾਰਤ ਸਰਕਾਰ ਦੇ ਪਰਯਟਨ ਮੰਤਰਾਲੇ ਦੁਵਾਰਾ ਕੇਰਲ ਵਿੱਚ ਉੱਤਰਦਾਈ ਪਰਯਟਨ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਕੇਰਲ ਸਰਕਾਰ ਦੇ ਪਰਯਟਨ ਵਿਭਾਗ ਨੇ 2 ਅਤੇ 3 ਫਰਵਰੀ 2007 ਨੂੰ ਉੱਤਰਦਾਇ ਪਰਯਟਨ ਲਈ ਅੰਤਰਰਾਸ਼ਟਰੀ ਕੇੰਦਰ - ਭਾਰਤ (ICRT ਭਾਰਤ) ਅਤੇ ਤਿਰੂਵਨੰਤਪੂਰਮ ਦੇ EQUATIONS (ਇਕਵਿਟੇਬਲ ਟੂਰਿਜਮ ਆਪਸ਼ਨ) ਦੇ ਨਾਲ ਮਿੱਲ ਕੇ ਉੱਤਰਦਾਇ ਪਰਯਟਨ ਤੇ ਰਾਜ ਸਤੱਰੀ ਅਧਿਵੇਸ਼ਨ ਦਾ ਆਯੋਜਨ ਕੀਤਾ ਹੈ। ਇਸ ਦੋ ਦਿਵਸੀ ਵਰਕਸ਼ਾਪ ਵਿੱਚ ਵੱਡੀ ਸੰਖਿਆ ਵਿੱਚ ਸੰਬੰਧਿਤ ਭਾਗੀਦਾਰਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਸਰਕਾਰ, ਸਥਾਨਿਕ ਸਵੈ ਸਰਕਾਰ, ਪਰਯਟਨ ਉਦਯੋਗ, ਸਿਵਲ ਸੋਸਾਇਟੀ ਸੰਗਠਨ, ਅਕਾਦਮੀ ਅਤੇ ਮੀਡਿਆ ਦੇ ਪ੍ਰਤੀਨਿਧੀ ਅਤੇ ਵਿਧਾਨ ਸਭਾ ਦੇ ਸਦੱਸ ਸ਼ਾਮਲ ਹਨ। ਵਰਕਸ਼ਾਪ ਦੇ ਅੰਤ ਵਿੱਚ ਸਮਿਤੀ - ਰਾਜ ਸਤੱਰੀ ਉੱਤਰਦਾਇ ਪਰਯਟਨ ਕਮੇਟੀ (SLRTC) ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਵਰਕਸ਼ਾਪ ਦੀ ਚਰਚਾ ਨੂੰ ਅੱਗੇ ਵਧਾਉਣ ਅਤੇ ਕੇਰਲ ਨੂੰ ਇੱਕ ਉੱਤਰਦਾਇ ਪਰਯਟਨ ਸਥਾਨ ਬਨਾਉਣ ਲਈ ਵਿਭਿੰਨ ਖੇਤਰਾਂ ਦੇ ਪ੍ਰਤੀਨਿਧਿਆਂ ਨੂੰ ਲਿਆ ਗਿਆ ਹੈ।

ਰਾਜ ਸੱਤਰੀ ਉੱਤਰਦਾਇ ਪਰਯਟਨ ਕਮੇਟੀ ਦੀ ਬੈਠਕ 20 ਅਪ੍ਰੈਲ 2007 ਨੂੰ ਹੋਈ ਸੀ ਅਤੇ ਇਸ ਵਿੱਚ ਕ੍ਰਮਵਾਰ ਤਰੀਕੇ ਨਾਲ ਉੱਤਰਦਾਇ ਪਰਯਟਨ ਲਈ ਉਪਾ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਕੁਮਰਕਮ, ਵਾਯਨਾਡ, ਕੋਵਲਮ ਅਤੇ ਤੇੱਕਡੀ ਦਾ ਉੱਤਰਦਾਇ ਪਰਯਟਨ ਦੀ ਯੋਨਾਵਾਂ ਨੂੰ ਲਾਗੂ ਕਰਨ ਲਈ ਚੋਣ ਕੀਤਾ ਗਿਆ ਸੀ। ਚੁਣੇ ਗਏ ਸਥਾਨਾਂ ਤੇ ਤਕਨੀਕੀ ਸਹਾਇਤਾ ਲਈ ਸਰਕਾਰ ਨੇ ਪ੍ਰਤੀਭਾਗੀ ਬੋਲੀ ਦੁਵਾਰਾ ਗ੍ਰੇਟ ਇੰਡੀਆ ਟੂਰਿਜਮ ਪਲਾਨਰਸ ਐੰਡ ਕੰਸਲਟੇੰਟਸ (GITPAC) ਦਾ ਵੀ ਗਠਨ ਕੀਤਾ ਗਿਆ ਸੀ। ਅਸਲ ਵਿੱਚ ਲਾਗੂ ਕਰਨ ਦੀ ਪ੍ਰਕਿਰਿਆ ਮਾਰਚ 2008 ਵਿੱਚ ਸ਼ੁਰੂ ਹੋਈ ਸੀ।

ਸਥਾਨਾਂ ਤੇ ਕੀਤੀ ਜਾਉਣ ਵਾਲੀ ਗਤੀਵਿਧਿਆਂ ਦਾ ਸੰਖੇਪਿਤ ਵੇਰਵਾ :

ਕੁਮਰਕਮ ਵਿੱਚ ਉੱਤਰਦਾਇ ਪਰਯਟਨ ਲਈ ਕੀਤੀ ਜਾਉਣ ਵਾਲੀ ਕੋਸ਼ਿਸ਼ਾਂ
ਕੁਮਰਕਮ ਵਿੱਚ ਉੱਤਰਦਾਇ ਪਰਯਟਨ ਲਈ ਕੀਤੀ ਜਾਉਣ ਵਾਲੀ ਕੋਸ਼ਿਸ਼ਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ ਅਤੇ ਇਹ ਸਥਾਨ ਉੱਤਰਦਾਇ ਪਰਯਟਨ ਦੀ ਕੋਸ਼ਿਸ਼ਾਂ ਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਆਰਦਸ਼ ਬਣ ਕੇ ਸਾਹਮਣੇ ਆਇਆ ਹੈ। ਇਸ ਦੇ ਇਲਾਵਾ ਇਸ ਪ੍ਰੋਗਰਾਮ ਨੂੰ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟੀ ਮਾਨਤਾ; ਪ੍ਰਾਪਤ ਹੋਈ ਹੈ।

ਕੁਮਰਕਮ ਵਿੱਚ ਉੱਤਰਦਾਇ ਪਰਯਟਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ 16 ਮਈ 2007 ਨੂੰ ਕੁਮਰਕਮ ਵਿੱਚ ਭਾਗੀਦਾਰਾਂ ਦੀ ਵਰਕਸ਼ਾਪ ਦੇ ਆਯੋਜਨ ਨਾਲ ਸ਼ੁਰੂ ਹੋਈ ਸੀ। ਵਰਕਸ਼ਾਪ ਦਾ ਉਦੇਸ਼ ਸਾਰੇ ਭਾਗੀਦਾਰਾਂ ਦੁਵਾਰਾ ਉੱਤਰਦਾਇ ਪਰਯਟਨ ਨੂੰ ਲਾਗੂ ਕਰਨ ਲਈ ਵਿਆਪਕ ਸਹਿਮਤੀ ਬਨਾਉਣਾਂ ਸੀ। ਵਰਕਸ਼ਾਪ ਵਿੱਚ ਵੱਡੀ ਸੰਖਿਆ ਵਿੱਚ ਸਰਕਾਰ, ਸਧਾਨਿਕ ਸਵੈ ਸ਼ਾਸ਼ਨ, ਪਰਯਟਨ ਉਦਯੋਗ, ਸਿਵਲ ਸੋਸਾਇਟੀ ਸੰਗਠਨ, ਅਕਾਦਮੀ ਅਤੇ ਮੀਡਿਆ ਦੇ ਪ੍ਰਤੀਨਿਧੀ ਸ਼ਾਮਲ ਹੋਏ ਸੀ। ਵਰਕਸ਼ਾਪ ਵਿੱਚ ਉੱਤਰਦਾਇ ਪਰਯਟਨ ਦੇ ਆਰਥਿਕ, ਸਮਾਜਕ ਅਤੇ ਪਰਿਆਵਰਣੀ ਪਹਲੂਆਂ ਤੇ ਚਰਚਾ ਕੀਤੀ ਗਈ ਸੀ ਅਤੇ ਹਰੇਕ ਖੇਤਰ ਲਈ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਗਈਆ ਸਨ। ਵਿਧਾਨ ਸਭਾ ਸਦੱਸ ਸ਼੍ਰੀ ਵੀ. ਐਨ. ਵਾਸਵਾਨ ਦੁਵਾਰਾ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ ਸੀ। ਕੇਰਲ ਪਰਯਟਨ ਦੇ ਨਿਰਦੇਸ਼ਕ ਸ਼੍ਰੀ ਐਮ. ਕੌਲ ਆਈ. ਏ. ਐਸ. ਦੁਵਾਰਾ ਵਰਕਸ਼ਾਪ ਦੀ ਅਗਵਾਈ ਕੀਤੀ ਗਈ ਸੀ। ਵਰਕਸ਼ਾਪ ਦੀ ਅਗਵਾਈ ਪਰਯਟਨ ਸੈਕਟਰੀ ਡਾ. ਵੀ. ਆਈ. ਏ. ਐਸ., ਸ਼੍ਰੀ ਯੂ. ਵੀ. ਜੋਸ, ਅਤਿਰਿਕਤ ਨਿਰਦੇਸ਼ਕ ਦੁਵਾਰਾ ਕੀਤੀ ਗਈ ਸੀ।

ਪਰਯਟਨ ਵਿਭਾਗ ਦੁਵਾਰਾ ਖੇਤਰ ਵਿੱਚ ਉੱਤਰਦਾਇ ਪਰਯਟਨ ਨੂੰ ਲਾਗੂ ਕਰਨ ਲਈ ਇੱਕ ਕੁਡੂੰਬਸ਼੍ਰੀ ਸਲਾਹਕਾਰ ਦੀ ਨਿਯੁਕਤੀ ਦਾ ਫੈਸਲਾ ਕੀਤਾ ਗਿਆ। ਪੰਚਾਇਤ ਅਤੇ ਕੁਡੂੰਬਸ਼੍ਰੀ ਸਲਾਹਕਾਰ ਨੇ ਕੁਮਰਕਮ ਦੇ ਪਰਯਟਨ ਸਥਾਨ ਤੇ ਆਰਟੀ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਖੇਤਰ ਕਾਰਜ ਸ਼ੁਰੂ ਕਰ ਦਿੱਤਾ। ਸਲਾਹਕਾਰ ਨੇ ਹੋਟਲ ਉਦਯੋਗ ਵਿੱਚ ਇੱਕ ਮੰਗ ਵਿਸ਼ਲੇਸ਼ਣ ਸਰਵੇਖਣ ਕੀਤਾ ਅਤੇ ਹੋਟਲਾਂ ਨੂੰ ਬਿਨਾਂ ਕਿਸੇ ਅੰਤਰਾਲ ਦੇ ਸਬਜਿਆਂ ਦੀ ਪੂਰਤੀ ਲਈ ਇੱਕ ਕ੍ਰਿਸ਼ੀ ਪੰਚਾਂਗ ਦਾ ਨਿਰਮਾਣ ਕੀਤਾ ਗਿਆ। ਪੰਚਾਇਤ ਦੁਵਾਰਾ ਕ੍ਰਿਸ਼ੀ ਖੇਤਰਕ ਨੂੰ ਮੁੜ ਸੁਰਜੀਤ ਕਰਨ ਲਈ ਆਰਥਿਕ ਉੱਤਰਦਾਇ ਲਾਗੂ ਕਰਨ ਦਾ ਫੈਸਲਾ ਕੀਤਾ। ਹਰੇਕ ਕੁਡੂੰਬਸ਼੍ਰੀ ਇਕਾਈ ਨੇ ਇੱਕ ਸਬਜੀ ਦੀ ਹਰੇਕ ਫਸਲ ਲਈ ਪੰਜ ਸਦੱਸਿਆਂ ਵਾਲੀ ਗਤੀਵਿਧੀ ਸਮੂੰਹ ਦਾ ਨਿਰਮਾਣ ਕੀਤਾ। ਇਸ ਤਰ੍ਹਹਾਂ 180 ਸਮੂੰਹਾਂ (900 ਔਰਤਾਂ) ਦੁਵਾਰਾ ਕੁਮਰਕਮ ਵਿੱਚ ਸਬਜਿਆਂ ਦੀ ਖੇਤੀ ਸ਼ੁਰੂ ਕੀਤੀ ਗਈ। ਪੰਚਾਇਤ ਨੇ ਖੇਤੀ ਲਈ ਜਮੀਨ ਪਮਦਾਨ ਕੀਤੀ ਅਤੇ ਇਹਨਾਂ ਸਮੂੰਹਾਂ ਨੂੰ 1,50,000 ਰੂ ਖਾਦ ਅਤੇ ਬੀਜਾਂ ਆਦਿ ਲਈ ਉਪਲਬਧ ਕਰਾਏ।

14 ਮਾਰਚ 2008 ਨੂੰ ਸ਼੍ਰੀ ਬਾਲਕ੍ਰਿਸ਼ਨਨ, ਮਾਨਨੀਯ ਮੰਤ੍ਰਿ, ਪਰਯਟਨ, ਹੌਮ ਅਤੇ ਵਿਜਿਲੈੰਸ ਨੇ ਕੁਮਰਕਮ ਵਿੱਚ ਉੱਤਰਦਾਇ ਪਰਯਟਨ ਦੇ ਪ੍ਰੋਗਰਾਮ ਦੀ ਸ਼ੁਰੂਵਾਤ ਕੀਤੀ। 18 ਮਾਰਚ 2008 ਨੂੰ 11 ਉੱਤਪਾਦਾਂ ਦੀ ਇੱਕਠੀ ਕੋਸ਼ਿਸ਼ ਦੇ ਅਧਾਰ ਤੇ ਸਥਾਨਿਕ ਰੂਪ ਤੋ ਉੱਤਪਾਦਿਤ ਸਮੱਗਰਿਆਂ ਦੀ ਪੂਰਤੀ ਹੋਟਲਾਂ ਅਤੇ ਰਿਸੋਰਟ ਵਿੱਚ ਸ਼ੁਰੂ ਕੀਤੀ ਗਈ।

ਆਰਥਿਕ ਜਿੰਮੇਵਾਰੀ ਦੇ ਇੱਕ ਅੰਗ ਦੇ ਰੂਪ ਵਿੱਚ ਪਰਯਟਨ ਵਿਭਾਗ ਨੇ ਇੱਥੇ ਕਈ ਛੋਟੇ ਉਦਯੋਗਾਂ, ਯਾਦਗਾਰ ਵਸਤੂਆਂ ਦੀ ਇਕਾਇਆਂ, ਕਲਾ ਸਾੰਸਕ੍ਰਿਤੀ ਸਮੂੰਹਾਂ ਦਾ ਵਿਕਾਸ ਕੀਤਾ। ਇਹਨਾਂ ਵਿੱਚ ਪ੍ਰਮੁੱਖ ਹਨ ਕੁਡੂੰਬਸ਼੍ਰੀ ਦੀ ਅਗਵਾਈ ਵਾਲੀ ਸਥਾਨਿਕ ਪ੍ਰਾਪਤ ਪੂਰਤੀ ਇਕਾਈ – ਜਿਸਦਾ ਨਾਂ ਸਮਰਿੱਧੀ ਹੈ। ਆਰਥਿਕ ਜਿੰਮੇਵਾਰੀ ਗਤੀਵਿਧਿਆਂ ਦੁਵਾਰਾ ਸਥਾਨਿਕ ਲੋਕਾਂ ਲਈ ਮਾਰਚ 2008 ਤੋ ਲੈ ਕੇ ਜੂਨ 2010 ਤੱਕ 45,76,343 ਰੂ ਦੀ ਆਮਦਨੀ ਕੀਤੀ ਗਈ ਸੀ।
ਕੁਮਰਕਮ ਵਿੱਚ ਉੱਤਰਦਾਇ ਪਰਯਟਨ ਦੀ ਕੋਸ਼ਿਸ਼ਾਂ ਦੇ ਕਾਰਣ ਹਾਸਲ ਕੁਝ ਮਹਤੱਵਪੂਰਣ ਸਫਲਤਾਵਾਂ ਇਸ ਪ੍ਰਕਾਰ ਹਨ :
  • ਪਰਤੀ ਭੂਮੀ ਤੇ ਕ੍ਰਿਸ਼ੀ ਅਤੇ ਕ੍ਰਿਸ਼ੀ ਉੱਤਪਾਦਨ ਵਿੱਚ ਵਾਧਾ
  • ਮੱਛੀ ਫਾਰਮ ਅਤੇ ਕਮਲ ਉੱਤਪਾਦਨ
  • ਹੋਟਲ ਉਦਯੋਗ ਦੇ ਨਾਲ ਵਪਾਰਿਕ ਰਿਸ਼ਤਿਆਂ ਦੀ ਸਥਾਪਨਾ ਅਤੇ ਸਥਾਨਿਕ ਉੱਤਪਾਦਾਂ ਦੀ ਮੰਗ ਵਿੱਚ ਵਾਧਾ
  • ਯਾਦਗਾਰ ਵਸਤੂ ਉਦਯੋਗ ਦਾ ਵਿਕਾਸ
  • ਜਮਾਤ ਅਧਾਰਤ ਪਰਯਟਨ ਉੱਤਪਾਦ
  • ਸਥਾਨਿਕ ਕਲਾ ਰੂਪ ਅਤੇ ਸੰਸਕ੍ਰਿਤੀ ਦਾ ਪ੍ਰੋਤਸਾਹਨ
  • ਸਭਿਆਚਾਰਕ ਪਰਯਟਨ ਅਤੇ ਦੇਸੀ ਵਿਅੰਜਨਾਂ ਦਾ ਪ੍ਰੋਤਸਾਹਨ
  • ਸਮਾਜਕ ਜਾਗਰਿਤੀ ਅਤੇ ਪਰਯਟਨ ਪ੍ਰਬੰਧਨ
  • ਵਾਤਾਵਰਣ ਦੀ ਸੁਰੱਖਿਆ
  • ਉਰਜਾ ਬਚਾਉਣ ਦੇ ਉਪਾ
  • ਸੰਸਾਧਨਾਂ ਦਾ ਵਿਆਪਕ ਨਕਸ਼ਾ
  • ਪਰਯਟਨ ਸਥਾਂਨ ਦੀ ਲੇਬਰ ਡਾਇਰੈਕਟਰੀ
ਵਾਯਨਾਡ
ਜਿਲ੍ਹਿਆਂ ਵਿੱਚ ਉੱਤਰਦਾਇ ਪਰਯਟਨ ਦੀ ਪ੍ਰਕਿਰਿਆ ਨੂੰ 6 ਮਈ 2007 ਨੂੰ ਭਾਗੀਦਾਰਾਂ ਦੀ ਵਰਕਸ਼ਾਪ ਦੇ ਆਯੋਜਨ ਦੇ ਨਾਲ ਲਾਗੂ ਕੀਤਾ ਗਿਆ ਸੀ। ਸਾਰੇ ਭਾਗੀਦਾਰਾਂ ਦੁਵਾਰਾ ਉੱਤਰਦਾਇ ਪਰਯਟਨ ਨੂੰ ਲਾਗੂ ਕਰਨ ਲਈ ਵਿਆਪਕ ਸਹਿਮਤੀ ਨੂੰ ਬਨਾਉਣਾ ਵਰਕਸ਼ਾਪ ਦਾ ਉਦੇਸ਼ ਸੀ। ਵਰਕਸ਼ਾਪ ਵਿੱਚ ਵੱਡੀ ਸੰਖਿਆ ਵਿੱਚ ਸੰਬੰਧਿਤ ਭਾਗੀਦਾਰਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਸਰਕਾਰ, ਸਥਾਨਿਕ ਸਵੈ ਸਰਕਾਰ, ਪਰਯਟਨ ਉਦਯੋਗ, ਸਿਵਲ ਸੋਸਾਇਟੀ ਸੰਗਠਨ, ਅਕਾਦਮੀ ਅਤੇ ਮੀਡਿਆ ਦੇ ਪ੍ਰਤੀਨਿਧੀ ਅਤੇ ਵਿਧਾਨ ਸਭਾ ਦੇ ਸਦੱਸ ਸ਼ਾਮਲ ਹੋਏ ਹਨ। ਵਰਕਸ਼ਾਪ ਵਿੱਚ ਉੱਤਰਦਾਇ ਪਰਯਟਨ ਦੇ ਆਰਥਿਕ, ਸਮਾਜਕ ਅਤੇ ਪਰਿਆਵਰਣ ਪਹਲੂਆਂ ਤੇ ਚਰਚਾ ਕੀਤੀ ਗਈ ਸੀ ਅਤੇ ਹਰੇਕ ਖੇਤਰ ਲਈ ਕਾਰਜ ਯੋਜਨਾਵਾਂ ਤਿਆਰ ਕੀਤੀਆ ਗਈਆ ਸਨ। ਵਿਧਾਨ ਸਭਾ ਸਦੱਸ ਸ਼੍ਰੀ ਕੇ. ਸੀ. ਕੁੰਜੀਰਾਮਨ ਦੁਵਾਰਾ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ ਸੀ। ਜਿਲ੍ਹਾ ਪੰਚਾਇਤ ਦੀ ਸਟੈੰਡਿੰਗ ਕਮੇਟੀ ਦੇ ਮੁੱਖਿਆ ਜੋਰਜ ਪੋਥੇਨ ਦੁਵਾਰਾ ਵਰਕਸ਼ਾਪ ਦੀ ਅਗਵਾਈ ਕੀਤੀ ਗਈ ਸੀ। ਵਰਕਸ਼ਾਂਪ ਦੀ ਅਗਵਾਈ ਪਰਯਟਨ ਸੈਕਟਰੀ ਡਾ. ਵੀ. ਆਈ. ਏ. ਐਸ, ਸ਼੍ਰੀ ਯੂ. ਵੀ. ਜੋਸ, ਅਤਿਰਿਕਤ ਨਿਰਦੇਸ਼ਕ, (ਪਰਯਟਨ) ਦੁਵਾਰਾ ਕੀਤੀ ਗਈ ਸੀ।

ਵਾਯਨਾਡ ਵਿੱਚ ਪਰਯਟਨ ਵਿਭਾਗ ਦੁਵਾਰਾ ਉੱਤਰਦਾਇ ਪਰਯਟਨ ਦੇ ਪ੍ਰੋਗਰਾਮਾਂ ਦੀ ਸ਼ੁਰੂਵਾਤ 2008 ਵਿੱਚ ਕੀਤੀ ਗਈ ਸੀ। ਇਸ ਵਿੱਚ ਉੱਤਰਦਾਇ ਪਰਯਟਨ ਦੇ ਤਿੰਨ ਮੁੱਖ ਖੇਤਰ – ਆਰਥਿਕ, ਸਮਾਜਕ ਅਤੇ ਪਰਿਆਵਰਣ ਤੇ ਧਿਆਨ ਦਿੱਤਾ ਗਿਆ। ਆਰਥਿਕ ਜਿੰਮੇਵਾਰੀ ਦੇ ਰੂਪ ਵਿੱਚ ਕੁਡੂੰਬਸ਼੍ਰੀ ਇਕਾਈ, ਸਥਾਨਿਕ ਕਿਸਾਨਾਂ ਅਤੇ ਦਸਤਕਾਰਾਂ ਦੇ ਸਥਾਨਿਕ ਉੱਪਾਦ ਹੋਟਲ ਉਦਯੋਗਾਂ ਵਿੱਚ ਵੰਡੇ ਗਏ। ਇਸ ਨਾਲ ਜਮਾਤ ਅਤੇ ਉਦਯੋਗ ਦੇ ਵਿੱਚ ਦੀ ਖਾਈ ਭਰਣ ਅਤੇ ਉਹਨਾਂ ਵਿੱਚ ਬੇਹਤਰ ਰਿਸ਼ਤੇ ਬਨਾਉਣ ਵਿੱਚ ਮਦਦ ਮਿਲੀ। ਇਸ ਤੋ ਇਲਾਵਾ, ਭਾਗੀਦਾਰੀ ਦੁਵਾਰਾ ਉਹਨਾਂ ਨੂੰ ਉੱਤਰਦਾਇ ਪਰਯਟਨ ਦੇ ਨਾਲ ਜੁੜਨ ਵਿੱਚ ਮਦਦ ਮਿਲੀ। ਸਥਾਨਿਕ ਸਵੈ ਸ਼ਾਸ਼ਨ, ਜਿਲ੍ਹਾ ਕੁਡੂੰਬਸ਼੍ਰੀ ਮਿਸ਼ਨ, ਐਨਜੀਓ, ਸਮਾਜਕ ਕਾਰਜਕਰਤਾ ਅਤੇ ਪਰਯਟਨ ਉਦਯੋਗ ਆਦਿ ਇੱਕਠੇ ਮਿੱਲ ਕੇ ਸਥਾਨ ਦੇ ਆਰਥਿਕ, ਸਮਾਜਕ ਅਤੇ ਪਰਿਆਵਰਣੀ ਪਹਲੂਆਂ ਦਾ ਵਿਕਾਸ ਕਰਦੇ ਹਨ।

ਪਾਯਲਟ ਪ੍ਰਾਜੈਕਟ ਦੇ ਤਹਿਤ ਸਥਾਨ ਦੇ ਚੋਣ ਦੇ ਦੌਰਾਨ ਪੂਰੇ ਜਿਲ੍ਹੇ ਦਾ ਚੋਣ ਕੀਤਾ ਗਿਆ। ਬਾਅਦ ਵਿੱਚ, ਵਿਸ਼ਾਲ ਸੰਚਾਲਨ ਖੇਤਰ ਦੀ ਗੁੰਝਲਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਯਲਟ ਆਰਥਿਕ ਉੱਤਰਦਾਇ ਪ੍ਰੋਗਰਾਮਾਂ ਨੂੰ ਵੈਤਿਰੀ ਗੁੱਛੇ ਤੱਕ ਸੀਮਿਤ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਤਹਿਤ ਵੈਤਿਰੀ, ਕਲਪੇੱਟਾ, ਪੋਯੁਤਾਨਾ ਅਤੇ ਮੇੱਪਾਡੀ ਪੰਚਾਇਤ ਸ਼ਾਮਲ ਹਨ। ਸਮਰਿੱਧੀ ਗਰੂੱਪ ਇੱਥੇ ਸਥਾਪਿਤ ਹੈ ਅਤੇ ਇਸ ਮੁਹਿੰਮ ਵਿੱਚ ਕੁਡੂੰਬਸ਼੍ਰੀ ਸ਼ਾਮਲ ਹੈ। ਉਪਲਬਧ ਉੱਤਪਾਦਾਂ ਦੀ ਵੱਧ ਸਪਲਾਈ ਚੰਗੀ ਸ਼ੁਰੂਵਾਤ ਕੀਤੀ ਗਈ ਅਤੇ ਉਮੀਦ ਹੈ ਕਿ ਅਗਲੇ ਪਰਯਟਨ ਮੌਸਮ ਤੱਕ ਪੂਰਤੀ ਸਥਿਰ ਕਰ ਲਿੱਤੀ ਜਾਵੇਗੀ।

ਸ਼ੁਰੂ ਤੋ ਹੀ ਸਮਰਿੱਧੀ ਸਮੂੰਹ ਨੇ ਇਸ ਸਥਾਨ ਤੇ ਆਪਣਾ ਕੱਮ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੈ। ਹੋਟਲ ਸੰਚਾਲਕਾਂ ਦੇ ਨਾਲ ਲਗਾਤਾਰ ਚਰਚਾ ਅਤੇ ਮੁਲਾਕਾਤਾਂ ਦੁਵਾਰਾ ਸਮਰਿੱਧੀ ਨੇ ਉਦਯੋਗਿਕ ਭਾਗੀਦਾਰਾਂ ਨਾਲ ਬੇਹਤਰ ਤਾਲਮੇਲ ਸਥਾਪਿਤ ਕਰ ਲਿਆ ਹੈ। ਕਿਸਾਨ ਸਮੂੰਹਾਂ, ਉੱਤਪਾਦਨ ਇਕਾਇਆਂ ਦੀ ਪੱਛਾਣ ਅਤੇ ਔਰਗੇਨਿਕ ਖੇਤੀ ਨੂੰ ਵਧਾਉਣਾ ਅਜਿਹੇ ਕਾਰਜ ਇਸ ਪਰਯਟਨ ਖੇਤਰ ਵਿੱਚ ਕੀਤੇ ਗਏ ਹਨ। ਨਤੀਜਣ, ਕਈ ਸਥਾਨਿਕ ਉੱਤਪਾਦਕਾਂ ਨੇ ਲਾਗੂ ਕਰਨ ਦੀ ਕਿਰਿਆ ਵਿੱਚ ਵੱਧ ਚੱੜ ਕੇ ਭਾਗ ਲਿਆ। ਸ਼ੁਰੂ ਵਿੱਚ ਦੋ ਪ੍ਰਾਪਰਟਿਆਂ ਨੂੰ 12 ਵਸਤੂਆਂ ਦੀ ਪੂਰਤੀ ਕੀਤੀ ਗਈ। ਫੇਰ ਅੱਗੇ ਚੱਲ ਕੇ 10 ਪ੍ਰਾਪਰਟਿਆਂ ਨੂੰ 43 ਵਸਤੂਆਂ ਦੀ ਪੂਰਤੀ ਕੀਤੀ ਜਾਉਣ ਲੱਗੀ। ਮੁੱਲ ਨਿਰਧਾਰਣ ਸਮੀਤਿ ਅਤੇ ਗੁਣਵੱਤਾ ਸਮੀਤਿ ਦੀ ਸਥਾਪਨਾ ਵਾਯਨਾਡ ਵਿੱਚ ਕੀਤੀ ਗਈ ਸੀ। ਇਹਨਾਂ ਸਮੀਤਿਆਂ ਨੇ ਆਪਣੀ ਮੌਜੂਦਗੀ ਖਰੀਦ ਅਤੇ ਪੂਰਤੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੇ ਨਾਲ ਦਰਸ਼ਾਈ ਸੀ। ਹੁਣ ਸਮਰਿੱਧੀ ਦੀ ਕੁੱਲ ਆਮਦਨੀ ਵੱਧ ਕੇ 7,22,460 ਰੂ ਹੋ ਗਈ ਹੈ।

ਦੇਸੀ ਭੋਜਨ ਕੇੰਦਰ
ਇਹ ਵਾਯਨਾਡ ਦੀ ਇੱਕ ਆਦਰਸ਼ ਕੋਸ਼ਿਸ਼ ਹੈ। ਆਰਟੀ ਸੇਲ ਦੁਵਾਰਾ ਏਡੱਕਲ ਗੁਫਾ ਦੇ ਨੇੜੇ ਅਤੇ ਪੂਕੂਟ ਝੀਲ ਪਰਿਸਰ ਵਿੱਚ ਦੋ ਦੇਸ਼ੀ ਭੋਜਨ ਕੇੰਦਰ ਖੋਲੇ ਗਏ ਹਨ। ਏਡੱਕਲ ਗੁਫਾ ਦੇ ਨੇੜੇ ਇਹ ਦੁਕਾਨ ਵਾਯਨਾਡ ਦੇ ਜਨਜਾਤੀ ਜਮਾਤ ਦੁਵਾਰਾ ਅਤੇ ਪੂਕੂਟ ਝੀਲ ਦੀ ਦੁਕਾਨ ਕੁਡੂੰਬਸ਼੍ਰੀ ਦੁਵਾਰਾ ਚਲਾਈ ਜਾਂਦੀ ਹੈ। ਏਡੱਕਲ ਦੇ ਦੇਸੀ ਭੋਜਨ ਕੇੰਦਰ ਵਿੱਚ ਜਨਜਾਤੀ ਅਤੇ ਦੇਸੀ ਨਾਸ਼ਤੇ ਮਿੱਲਦੇ ਹਨ ਅਤੇ ਇਸ ਕੇੰਦਰ ਨੇ ਇੱਕ ਮਹੀਨੇ ਵਿੱਚ 1.25 ਲੱਖ ਦੀ ਆਮਦਨੀ ਕਮਾਈ ਹੈ।

ਹੁਣ 20 ਕੁਡੂੰਬਸ਼੍ਰੀ ਇਕਾਇਆਂ। 20 ਕਿਸਾਨ ਅਤੇ 10 ਦਸਤਕਾਰ ਨਿਰਮਾਤਾ ਆਪਣੇ ਉੱਤਪਾਦਾਂ ਦੀ ਵਿਕਰੀ ਸਮਰਿੱਧੀ ਦੁਕਾਨ ਦੁਵਾਰਾ ਕਰਦੇ ਹਨ। ਸਮਰਿੱਧੀ ਦੁਵਾਰਾ ਮਾਰਚ 2009 ਤੋ ਮਈ 2010 ਦੇ ਵਿੱਚ ਕੁੱਲ 7,22,460 ਰੂ ਦੀ ਆਮਦਨ ਕਮਾਈ ਗਈ। ਇਸ ਆਮਦਨੀ ਦਾ  80% ਤੋ ਵੀ ਵੱਧ ਹਿੱਸਾ ਸਥਾਨਿਕ ਲੋਕਾਂ ਵਿੱਚ ਵੰਡ ਦਿੱਤਾ ਗਿਆ ਸੀ। ਸਮਰਿੱਧੀ ਨਾਲ ਜੁੜੇ 10 ਪ੍ਰਮੁੱਖ ਹੋਟਲ ਅਤੇ ਰਿਸਾਰਟ ਹਨ।

ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਸਮਾਜਕ ਜਿੰਮੇਵਾਰੀ ਨੂੰ ਮਹਤੱਵਪੂਰਣ ਕਾਰਕ ਮੰਨਿਆ ਜਾਂਦਾ ਹੈ। ਵਿਚੋਲਗਿਰੀ ਨੂੰ ਹੋਰ ਵੀ ਰਚਨਾਤੱਮਕ ਬਨਾਉਣ ਲਈ ਆਰਟੀ ਸੇਲ ਨੇ ਤੀਰਥ ਸਥਾਨਾਂ, ਮੇਲਿਆਂ ਅਤੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਤਿਉਹਾਰ ਕਲੈੰਡਰ ਦਾ ਨਿਰਮਾਣ ਕੀਤਾ ਹੈ। ਸੇਲ ਦੁਵਾਰਾ ਪਰਯਟਨ ਨਾਲ ਜੁੜੇ ਮਹਤੱਵਪੂਰਣ ਮਾਮਲਿਆਂ ਨੂੰ ਪਛਾਣਿਆ ਗਿਆ ਅਤੇ ਸੁਰੱਖਿਆ, ਦੇਸੀ ਅਤੇ ਸਥਾਨਿਕ ਖਾਉਣ ਦੀ ਵਸਤੂਆਂ/ਵਿਅੰਜਨਾਂ ਦਾ ਅਧਿਐਨ ਕੀਤਾ ਗਿਆ ਹੈ। ਇਸ ਦੁਵਾਰਾ ਅਧਾਰਿਤ ਸੰਰਚਨਾ ਵਿੱਚ ਕਮੀ ਦਾ ਮੁਲਾਂਕਣ, ਆਚਾਰਸ਼ਾਸਤੱਰ ਦਾ ਨਿਰਧਾਰਣ, ਜਮਾਤ ਅਧਾਰਿਤ ਪਰਯਟਨ ਉੱਤਪਾਦਾਂ ਦੀ ਪੱਛਾਣ, ਵਾਯਨਾਡ ਦੀ ਯਾਦਗਾਰ ਵਸਤੂਆਂ ਦਾ ਵਿਕਾਸ, ਸਥਾਂਨ ਨਿਰਦੇਸ਼ਿਕਾ, ਸੰਸਾਧਨ ਮਾਨਚਿੱਤਰ, ਸਮਾਜਕ ਸਰਵੇਖਣ ਅਤੇ ਲੇਬਰ ਡਾਇਰੈਕਟਰੀ ਆਦਿ ਉੱਤੇ ਵੀ ਕੱਮ ਕੀਤਾ ਗਿਆ ਹੈ। ਇਹਨਾਂ ਸਾਰੇ ਮਾਮਲਿਆਂ ਤੇ ਸੇਲ ਦੁਵਾਰਾ ਵੇਰਵਾ ਅਤੇ ਯੋਜਨਾਵਾਂ ਤਿਆਰ ਕੀਤੀਆ ਗਈਆ ਹਨ। 

ਸਥਾਨ ਸੰਸਾਧਨ ਨਿਰਦੇਸ਼ਿਕਾ (ਡੇਸਟਿਨੇਸ਼ਨ ਰਿਸੋਰਸ ਡਾਇਰੈਕਟਰੀ)
ਆਰਟੀ ਸੇਲ ਵਾਯਨਾਡ ਦੁਵਾਰਾ ਇੱਕ ਸਥਾਨ ਨਿਰਦੇਸ਼ਿਕਾ ਤਿਆਰ ਕੀਤੀ ਗਈ ਹੈ ਜਿਸ ਵਿੱਚ ਵਾਯਨਾਡ ਜਿਲ੍ਹੇ ਦੇ ਸਾਰੇ ਮੁੱਖ ਭਾਗ ਅਤੇ ਸੰਸਾਧਨਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇਸ ਨਿਰਦੇਸ਼ਿਕਾ ਨੂੰ ਬਨਾਉਣ ਵਿੱਚ ਸੇਲ ਦੁਵਾਰਾ ਡੂੰਘਾ ਅਧਿਐਨ ਕੀਤਾ ਗਿਆ ਹੈ। ਇਸ ਲਈ ਸਥਾਨ ਦਾ ਵਿਆਪਕ ਅਤੇ ਜਮੀਨੀ ਸਤੱਰ ਤੇ ਸੰਸਾਧਨ ਮਾਨਚਿੱਤਰ ਕੀਤਾ ਗਿਆ ਹੈ। ਇਸ ਨਿਰਦੇਸ਼ਿਕਾ ਵਿੱਚ ਕੁਦਰਤੀ, ਸਾੰਸਕ੍ਰਿਤਿਕ, ਇਤਿਹਾਸਕ, ਭੂਗੋਲਿਕ, ਜਮਾਤ ਆਦਿ ਭਾਗਾਂ ਦਾ ਵਿਸਥਾਰ ਵਿੱਚ ਵੇਰਵਾ ਉਪਲਬਧ ਹੈ।

ਸਮਾਰੋਹ ਕਲੈੰਡਰ
ਸਾੰਸਕ੍ਰਿਤਿਕ ਪਰਯਟਨ ਨੂੰ ਵਧਾਉਣ ਦੇ ਉਦੇਸ਼ ਨਾਲ ਆਰਟੀ ਸੇਲ ਨੇ ਵਾਯਨਾਡ ਦੇ ਮੁੱਖ ਤੀਰਥ ਕੇੰਦਰਾਂ ਦੇ ਸਮਾਰੋਹ ਕਲੈੰਡਰ ਬਣਾਇਆ ਹੈ। ਇਸ ਕਲੈੰਡਰ ਵਿੱਚ ਇਤਿਹਾਸ, ਰਿਵਾਰ ਅਤੇ ਅਨੁਸ਼ਠਾਨ, ਮੰਦਰ, ਕਲਾ ਆਦਿ ਦੀ ਜਾਣਕਾਰੀ ਸ਼ਾਮਲ ਹੈ। ਇਹ ਪਰਯਟਕਾਂ ਨੂੰ ਜਮਾਤ ਦੀ ਆਸਥਾ ਅਤੇ ਭਗਤੀ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।

ਯਾਦਗਾਰ ਵਸਤੂਆਂ ਦਾ ਵਿਕਾਸ
ਯਾਦਗਾਰ ਵਸਤੂਆਂ ਕਾਰੀਗਰਾਂ, ਦਸਤਕਾਰਾਂ ਅਤੇ ਮਸਾਲਾ ਉੱਤਪਾਦਕ ਕਿਸਾਨਾਂ ਦੇ ਵਿਕਾਸ ਨੂੰ ਵਧਾਵਾ ਦਿੰਦੀਆ ਹਨ ਜਿਸ ਨੇ ਇਸ ਪਰਯਟਨ ਥਾਂ ਦੀ ਕਾਯਾ ਪਲਟ ਦਿੱਤੀ ਹੈ। ਆਰਟੀ ਸੇਲ ਨੇ ਤਿੰਨ ਪ੍ਰਕਾਰ ਦੀ ਯਾਦਗਾਰ ਵਸਤੂਆਂ - ਸਪਾਈਸ ਕਿੱਟ, ਏਡੱਕਲ ਗੁਫਾਵਾਂ ਦੀ ਨਕਾਸ਼ੀ ਅਤੇ ਕਾਫੀ ਸਟੰਪ ਉੱਤਪਾਦਾਂ ਦਾ ਵਿਕਾਸ ਕੀਤਾ ਹੈ। ਹੁਣ ਇਹਨਾਂ ਸਾਰਿਆ ਨੂੰ ਯਾਦਗਾਰ ਵਸਤੂਆਂ ਦੀ ਦੁਕਾਨਾਂ ਰਾਹੀਂ ਵੇਚਿਆ ਜਾ ਰਿਹਾ ਹੈ।

ਏਡੱਕਲ ਗੁਫਾਵਾਂ ਲਈ ਪਰਯਟਨ ਪ੍ਰਬੰਧਨ ਦੀ ਯੋਜਨਾ
ਏਡੱਕਲ ਦੀ ਗੁਫਾਵਾਂ - ਆਕਰਸ਼ਕ ਵਿਆਦ ਚੱਟਾਨੀ ਗੁਫਾਵਾਂ ਹਨ। ਇਹ ਵਾਯਨਾਡ ਦਾ ਸੱਭ ਤੋ ਰੁਝੀ ਹੋਈ ਥਾਂ ਹੈ। ਏਡੱਕਲ ਵਿੱਚ ਪਰਯਟਕਾਂ ਦੇ ਆਗਮਨ ਨੂੰ ਪ੍ਰਬੰਧਿਤ ਕਰਨ ਲਈ, ਆਰਟੀ ਸੇਲ ਨੇ ਇੱਕ ਪ੍ਰਭਾਵ ਪਰਯਟਕ ਪ੍ਰਬੰਧਨ ਯੋਨਾ ਦਾ ਨਿਰਮਾਣ ਕੀਤਾ ਹੈ ਤਾਕਿ ਪਰਯਟਕਾਂ ਲਈ ਇਹ ਸੰਘਣੀ ਥਾਂ ਵੱਧ ਆਰਾਮਦਾਇਕ ਬਣ ਸਕੇ।

ਵਾਯਨਾਡ ਵਿੱਚ ਪੇੰਡੂ ਜੀਵਨ ਦਾ ਅਨੁਭੱਵ
ਵਾਯਨਾਡ ਦੇ ਪੇੰਡੂ ਜੀਵਨ ਦਾ ਅਨੁਭੱਵ ਲੈਣ ਲਈ ਆਰਟੀ ਸੇਲ ਦੁਵਾਰਾ ਦੋ ਪੈਕੇਜ ਸ਼ੁਰੂ ਕੀਤੇ ਗਏ ਹਨ। ਇਹਨਾਂ ਦੇ ਨਾਂ ਹਨ - 'ਰੋਡ ਟੂ ਫ੍ਰੈਗ੍ਰੇੰਟ ਹਿੱਲ' ਅਤੇ 'ਜਰਨੀ ਟੂ ਦ ਸੋਲ ਆਫ ਨੇਚਰ'। ਰੋਡ ਟੂ ਫ੍ਰੈਗ੍ਰੇੰਟ ਹਿੱਲ ਦਾ ਵਿਕਾਸ ਪੋਯੁਤਾਨਾ ਪਿੰਡ ਪੰਚਾਇਤ ਦੇ ਸੁਗੰਧਾਗਿਰੀ ਵਿੱਚ ਹੋਇਆ ਸੀ। ਬਾਂਸ, ਮਿੱਟੀ ਅਤੇ ਤਰੂਵਾ ਘਾਹ ਅਜਿਹੇ ਇਹ ਸਥਾਨਿਕ ਸਰੋਤ ਪਾਰੰਪਰਿਕ ਜੀਵਨ ਸ਼ੈਲੀ ਦੇ ਬਾਰੇ ਵਿੱਚ ਦੱਸਦੇ ਹਨ।

‘ਜਰਨੀ ਟੂ ਦ ਸੋਲ ਆਫ ਨੇਚਰ' ਕੋੱਟਤਰਾ ਪਿੰਡ ਪੰਚਾਇਤ  ਦੇ ਕਰਿਮਕੁੱਟੀ ਵਿੱਚ ਸਥਿਤ ਹੈ। ਇਹ ਪੈਕੇਜ ਪਯਸ਼ੀ ਰਾਜਾ ਦੇ ਯੋਧਾਵਾਂ, ਕੁਰੂਚਿਯਸ ਦੀ ਸ਼ਾਹੀ ਸੰਸਕ੍ਰਿਤੀ ਦੇ ਬਾਰੇ ਵਿੱਚ ਦੱਸਦਾ ਹੈ। ਇੱਥੋ ਦੀ ਸੰਯੁਕਤ ਪਰਿਵਾਰ ਪ੍ਰਣਾਲੀ ਵਿੱਚ, ਅਸੀ ਉਹਨਾਂ ਦੀ ਜੀਵਨ ਸ਼ੈਲੀ, ਪਰੰਪਰਾਵਾਂ, ਰਿਵਾਜਾਂ, ਅਨੁਸ਼ਠਾਨਾਂ ਅਤੇ ਸਵਦੇਸ਼ੀ ਕਿਸਾਨੀ ਕਾਰਜਾਂ ਅਤੇ ਔਸ਼ਧੀ ਕਾਰਜਪ੍ਰਣਾਲੀ ਵਿੱਚ ਅਨੌਖਾਪਨ ਵੇਖ ਸਕਦੇ ਹਾਂ। ਇਸ ਪੈਕੇਜ ਦਾ ਦੂਜਾ ਆਕਰਸ਼ਨ ਸਿੱਲਕਵਰਕ ਉੱਤਪਾਦਨ ਕੇੰਦਰ ਹੈ, ਜਿੱਥੇ ਸਿੱਲਕਵਰਕ ਉੱਤਪਾਦਨ ਦੇ ਵਿਭਿੰਨ ਚਰਣ ਪ੍ਰਦਰਸ਼ਿੱਤ ਕੀਤੇ ਜਾਂਦੇ ਹਨ ਅਤੇ ਕਾਫੀ, ਸੁਪਾਰੀ, ਨਾਰੀਅਲ, ਅਦਰਕ, ਕਾਲੀ ਮਿਰਚ, ਜਾਯਫੱਲ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਦੂਜਾ ਮੁੱਖ ਆਕਰਸ਼ਨ ਮੱਛੀ ਤਲਾਬ ਹੈ, ਜਿੱਥੇ ਪਾਰੰਪਰਿਕ ਰੂਪ ਨਾਲ ਮੱਛੀ ਫੜਨ ਦਾ ਇੱਕ ਵੱਖ ਹੀ ਅਨੁਭੱਵ ਪ੍ਰਾਪਤ ਹੁੰਦਾ ਹੈ।

ਇਸ ਪੈਕੇਜ ਨਾਲ ਪਰਯਟਕਾਂ ਨੂੰ ਇੱਥੇ ਸਥਾਨਿਕ ਕਿਸਾਨਾਂ, ਬੱਚਿਆਂ, ਪਾਰੰਪਰਿਕ ਚਿਕਿਤਸਕਾਂ ਆਦਿ ਨਾਲ ਮਿਲਣ ਜੁਲਣ ਦਾ ਅਵਸਰ ਮਿੱਲਦਾ ਹੈ। ਇਹ ਅਨੌਖਾ ਪੈਕੇਜ ਇੱਥੋ ਦੇ ਪਿੰਡਾਂ ਦਾ ਅਨੁਭੱਵ ਅਤੇ ਆਕਰਸ਼ਕ ਵਾਤਾਵਰਣ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਪਰਯਟਨ ਦੇ ਲਾਭਾਂ ਨੂੰ ਸਥਾਨਿਕ ਲੋਕਾਂ ਵਿੱਚ ਵੰਡਦਾ ਹੈ।

ਇਸ ਤੋ ਇਲਾਵਾ, ਆਰਟੀ ਸੇਲ ਨੇ ਵਿਸਤਾਰ ਵਿੱਚ ਸਰਵੇਖਣ ਵੀ ਸ਼ੁਰੂ ਕੀਤਾ ਹੈ ਜਿਵੇਂ ਸੋਸ਼ਲ ਸਰਵੇ ਅਤੇ ਕੌਰ ਡੇਸਟਿਨੇਸ਼ਨ ਸਰਵੇ, ਜੋ ਪਰਯਟਕਾਂ ਲਈ ਸਥਾਨਿਕ ਲੋਕਾਂ ਅਤੇ ਉਦਯੋਗ ਦਾ ਨਜ਼ਰੀਆ ਪ੍ਰਸਤੁਤ ਕਰਦਾ ਹੈ। ਇਹ ਪਰਯਟਨ ਖੇਤਰ ਦੀ ਸਥਾਨਿਕ ਜਮਾਤ ਦੀ ਸਥਿਤੀ ਨੂੰ ਪਛਾਨਣ ਵਿੱਚ ਵੀ ਮਦਦ ਕਰਦਾ ਹੈ। ਹੋਰ ਅਧਿਐਨ ਜਿਵੇਂ ਸੁਰੱਖਿਆ ਦੇ ਮੁੱਦੇ, ਆਚਰਣ ਨਿਯਮ, ਬ੍ਰੌਸ਼ਰ, ਆਡਿੱਟ ਅਤੇ ਸਮਾਜਕ ਮੁੱਦੇ ਆਦਿ ਤੇ ਇਸ ਸੇਲ ਦੁਵਾਰਾ ਕੀਤਾ ਗਿਆ ਹੈ।          

ਵਾਤਾਵਰਣਕ ਜਿੰਮੇਵਾਰੀ
ਵਾਯਨਾਡ ਵਿੱਚ ਹੋਰ ਜਿੰਮੇਵਾਰੀ ਵਾਲੇ ਖੇਤਰਾਂ ਦੀ ਤਰ੍ਹਹਾਂ, ਆਰਟੀ ਸੇਲ ਨੇ ਵਾਤਾਵਰਣਕ ਜਿੰਮੇਵਾਰੀ ਦੇ ਕਾਰਜ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ। ਕਲੀਨ ਸੂਚਿੱਪਾਰਾ ਪ੍ਰੋਗਰਾਮ, ਪੂਕੋਟ ਝੀਲ ਵਿੱਚ ਪਲਾਸਟਿਕ ਪ੍ਰਦੂਸ਼ਣ ਨਿਯੰਤਰਣ, ਵਾਤਾਵਰਣ ਦਾ ਸਰਵੇਖਣ, ਸਟ੍ਰੀਟ ਲਾਈਟ ਸਰਵੇਢਣ ਅਤੇ ਪਵਿਤੱਰ ਬਾਗਾਂ ਦੇ ਅਧਿਐਨ ਜਿਹੇ ਕੁਝ ਪ੍ਰਮੁੱਖ ਦਖਲ ਹਨ ਜੋ ਸੇਲ ਦੁਵਾਰਾ ਕੀਤੇ ਗਏ ਹਨ।

ਸਾਫ ਸੂਚਿੱਪਾਰਾ
ਸੂਚਿੱਪਾਰਾ  ਵਾਯਨਾਡ ਦਾ ਸੱਭ ਤੋ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਝਰਨਾ ਹੈ। ਪਲਾਸਟਿਕ ਪ੍ਰਦੂਸ਼ਨ ਦੀ ਸਮੱਸਿਆਵਾਂ, ਜਿਸ ਨਾਲ ਝਰਨੇ, ਕੁਦਰਤ ਅਤੇ ਇਸਦੀ ਹੱਦ ਦੀ ਗੁਣਵੱਤਾ ਨੂੰ ਖਤਰਾ ਹੋ ਸਕਦਾ ਹੈ, ਨੂੰ ਪਛਾਨਣ ਲਈ ਕਦਮ ਚੁੱਕੇ ਹਨ। ਵਾਤਾਵਰਣਕ ਜਿੰਮੇਵਾਰੀ ਕਾਰਜ ਦਾ ਹਿੱਸਾ ਹੋਣ ਕਾਰਣ, ਸੂਚਿੱਪਾਰਾ  ਵਿੱਚ, ਪਰਯਟਨ ਕਲੱਬ ਦੇ ਸਹਿਯੋਗ ਨਾਲ ਆਰਟੀ ਨੇ ਇੱਕ ਜਨਤਕ ਜਾਗਰੂਕਤਾ ਅਤੇ ਸਫਾਈ ਪ੍ਰੋਗਰਾਮ ਆਯੋਜਿਤ ਕੀਤਾ ਹੈ।

ਪੂਕੋਟ ਝੀਲ
ਪੂਕੋਟ ਝੀਲ ਵਾਯਨਾਡ ਦੀ ਇੱਕ ਸਾਫ ਪਾਣੀ ਵਾਲੀ ਝੀਲ ਹੈ ਜੋ ਹਰ ਸਾਲ ਭਾਰੀ ਮਾਤਰਾ ਵਿੱਚ ਪਰਯਟਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਪਲਾਸਟਿਕ ਪ੍ਰਦੂਸ਼ਣ ਦੇ ਮਾਮਲੇ ਵਿੱਚ ਪੂਕੋਟ ਝੀਲ ਦਾ ਵਾਤਾਵਰਣ ਵੀ ਸੂਚਿੱਪਾਰਾ ਝੀਲ ਜਿਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਖੇਤਰ ਵਿੱਚ ਚਲਾਏ ਜਾ ਰਹੇ ਉੱਤਰਦਾਇ ਪਰਯਟਨ ਜਾਗਰੂਕਤਾ ਮੁਹਿੰਮ ਅਤੇ ਸਫਾਈ ਪੋਗਰਾਮ ਇਸ ਮਾਮਲੇ ਦਾ ਹੱਲ ਦਿੰਦੇ ਹਨ।

ਵਾਤਾਵਰਣਕ ਸਰਵੇਖਣ
ਆਰਟੀ ਸੇਲ ਨੇ ਵਾਯਨਾਡ ਵਿੱਚ 17 ਵਿਸ਼ੇਸ਼ਤਾਵਾਂ ਦਾ ਇੱਕ ਵਾਤਾਵਰਣਕ ਸਰਵੇਖਣਕੀਤਾ ਹੈ, ਜਿਸ ਵਿੱਚ ਮੁਢਲੀ ਜਾਣਕਾਰਿਆਂ, ਵਾਤਾਵਰਣਕ ਯੋਜਨਾਵਾਂ, ਅਤੇ ਹੋਟਲ 'ਤੇ ਰਿਸੋਰਟ ਦੇ ਉਰਜਾ ਪ੍ਰਬੰਧਨ ਕਾਰਜਾਂ ਦਾ ਵੇਰਵਾ ਦਿੱਤਾ ਗਿਆ ਸੀ।

ਸਟ੍ਰੀਟਲਾਈਟ ਸਰਵੇਖਣ
ਵਿਥਰੀ ਪੰਚਾਇਤ ਵਿੱਚ ਸਟ੍ਰੀਟਲਾਈਟ ਦੀ ਕਾਰਜਕੁਸ਼ਲਤਾ  ਮਾਪਣ ਲਈ, ਆਰਟੀ ਸੇਲ ਦੁਵਾਰਾ ਇਸ ਖੇਤਰ ਵਿੱਚ ਇੱਕ ਸਰਵੇਖਣ ਕੀਤਾ ਗਿਆ ਅਤੇ ਇਸਦੀ ਰਿਪੋਰਟ ਪੰਚਾਇਤ ਨੂੰ ਦਿੱਤੀ ਗਈ। ਰਿਪੋਰਟ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਚਾਇਤ ਦੁਵਾਰਾ ਜਰੂਰੀ ਕਦਮ ਚੱਕੇ ਗਏ।

ਪਵਿਤੱਰ ਬਾਗਾਂ ਦਾ ਅਧਿਐਨ
ਪਵਿਤੱਰ ਬਾਗ ਮਾਨਵ ਦੁਵਾਰਾ ਬਣਾਏ ਭੂ-ਥਾਂ ਵਿੱਚ ਉੱਗਣ ਵਾਲੀ ਕੁਦਰਤੀ ਬਨਸਪਤਿਆਂ ਦੀ ਪੱਟਿਆਂ ਹਨ। ਅਨੌਖੀ ਵਿਸ਼ੇਸ਼ਤਾ ਅਤੇ ਜੈਵ-ਵਿਵਿਧਤਾਵਾਂ ਨਾਲ ਭਰੀ ਹੋਣ ਕਰਕੇ ਇਹਨਾਂ ਨੂੰ ਸੁਰੱਖਿਆ ਦੀ ਵਿਸ਼ੇਸ਼ ਲੋੜ ਹੈ। ਇਸ ਹਵਾਲੇ ਵਿੱਚ, ਇੱਕ ਅਧਿਐਨ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਸੁਧਾਰ ਖੇਤਰਾਂ ਦੇ ਪਵਿਤੱਰ ਬਾਗਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਕੋਵਲਮ
8 ਮਈ 2000 ਵਿੱਚ ਕੋਵਲਮ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਇਸ ਵਰਕਸ਼ਾਪ ਵਿੱਚ ਪਰਯਟਨ ਉੱਦਯੋਗ ਦੇ ਭਾਗੀਦਾਰਾਂ (ਹੋਟਲ ਮਾਲਿਕ, ਰੇਸਤਰਾਂ ਸੰਚਾਲਕ, ਪਰਯਟਨ ਸੰਚਾਲਕ, ਟਰੈਵਲ ਏਜੈੰਟ, ਹੋਮ ਸਟੇ ਸੰਚਾਲਕ, ਯਾਦਗਾਰ ਵਸਤੂਆਂ ਦੇ ਦੁਕਾਨਦਾਰ, ਪਰਯਟਨ ਨਾਲ ਜੁੜੇ ਉੱਤਪਾਦਾਂ ਨੂੰ ਪੇਸ਼ ਕਰਨ ਵਾਲੀ ਵਿਭਿੰਨ ਏਜੰਸੀ ਆਦਿ) ਦੇ ਨਾਲ ਨਾਲ ਸਾਰੇ ਸਾਂਝੇਦਾਰਾਂ, ਸਥਾਨਿਕ ਸਵੈ-ਸ਼ਾਸਨ ਦੇ ਪ੍ਰਤੀਨਿਧੀ, ਲੋਕ ਪ੍ਰਤੀਨਿਧੀ, NGOs/CSOs, ਸਰਕਾਰੀ ਅਧਿਕਾਰੀ, ਸਿਖਿਆ ਪਰਿਸ਼ਦ ਦੇ ਸਦੱਸ, ਮੀਡਿਆ ਕਰਮਚਾਰੀ ਆਦਿ ਨੂੰ ਆਮੰਤਰਿੱਤ ਕੀਤਾ ਗਿਆ ਸੀ।

ਵਰਕਸ਼ਾਪ ਨੂੰ ਤਿੰਨ ਅਧਿਵੇਸ਼ਨਾਂ ਵਿੱਚ ਵੰਡਿਆਂ ਗਿਆ ਸੀ : ਵਰਕਸ਼ਾਪ ਵਿੱਚ ਵਿਸ਼ਾ ਵਸਤੂ ਦੇ ਆਰੰਭ ਸਹਿਤ ਉਦਘਾਟਨ ਅਧਿਵੇਸ਼ਨ; ਅਰਥਵਿਵਸਥਾ, ਸਮਾਜਕ ਅਤੇ ਪਰਿਆਵਰਣ ਲਈ ਜਿੰਮੇਦਾਰੀ ਤੇ ਸਮੂੰਹ ਚਰਚਾ ਅਤੇ ਅੰਤਰ ਸਮੂੰਹ ਚਰਚਾ ਦੇ ਨਤੀਜਿਆਂ ਦੀ ਪ੍ਰਸਤੂਤੀ, ਆਰਟੀ ਦੀ ਪਹਿਲ ਦੇ ਨਾਲ ਸਹਿਯੋਗ ਕਰਨ ਦੇ ਇੱਛੁਕ ਹੋਟਲ ਮਾਲਿਕ ਦੁਵਾਰਾ ਉੱਪਕ੍ਰਮਾਂ ਤੇ ਦਸਤਖਤ ਅਤੇ ਅੱਗੇ ਦੀ ਪਹਿਲ ਲਈ ਡੇਸਟਿਨੇਸ਼ਨ ਲੇਵਲ ਰਿਸਪਾਂਸਿਬਲ ਟੂਰਿਜਮ ਕਮੇਟੀ (DLRTC) ਦਾ ਨਿਰਮਾਣ।

ਪਰਯਟਨ ਸਥਾਨਾਂ ਲਈ ਇਹ ਕਦਮ ਚੁੱਕਣਾ ਡੇਸਟਿਨੇਸ਼ਨ ਲੇਵਲ ਰਿਸਪਾਂਸਿਬਲ ਟੂਰਿਜਮ ਕਮੇਟੀ (DLRTC) ਦਾ ਇੱਕ ਮਹਤੱਵਪੂਰਣ ਫੈਸਲਾ ਸੀ ਜੋ ਕੋਵਲਮ ਦੇ ਜਿੰਮੇਦਾਰ ਪਰਯਟਨ ਪ੍ਰੋਗਰਾਮ ਦਾ ਬਾਹੁਤ ਹੀ ਵਧੀਆ ਤਰੀਕੇ ਨਾਲ ਨਿਰਿਖਣ ਕਰੇਗਾ। DLRTC ਵਿੱਚ ਸ਼੍ਰੀ ਪੰਨਯਨ ਰਵਿੰਦਰ M.P., ਸ਼੍ਰੀ ਜੋਰਜ ਮੇਰਿਜਰ M.L.A, ਸ਼੍ਰੀ ਅਨਵੁਰ ਨਾਗੱਪਨ, ਜਿਲ੍ਹਾ ਪੰਚਾਇਤ ਦੇ ਮੁੱਖਿਆ ਅਤੇ ਪ੍ਰਧਾਨ ਸ਼੍ਰੀਮਤੀ ਅਨੀਤਾ, ਸਹਾਇਕ ਦੇ ਰੂਪ ਵਿੱਚ ਬਲਾਕ ਪੰਚਾਇਤ ਦੇ ਮੁੱਖਿਆ ਅਤੇ ਪ੍ਰਧਾਨ ਦੇ ਰੂਪ ਵਿੱਚ ਗ੍ਰਾਮ ਪੰਚਾਇਤ ਦੇ ਮੁੱਖਿਆ ਹਨ। ਸੈਕਟਰੀ, DTPC ਸੰਯੋਜਕ ਹੋਣਗੇ ਅਤੇ ਸਥਾਨਿਕ ਸਵੈ-ਸ਼ਾਸ਼ਨ, ਸਾੰਸਕ੍ਰਿਤਿਕ ਸੰਗਠਨ, ਸੰਸਥਾਨ, ਐਨਜੀਓ, ਮੀਡਿਆ, ਕੁਡੂੰਬਸ਼੍ਰੀ ਆਦਿ ਦੀ ਅਗਵਾਈ ਕਰਨ ਵਾਲੇ ਸਾਰੇ ਭਾਗੀ, DLRTC ਦੇ ਸਦੱਸ ਹਨ।

ਜੀਰੋ ਟੋਲਰੈੰਸ ਮੁਹਿੰਮ
ਕੋਵਲਮ ਵਿੱਚ ਇਹ ਮੁਹਿੰਮ ਬਾਲ ਯੋਨ ਸ਼ੋਸ਼ਣ ਦੇ ਖਿਲਾਫ ਸੀ, ਜੋ ਉੱਤਰਦਾਇ ਪਰਯਟਨ ਦੇ ਬੈਨਰ ਤਲੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਜਕ ਬੁਰਾਈ ਦੀ ਵਾਸਤਵਿਕ ਸਥਿਤੀ, ਸਰੋਤ ਅਤੇ ਕਾਰਣਾਂ ਨੂੰ ਜਾਨਣ ਤੋ ਬਾਅਦ ਹੀ ਇਸਦੀ ਯੋਜਨਾ ਬਨਾਈ ਗਈ ਸੀ। ਇਸ ਮਾਮਲੇ ਨੂੰ ਕੋਵਲਮ ਵਿੱਚ ਕਾਫੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ। ਇਸ ਸਮੱਸਿਆ ਨਾਲ ਨਿਪਟਣ ਲਈ ਜਰੂਰੀ ਉਪਾ ਕਰਨ ਲਈ ਆਰਟੀ ਸੇਲ ਨੂੰ ਐਨਜੀਓ ਅਤੇ ਸੰਬੰਧਿਤ ਸੰਸਥਾਨਾਂ ਦਾ ਕਾਫੀ ਸਮਰਥਨ ਮਿਲਿਆ ਸੀ। 'ਫਰਿਸ਼ਤਿਆਂ ਦਾ ਰਾਖੀ ਬਣੋ' ਇਸ ਮੁਹਿੰਮ ਦਾ ਥੀਮ ਸੀ। ਕੋਵਲਮ ਦੀ ਸਾਰੀ ਸੰਪਤਿਆਂ ਤੇ ਪੋਸਟਰ, ਪਰਚੀ ਅਤੇ ਡੋਰ ਹੈੰਗਰ ਆਦਿ ਲਗਾਏ ਗਏ। ਆਰਟੀ ਸੇਲ ਨੇ ਇਸ ਮੁਹਿੰਮ ਦਾ ਸਖਤੀ ਨਾਲ ਅਨੁਸਰਣ ਕੀਤਾ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਸਾਰੀ ਇਮਾਰਤਾਂ-ਭਵਨਾਂ ਤੇ ਇਹ ਸਮੱਗਰਿਆਂ ਸਹੀ ਤਰੀਕੇ ਨਾਲ ਲਗਾਇਆ ਜਾਉਣ।

ਕਾਰਤਿੱਕ ਉਤਸੱਵ - ਇੱਕ ਮਾਡਲ
ਕਾਰਤਿਕ ਉਤਸੱਵ ਆਰਟੀ ਸੇਲ ਦੀ ਕੋਵਲਮ ਵਿੱਚ ਇੱਕ ਸਫਲ ਕੋਸ਼ਿਸ਼ ਸੀ। ਇਹ ਸਾਰੇ ਭਾਗੀਦਾਰਾਂ ਦੇ ਸ਼ਾਮਲ ਹੋਣ ਅਤੇ ਮੀਡਿਆ ਕਵਰੇਰ ਦਾ ਸਪਸ਼ਟ ਪ੍ਰਮਾਣ ਸੀ। ਇਸ ਆਯੋਜਨ ਨਾਲ ਸਥਾਨਿਕ ਸਵੈ-ਸ਼ਾਸ਼ਨ ਦਾ ਸੰਚਾਲਨ, ਕੁਡੂੰਬਸ਼੍ਰੀ ਅਤੇ ਜਮਾਤ ਸਦੱਸ ਦੀ ਸਕ੍ਰਿਅ ਭਾਗੀਦਾਰੀ ਅਤੇ ਉੱਦਯੋਗ ਦੀ ਚੰਗੀ ਕੋਸ਼ਿਸ਼ਾਂ ਸਾਹਮਣੇ ਆਇਆ ਹਨ।

ਇਸ ਪ੍ਰੋਗਰਾਮ ਦਾ ਆਯੋਜਨ ਆਰਟੀ ਸੇਲ ਦੀ ਅਗਵਾਈ ਵਿੱਚ ਕੀਤਾ ਗਿਆ ਸੀ ਅਤੇ ਇਸਨੂੰ ਕੁਡੂੰਬਸ਼੍ਰੀ ਦੁਵਾਰਾ ਪੂਰਾ ਸਮਰਥਨ ਦਿੱਤਾ ਗਿਆ ਸੀ। ਉੱਦਯੋਗ ਨੇ ਪ੍ਰਯੋਜਨ ਪ੍ਰਦਾਨ ਕਰਕੇ ਇਸ ਪਹਿਲ ਨੂੰ ਆਪਣਾ ਸਮਰਥਨ ਦਿੱਤਾ। ਹਰੇਕ ਜੱਗਦੇ ਹੋਏ ਦੀਵੇ ਨੇ ਉੱਦਯੋਗਿਕ ਸਾਂਝੀਦਾਰੀ ਨੂੰ ਦਰਸ਼ਾਇਆ। ਜਿਸਨੇ ਇਸ ਉਤਸੱਵ ਵਿੱਚ ਚਾਰ ਚੰਦ ਲਾ ਦਿੱਤੇ। ਇਹ ਦੀਵੇ ਕੇਲੇ ਦੇ ਖੰਭੇ ਤੇ ਬੜੇ ਵਧੀਆ ਤਰੀਕੇ ਨਾਲ ਲਗਾਏ ਗਏ ਸੀ। ਇਸਨੇ ਕੁਡੂੰਬਸ਼੍ਰੀ ਦੇ ਸਦੱਸਆਂ ਨੂੰ ਇੱਕ ਨਵਾਂ ਨਜਰਿਆ ਦਿੱਤਾ ਹੈ। ਇੱਕ ਦਿਨ ਤੱਕ ਚੱਲਣ ਵਾਲੇ ਇਸ ਸਮਾਰੋਹ ਤੋ ਸਮੂੰਹ 29,000 ਰੂ ਦੀ ਆਮਦਨੀ ਕਮਾਉਣ ਵਿੱਚ ਮਦਦ ਮਿਲੀ ਹੈ।     

ਲੇਬਰ ਡਾਇਰੈਕਟਰੀ (ਮਜਦੂਰ ਨਿਰਦੇਸ਼ਿਕਾ)
ਪਰਯਟਨ ਖੇਤਰ ਵਿੱਚ ਸਧਾਨਿਕ ਰੋਜਗਾਰ ਨੂੰ ਵਧਾਉਣ ਲਈ ਆਰਟੀ ਸੇਲ ਨੇ ਕੋਵਲਮ ਦੇ ਵਿਭਿੰਨ ਖੇਤਰਾਂ ਵਿੱਚ ਕੱਮ ਕਰਨ ਵਾਲੇ ਮਜਦੂਰਾਂ ਦਾ ਵੇਰਵਾ ਇੱਕਠਾ ਕੀਤਾ ਹੈ। ਇਸ ਨੇ ਵਿਭਿੰਨ ਖੇਤਰਾਂ ਦੀ ਜਰੂਰਤਾ ਦੇ ਅਨੁਸਾਰ ਮਾਹਰਾਂ ਅਤੇ ਪੇਸ਼ਾਵਰਾਂ ਦੀ ਉਪਲਬਧਤਾ ਨੂੰ ਸੁਨਿਸ਼ਚਿੱਤ ਕੀਤਾ ਹੈ।

ਪੇੰਡੂ ਜੀਵਨ ਅਨੁਭੱਵ ਪੈਕੇਜ
ਸਮੁੰਦਰ ਤੱਟ ਅਤੇ ਝੀਲ ਅਤੇ ਜਨ ਜੀਵਨ ਦੇ ਇੱਕ ਦਿਵਸੀ ਟੂਰ ਦੇ ਇਲਾਵਾ ਅੱਧੇ ਦਿਨ ਦਾ ਟੂਰ, ਕੋਵਲਮ ਦੇ ਪੇੰਡੂ ਜੀਵਨ ਅਨੁਭੱਵ (ਵੀਐਲਈ) ਪੈਕੇਜ ਦੇ ਦੋ ਟੂਰ ਹਨ। ਵੀਐਲਈ ਪੈਕੇਜ ਦਾ ਨਿਰਮਾਣ ਅਤੇ ਸੰਚਾਲਨ ਪਰਯਟਨ ਵਿਭਾਗ ਦੁਵਾਰਾ ਕੀਤਾ ਜਾਂਦਾ ਹੈ ਜੋ ਇਸਦੀ ਬਹੁਤ ਹੀ ਅਨੌਖੀ ਅਤੇ ਦੂਰ ਦ੍ਰਿਸ਼ਟੀ ਵਾਲੀ ਧਾਰਣਾ ਉੱਤਰਦਾਇ ਪਰਯਟਨ ਦਾ ਇੱਕ ਹਿੱਸਾ ਹੈ। ਪੇੰਡੂ ਜੀਵਨ ਦੇ ਅਨੁਭੱਵ ਪੈਕੇਜ ਦੇ ਰੂਪ ਵਿੱਚ ਬਰਾਂਡੇਡ ਇਸ ਪੈਕੇਜ ਦਾ ਲਕਸ਼ ਮੌਜੂਦਾ ਪਰਯਨ ਤਰੀਕਿਆਂ ਨੂੰ ਨਵਾਂ ਰੂਪ ਦੇਣਾ ਅਤੇ 'ਅਰਥਪੂਰਨ ਅਤੇ ਆਪਸੀ ਲਾਭਕਾਰੀ ਪਰਯਟਨ ਨੂੰ ਵਧਾਉਣਾ ਹੈ, ਜਿੱਥੇ ਯਾਤਰੀ ਅਤੇ ਮੇਜਬਾਨ ਜਮਾਤ ਦੇ ਵਿੱਚ ਮਜਬੂਤ ਰਿਸ਼ਤਾ ਬਣ ਸਕੇ। ਪੇੰਡੂ ਜੀਵਨ ਅਨੁਭੱਵ ਪੈਕੇਜ ਸੱਭ ਤੋ ਪਹਿਲਾਂ ਕੋਵਲਮ ਵਿੱਚ ਤਿਆਰ ਕੀਤਾ ਗਿਆ ਸੀ, ਜੋ ਸਮਾਜਕ ਜਿੰਮੇਦਾਰੀ ਦੀ ਕੋਸ਼ਿਸ਼ਾਂ ਦਾ ਇੱਕ ਹਿੱਸਾ ਸੀ। ਜਿਵੇਂ ਕਿ ਨਾਂ ਤੋ ਹੀ ਪਤਾ ਚੱਲ ਰਿਹਾ ਹੈ ਕਿ ਪੇੰਡੂ ਜੀਵਨ ਅਨੁਭੱਵ ਪੈਕੇਜ ਦਾ ਉਦੇਸ਼ ਪਰਯਟਕਾਂ ਨੂੰ ਘੱਟ ਮਸ਼ਹੂਰ ਪਰ ਬਹੁਤ ਹੀ ਸੋਹਣੇ ਪਿੰਡਾ ਦੇ ਆਕਰਸ਼ਕ ਸਥਾਨਾ ਤੇ ਲਜਾਉਣਾ ਹੈ, ਜਿਸ ਨਾਲ ਪਰਯਟਨ ਤੋ ਮਿਲੇ ਮੁਨਾਫੇ ਨੂੰ ਉਹਨਾਂ ਜਮਾਤਾਂ ਤੱਕ ਪਹੁੰਚਾਇਆ ਜਾ ਸਕੇ।

ਪੇੰਡੂ ਜੀਵਨ ਅਨੁਭੱਵ ਪੈਕੇਜ ਨੂੰ ਪਰਯਟਨ ਸਥਾਨ ਦੀ ਪਾਰੰਪਰਿਕ ਜੀਵਿਕਾ, ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਪੈਕੇਜ ਨੂੰ ਸੰਖੇਪ ਵਿੱਚ ਵੀਐਲਈ ਦੇ ਨਾਂ ਤੋ ਜਾਣਿਆ ਜਾਂਦਾ ਹੈ, ਜੋ ਉਹਨਾਂ ਪੈਕੇਜਾਂ ਨੂੰ ਦਰਸ਼ਾਉੰਦਾ ਹੈ, ਜਿਨ੍ਹਾਂ ਵਿੱਚ ਨਵੇਂ ਪਰਯਟਨ ਸਥਾਨਾਂ ਦੇ ਨਿਰਮਾਣ ਤੋ ਮਿਲੇ ਲਾਭ ਦਾ ਅਧਿਕਤਮ ਹਿੱਸਾ ਜਮਾਤਾਂ ਨੂੰ ਦਿੱਤਾ ਜਾਵੇਗਾ। ਪੈਕੇਜ ਦੀ ਮੂਲ ਕੀਮਤ ਇਸ ਪ੍ਰਕਾਰ ਡਿਜਾਈਨ ਕੀਤੀ ਗਈ ਹੈ ਕਿ ਲਗਭਗ 65% ਤੋ 70% ਲਾਭ ਸਥਾਨਿਕ ਜਮਾਤ ਦੇ ਮੇਜਬਾਨਾਂ ਨੂੰ ਜਾਵੇ, ਜੋ ਹਰੇਕ ਪੈਕੇਜ ਦੇ ਨਾਲ ਭਾਈਵਾਲੀ ਕਰਣਗੇਂ। ਵੀਐਲਈ (VLE) ਦਾ ਵਿਕਾਸ ਸਥਾਨਿਕ ਜਮਾਤ ਨੂੰ ਉਹਨਾਂ ਦੇ ਪਾਰੰਪਰਿਕ ਜੀਵਨਯਾਪਨ ਕਾਰਜਾਂ ਨੂੰ ਜਾਰੀ ਰੱਖਣ ਲਈ ਵਾਧਾ ਦੇਣ, ਸਥਾਨਿਕ ਪ੍ਰਤਿਭਾਵਾਂ ਦਾ ਸਨਮਾਨ ਕਰਨ ਅਤੇ ਪੂਰਕ ਕਾਰਜ ਦੇ ਰੂਪ ਵਿੱਚ ਪਰਯਟਨ ਤੋ ਵਧੇਰੇ ਆਮਦਨੀ ਪ੍ਰਾਪਤ ਕਰਨ ਲਈ ਕੀਤਾ ਗਿਆ ਹੈ।

ਇਹ ਪੈਕੇਜ ਸਥਾਨਿਕ ਜਮਾਤਾਂ ਨੂੰ ਯਾਤਰਿਆਂ/ਪਰਯਟਕਾਂ ਨਾਲ ਮਿੱਲਵਾਉੰਦਾ ਹੈ, ਤਾਕਿ ਉਹ ਇਹਨਾਂ ਵਿਭਿੰਨ ਕਿਰਿਆਵਾਂ ਨੂੰ ਪੇੰਡੂ ਮਾਹੌਲ ਵਿੱਚ ਸਹੀ ਤਰੀਕੇ ਨਾਲ ਸੰਚਾਲਿਤ ਕਰਨ ਦਾ ਅਨੁਭੱਵ ਪ੍ਰਾਪਤ ਕਰ ਸਕਣ। ਪਰਟਕਾਂ ਅਤੇ ਪਰਯਟਨ ਉੱਦਯੋਗ ਲਈ ਬਜਾਰ ਅਤੇ ਪੈਕੇਜ ਵਿੱਚ ਵਾਧਾ ਕਰਨ ਲਈ ਨਵੀਂ ਮਾਰਕੇਟਿੰਗ ਨੀਤੀ ਸੱਭ ਤੋ ਮਹਤੱਵਪੂਰਣ ਹੁੰਦੀ ਹੈ।

ਕੋਵਲਮ ਵਿੱਚ ਹੋਣ ਵਾਲੇ ਲਾਭ ਵੰਡਾਈ ਦੀ ਯੋਜਨਾ ਨੂੰ ਹੇਠ ਸਾਰਣੀ ਵਿੱਚ ਦਰਸ਼ਾਇਆ ਗਿਆ ਹੈ।
ਕ੍ਰਮ ਸੰਖਿਆ ਵਿਵਰਣ ਰੂ
1 ਫੁੱਲਾਂ ਦੀ ਦੁਕਾਨ 50
2 ਨਾਰੀਅਲ ਦੇ ਪੱਤੇ 50
3 ਕੌਯਰ ਸੋਸਾਇਟੀ 50
4 ਜ਼ੀਰੋ ਵੇਸਟ 100
5 ਕਿੰਡਰਗਾਰਟਨ 50
6 ਲੋਹਾਰ 50
7 ਲੋਬਸਟਰ 150
8 ਕਲਾਰੀ 500
9 ਲੰਚ 100
10 ਪੂਰਣਿਮਾ 150
11 ਹੈੰਡਲੂਮ 100
12 ਮੱਛੀ 200
13 ਵਾਹਨ 1500
14 ਕੋਮਲ ਨਾਰੀਅਲ 100
15 ਗਾਈਡ ਦੀ ਫੀਸ 300
16 ਹੋਰ 500

ਪਰਯਟਨ ਵਿਕਾਸ ਯੋਜਨਾ - ਕੋਵਲਮ
ਪਲਾਸਟਿਕ ਦੀ ਥੈਲਿਆਂ ਦੀ ਥਾਂ ਤੇ ਕਾਗਜ ਦੀ ਥੈਲਿਆਂ ਦੀ ਵਰਤੋ ਨੂੰ ਵਧਾਉਣ ਲਈ ਕੋਵਲਮ ਪਰਯਟਨ ਸਥਾਨ ਦੁਵਾਰਾ ਹੋਟਲ ਵਿੱਚ ਵਾਤਾਵਰਣ, ਸਮਾਜਕ ਸਰਵੇਖਣ, ਕੌਯਰ ਸਰਵੇ ਦਾ ਆਯੋਜਨ ਕੀਤਾ ਗਿਆ ਸੀ।

ਤੇੱਕਡੀ
ਤੇੱਕਡੀ ਦੇ ਪੇਰਿਯਾਰ ਹਾਉਸ ਵਿੱਚ 23 ਜੂਨ 2007 ਨੂੰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਪਰਯਟਨ ਉਦਯੋਗ ਦੇ ਸਹਿਯੋਗਿਆਂ (ਹੋਟਲ ਵਪਾਰੀ, ਰੇਸਤਰਾਂ ਮਾਲਿਕ, ਟੂਰ ਆਪਰੇਟਰ, ਟਰੈਵਲ ਏਜੰਟ, ਹੋਮ ਸਟੇ ਆਪਰੇਟਰਸ, ਯਾਦਗਾਰ ਵਸਤੂਆਂ ਦੇ ਦੁਕਾਨਦਾਰ, ਪਰਯਟਨ ਨਾਲ ਜੁੜੇ ਉੱਤਪਾਦ ਉਪਲਬਧ ਕਰਵਾਉਣ ਵਾਲੀ ਵਿਭਿੰਨ ਏਜੰਸਿਆਂ) ਸਮੇਤ ਸਾਰੇ ਭਾਗੀਦਾਰ, ਸਥਾਨਿਕ ਸਵੈ ਸ਼ਾਸ਼ਨ ਦੇ ਪ੍ਰਤੀਨਿਧੀ, NGOs/CSOs, ਸਰਕਾਰੀ ਅਧਿਕਾਰੀ, ਵਿਦਵਾਨ, ਮੀਡਿਆ ਆਦਿ ਨੂੰ ਇਸ ਵਰਕਸ਼ਾਪ ਵਿੱਚ ਆਮੰਤਰਿਤ ਕੀਤਾ ਗਿਆ ਸੀ।

ਉਦਘਾਟਨ ਅਧਿਵੇਸ਼ਨ ਦਾ ਸੰਚਾਲਨ ਕੇਰਲ ਪਰਯਟਨ ਦੇ ਨਿਰਦੇਸ਼ਕ ਆਈ. ਏ. ਐਸ. ਸ਼੍ਰੀ ਸੰਜੇ ਕੌਲ ਨੇ ਕੀਤਾ ਸੀ। ਕੁਮਲੀ ਪੰਚਾਇਤ ਦੇ ਪ੍ਰਧਾਨ ਸ਼੍ਰੀ ਐਮ. ਐਸ. ਵਾਸੂ ਨੇ ਸਭਾ ਦਾ ਸੁਵਾਗਤ ਕੀਤਾ। ਆਈ. ਏ. ਐਸ. ਅਤੇ ਕੇਰਲ ਪਰਯਟਨ ਦੇ ਸੈਕਟਰੀ ਡਾ. ਵੇਣੂ ਨੇ ਉੱਤਰਦਾਇ ਪਰਯਟਨ ਵਿਸ਼ੇ ਨੂੰ ਪ੍ਰਸਤੂਤ ਕੀਤਾ ਸੀ। ਕੁਡੂੰਬਸ਼੍ਰੀ (ਮਹਿਲਾਵਾਂ ਦਾ ਸਥਾਨਿਕ ਸਵੈ ਸਹਾਇਤਾ ਸਮੂੰਹ) ਦੇ ਨਿਰਦੇਸ਼ਕ, ਆਈ ਏ ਐਸ ਸ਼੍ਰੀਮਤੀ ਸ਼ਾਰਦਾ ਮੁਰਲੀਧਰਨ ਨੇ ਕੁਡੂੰਬਸ਼੍ਰੀ ਦੇ ਮੌਜੂਦਾ ਮਾਹੌਲ ਅਤੇ ਸਥਾਨਿਕ ਅਰਥਵਿਵਸਥਾ ਦੇ ਵਿਕਾਸ, ਮਹਿਲਾ ਸਸ਼ਕਤੀਕਰਨ, ਗਰੀਬੀ ਹਟਾਉਣ, ਪਰਿਆਵਰਣ ਸੁਰੱਖਿਆ ਆਦਿ ਵਿੱਚ ਇਸਦੀ ਭੂਮਿਕਾ ਤੇ ਪ੍ਰਕਾਸ਼ ਪਾਇਆ ਸੀ। ਅਤਿਰਿਕਤ ਨਿਰਦੇਸ਼ਕ (ਯੋਜਨਾ ਅਤੇ ਪਰਿਯੋਜਨਾ), ਕੇਰਲ ਪਰਯਟਨ ਦੇ ਸ਼੍ਰੀ ਯੂ. ਵੀ. ਜੋਸ ਨੇ ਵਰਕਸ਼ਾਪ ਗਤੀਵਿਧੀ ਨੂੰ ਸੰਖੇਪ ਵਿੱਚ ਦੱਸਿਆ ਸੀ। ਆਈ ਐਫ ਐਸ ਨਿਰਦੇਸ਼ਕ - ਪਰਿਆਵਰਣ ਅਨੁਕੂਲਿੱਤ ਪਰਯਟਨ ਦੇ ਸ਼੍ਰੀ ਟੀ. ਪੀ. ਨਾਰਾਯਣ ਕੁੱਟੀ, KITTS ਦੇ ਪ੍ਰਮੁੱਖ ਸ਼੍ਰੀ ਬੀ. ਵਿਜੇ ਕੁਮਾਰ, ਕੁਡੂੰਬਸ਼੍ਰੀ ਦੇ ਪ੍ਰੋਗਰਾਮ ਅਧਿਕਾਰੀ ਸ਼੍ਰੀ ਜਗਜੀਵਨ ਅਤੇ ਹੋਰ ਮਹਾਨੁਭਾਵਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਪਰਿਆਵਰਣ ਅਤੇ ਸਮਾਜਕ ਜਿੰਮੇਵਾਰੀ ਤੇ ਸਮੂੰਹ ਚਰਚਾ ਦਾ ਸੰਚਾਲਨ ਸ਼੍ਰੀ ਟੀ. ਪੀ. ਨਾਰਾਯਣਮੂਰਤੀ, ਨਿਰਦੇਸ਼ਕ ਇਕੋ ਟੂਰਿਜਮ ਅਤੇ ਸ਼੍ਰੀ ਜਗਜੀਵਨ ਕੁਡੂੰਬਸ਼੍ਰੀ ਨੇ ਕੀਤਾ ਸੀ।

ਤੇੱਕਡੀ ਵਿੱਚ ਇਸ ਕੋਸ਼ਿਸ਼ ਨੂੰ ਹੋਰ ਅੱਗੇ ਵਧਾਉਣ ਲਈ ਡੇਸਟਿਨੇਸ਼ਨ ਲੇਵਲ ਰੇਸਪਾਂਸਿਬਲ ਟੂਰਿਜਮ ਕਮੇਟੀ (DLRTC) ਦੇ ਗਠਨ ਦਾ ਵੱਡਾ ਫੈਸਲਾ ਲਿਆ ਗਿਆ, ਜੋ ਤੇੱਕਡੀ ਲਈ ਉੱਤਰਦਾਇ ਪਰਯਟਨ ਪ੍ਰੋਗਰਾਮ ਦੀ ਕੜੀ ਅਗਵਾਈ ਕਰੇਗਾ ਅਤੇ ਇਸਨੂੰ ਲਾਗੂ ਕਰੇਗਾ। DLRTC ਵਿੱਚ ਮਾਰਗਦਰਸ਼ਕ ਦੇ ਰੂਪ ਵਿੱਚ M.P., M.L.A., ਜਿਲ੍ਹਾ ਪੰਚਾਇਤ ਦੇ ਪ੍ਰਧਾਨ, ਬਲਾਕ ਪ੍ਰਧਾਨ ਅਤੇ ਇਸਦੇ ਪ੍ਰਧਾਨ ਦੇ ਰੂਪ ਵਿੱਚ ਗ੍ਰਾਮ ਪੰਚਾਇਤ ਪ੍ਰਧਾਨ ਸ਼ਾਮਲ ਹਨ। DTPC ਦੇ ਸੈਕਟਰੀ ਇਸਦੇ ਸੰਯੋਜਕ ਹੋਣਗੇਂ ਅਤੇ ਸਥਾਨਿਕ ਸਵੈ-ਸ਼ਾਸ਼ਨ, ਸਾੰਸਕ੍ਰਿਤਿਕ ਸੰਗਠਨ, ਸੰਸਥਾਵਾਂ, ਐਨਜੀਓ, ਮੀਡਿਆ, ਕੂਡੁੰਬਸ਼੍ਰੀ ਆਦਿ ਦੀ ਅਗਵਾਈ ਕਰਨ ਵਾਲੇ ਭਾਗੀਦਾਰ DLRTC ਦੇ ਸਦੱਸ ਹਨ। DTPC ਦੇ ਸੈਕਟਰੀ ਨੇ ਸਾਰੇ ਭਾਗਿਆਂ ਨੂੰ ਇਸ ਵਰਕਸ਼ਾਂਪ ਵਿੱਚ ਭਾਗ ਲੈਣ ਲਈ ਧੰਨਵਾਦ ਦਿੱਤਾ। ਦੁਪਹਿਰ 2.30 ਵਜੇ ਇਸ ਵਰਕਸ਼ਾਪ ਦਾ ਸਮਾਪਨ ਕਰ ਦਿੱਤਾ ਗਿਆ। ਕੁਮਲੀ ਵਿੱਚ ਇੱਕ ਆਰਟੀ ਦੁਕਾਨ ਖੋਲਕੇ ਅਤੇ ਇੱਕ ਸਮਰਿੱਧੀ ਸਮੂੰਹ ਨੂੰ ਸਕ੍ਰਿਅ ਕਰਕੇ ਇਸ ਪ੍ਰਕਿਰਿਆ ਦੀ ਸ਼ੁਰੂਵਾਤ ਕੀਤੀ ਗਈ। ਉਪਲਬਧ ਉੱਤਪਾਦਾਂ ਦੀ ਖਰੀਦ-ਪੂਰਤੀ ਦੀ ਪ੍ਰਕਿਰਿਆ ਜਾਰੀ ਹੈ। ਪਰੰਤੂ ਇੱਥੇ ਤਮਿਲਨਾਡੂ ਦੇ ਬਜਾਰ ਦੀ ਦਰ ਅਤੇ ਗੁਣਵੱਤਾ ਤੇ ਕਾਫੀ ਪ੍ਰਭਾਵ ਰਿਹਾ ਹੈ। ਮੁੱਲ 'ਚ ਵਾਧਾ ਅਤੇ ਗੁਣਵੱਤਾ ਸੁਧਾਰ ਲਈ ਇਹ ਪ੍ਰਣਾਲੀ ਵਧੀਆ ਤਰੀਕੇ ਨਾਲ ਕੱਮ ਕਰ ਰਹੀ ਹੈ। ਉੱਤਪਾਦਨ ਖੇਤਰ ਨੂੰ ਸਥਿਰ ਅਤੇ ਸੰਯੋਜਿਤ ਕਰਨ ਦੀ ਅਜੇ ਹੋਰ ਲੋੜ ਹੈ, ਜਿੱਥੇ ਇਸ ਖੇਤਰ ਦੀ ਵਿਆਪਕ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਨਿਕ ਖਰੀਦ ਨੂੰ ਵਧੇਰੇ ਪ੍ਰਭਾਵੀ ਬਨਾਉਣਾ ਪਵੇਗਾ।

ਤੇੱਕਡੀ ਵਿੱਚ ਕੇਰਲ ਕੈਫੇ
ਇਹ ਤੇੱਕਡੀ ਵਿੱਚ ਬਣਾਇਆ ਗਿਆ ਇੱਕ ਸਨੇਲ ਪਾਰਲਰ ਹੈ, ਜਿਸਦਾ ਸੰਚਾਲਨ ਜਨਜਾਤੀ ਜਮਾਤ ਦੁਵਾਰਾ ਕੀਤਾ ਜਾਂਦਾ ਹੈ। ਆਰਟੀ ਡੈਸਟਿਨੇਸ਼ਨ ਸੇਲ ਦੀ ਕੋਸ਼ਿਸ਼ਾਂ ਦੇ ਤਹਿਤ ਪੰਜ ਮਹਿਲਾਵਾਂ ਦੇ ਇੱਕ ਸਮੂੰਹ ਨੂੰ ਕਲੱਬ ਮਹਿੰਦਰਾ ਰਿਸਾਰਟ ਵਿੱਚ ਰੱਖਿਆ ਗਿਆ ਹੈ। ਇਸ ਸਮੂੰਹ ਨੇ ਕੇਰਲ ਚਾਹ ਦੀ ਦੁਕਾਨ ਸ਼ੁਰੂ ਕੀਤੀ ਹੈ, ਜੋ ਕੇਰਲ ਦੇ ਪਾਰੰਪਰਿਕ ਜਲਪਾਨਾਂ (ਸਨੈਕਸ) ਨੂੰ ਤਿਆਰ ਕਰਦਾ ਹੈ ਅਤੇ ਪਰੋਣਿਆ ਨੂੰ ਪਰੋਸਦਾ ਹੈ। ਇਹ ਦੁਕਾਨ ਸਵੇਰ ਦੇ 3 ਵਜੇ ਤੋ ਲੈ ਕੇ ਸ਼ਾਮ 6 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ।

ਪੇੰਡੂ ਜੀਵਨ ਅਨੁਭੱਵ ਪੈਕੇਜ
ਸਮਾਜਕ ਜਿੰਮੇਦਾਰੀ ਦਾ ਹਿੱਸਾ ਹੋਣ ਕਾਰਣ, ਆਰਟੀ ਸੇਲ ਨੇ ਤੇੱਕਡੀ ਵਿੱਚ ਪੇੰਡੂ ਜੀਵਨ ਅਨੁਭੱਵ ਪੈਕੇਜ ਦੀ ਸ਼ਰੂਵਾਤ ਕੀਤੀ ਹੈ। ਇਹ ਪੈਕੇਜ ਪੂਰੀ ਤਰ੍ਹਹਾਂ ਤੇੱਕਡੀ ਦੀ ਜਨਜਾਤੀ ਜਮਾਤ ਦੁਵਾਰਾ ਸੰਚਾਲਿਤ ਕੀਤਾ ਜਾਂਦਾ ਹੈ। ਇਹ ਪਰਯਟਕਾਂ ਨੂੰ ਪਰਯਟਨ ਥਾਂ ਦੇ ਪੇੰਡੂ ਜੀਵਨ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਹ ਪਰਯਟਕਾਂ ਨੂੰ ਪਰਯਟਨ ਸਥਾਨ ਵਿੱਚ ਜਾਤਿਆਂ ਦੀ ਪਾਰੰਪਰਿਕ ਜੀਵਨ ਸ਼ੈਲੀ ਦਾ ਅਨੁਭੱਵ ਵੀ ਪ੍ਰਦਾਨ ਕਰਦਾ ਹੈ। ਇਸ ਪੈਕੇਜ ਵਿੱਚ 13 ਗਤੀਵਿਧਿਆਂ ਹਨ।
ਪਾਰੰਪਰਕ ਤਰੀਕੇ ਨਾਲ ਫੁੱਲਾਂ ਦੇ ਹਾਰ ਬਨਾਉਣਾ
ਪਨੰਮਪੁ/ਮੁਰਮ ਦੀ ਬੁਨਾਈ
ਮੱਛੀ ਫੜਨ ਵਾਲੇ ਜਾਲ ਦੀ ਸਿਲਾਈ
ਬਾਂਸ ਦੇ ਪਰਦੇ ਬਨਾਉਣਾ
ਕਨਾਡੀ ਪਾਯਾ ਦੇ ਬੁਨਾਈ
ਭਾਰੰਪਰਿਕ ਕੋਵਿਲ (ਮੰਦਰ) ਦਾ ਦੌਰਾ
ਪਰੰਪਰਾਗਤ ਕਬਾਇਲੀ ਭੋਜਨ ਬਨਾਉਣਾ
ਬਾਂਸ ਕਲਾ ਯੂਨਿਟ ਦਾ ਦੌਰੇ
ਬਗੀਚੇ ਦਾ ਦੌਰਾ
ਮਧੂਮੱਖੀ ਪਾਲਨ ਯੂਨਿਟ ਦਾ ਦੌਰਾ
ਕਬਾਇਲੀ ਆੰਗਨਵਾੜੀ/ਨਰਸਰੀ ਸਕੂਲ ਦਾ ਦੌਰਾ
ਪਾਲਿਯਾਕੂਤ ਵਾਦਯ ਯੰਤਰ ਨੂੰ ਵੇਖਣਾ ਅਤੇ ਵਜਾਉਣਾ
ਪਾਲਿਯਾਕੁਡੀ ਮਰੀਅਮਨ ਕੋਵਿਲ ਦਾ ਦੌਰਾ। ਪਾਰੰਪਰਕ ਪਾਲਿਆਕੋਥੂ ਨੂੰ ਇੱਕ ਵਿਕਲਪਿਕ ਸਰਗਰਮੀ ਦੇ ਤੌਰ ਤੇ ਪੈਕੇਜ ਵਿੱਚ ਹੀ ਸ਼ਾਮਿਲ ਕੀਤਾ ਗਿਆ ਹੈ।

ਸਾਫ਼ ਕੁਮਿਲੀ ਹਰੀ ਭਰੀ ਕੁਮਲੀ
'ਸਾਫ਼ ਕੁਮਿਲੀ, ਹਰੀ ਭਰੀ ਕੁਮਲੀ'ਕੁਮਿਲੀ ਪੰਚਾਇਤ ਦੁਵਾਰਾ ਚਲਾਇਆ ਜਾਉਣ ਵਾਲੀ ਜਨਤਕ ਜਾਗਰੂਕਤਾ ਮੂੰਹਿਮ ਦੇ ਨਾਲ ਨਾਲ ਸਫਾਈ ਮੁਹਿੰਮ ਵੀ ਹੈ। ਉੱਤਰਦਾਇ ਪਰਯਟਨ ਨੇ ਮੁਹਿੰਮ 'ਚ ਹਿੱਸਾ ਲੈ ਕੇ, ਮੀਟਿੰਗਾਂ ਆਯੋਜਿਤ ਕਰਕੇ ਅਤੇ ਸਫਾਈ ਪ੍ਰੋਗਰਾਮ ਨਾਲ ਤਾਲਮੇਲ ਬਣਾ ਕੇ ਇਸ ਪਹਿਲ ਵਿੱਚ ਚੰਗਾ ਨੈਤਿਕ ਸਹਿਯੋਗ ਦਿੱਤਾ ਹੈ।

ਹਾਲਾਂਕਿ ਸਮਾਜਕ ਜ਼ਿੰਮੇਵਾਰੀ ਨੂੰ ਨੀਤੀਗਤ ਕੀਤਾ ਜਾ ਰਿਹਾ ਹੈ; ਪਰ ਸਥਾਨਿਕ ਜਮਾਤ ਦੀ ਇਸ ਵਿੱਚ ਮੁੱਖ ਭਾਗੀਦਾਰੀ ਰਹੀ ਸੀ ਅਤੇ ਇਸ ਲਈ ਪਰਯਟਨ ਪ੍ਰਬੰਧਨ ਤੋ ਸੰਬੰਧਿਤ ਸਮਾਜਕ ਮਾਮਲੇ, ਸੁਰੱਖਿਆ ਪ੍ਰਬੰਧਨ, ਯà

 

Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia