Trade Media
     

ਉੱਤਰਦਾਇ ਕੁਮਰਕਮ @ ਕੁਮਰਕਮ

     
 

ਕੁਮਰਕਮ ਵਿੱਚ ਉੱਤਰਦਾਇ ਪਰਯਟਨ ਦੀ ਸ਼ੁਰੂਵਾਤ ਸਾਲ 2007 ਵਿੱਚ ਕੀਤੀ ਗਈ ਹੈ; ਪਰ ਇਸਦੀ ਅਧਿਕਾਰਕ ਸ਼ੁਰੂਵਾਤ ਮਾਰਚ 2008 ਵਿੱਚ ਹੋਈ ਸੀ। ਅਸੀ ਸਾਰੇ ਭਾਗੀਦਾਰਾਂ ਨਾਲ ਚਰਚਾ ਕਰਕੇ ਅਤੇ ਇੱਕ ਦਿਨ ਦੀ ਵਰਕਸ਼ਾਪ ਤੋ ਇਸਨੂੰ ਸ਼ੁਰੂ ਕੀਤਾ ਸੀ। ਉੱਤਰਦਾਇ ਪਰਯਟਨ ਦੇ ਭਵਿੱਖ ਅਤੇ ਲੋੜ ਨੂੰ ਸਮਝਦੇ ਹੋਏ, ਕੁਮਰਕਮ ਪਿੰਡ ਪੰਚਾਇਤ ਆਪਣੀ ਭੂਮੀ ਤੇ ਇਸ ਪ੍ਰਾਜੈਕਟ ਨੂੰ ਚਾਲਾਉਣ ਲਈ ਅੱਗੇ ਆਈ ਹੈ। ਕਾਰਜਾਂ ਵਿੱਚ ਸਥਾਨਿਕ ਸਵੈ-ਸ਼ਾਸ਼ਨ ਨਿਕਾਯ ਪ੍ਰਮੁੱਖ ਸਥਾਨ ਤੇ ਹੋਣ ਦੇ ਕਾਰਣ, ਸ਼ੁਰੂਵਾਤ ਵਿੱਚ ਮੁਸ਼ਕਲਾਂ ਨਾਲ ਪ੍ਰਭਾਵੀ ਢੰਗ ਨਾਲ ਨਿਪਟਿਆ ਗਿਆ ਅਤੇ ਉੱਤਰਦਾਇ ਪਰਯਟਨ ਨੂੰ ਪ੍ਰਭਾਵੀ ਰੂਪ ਨਾਲ ਪ੍ਰੋਤਸਾਹਨ ਮਿਲਿਆ। ਕੁਮਰਕਮ ਵਿੱਚ ਦੂਜੇ ਸਾਲ ਦੇ ਉੱਤਰਦਾਇ ਪਰਯਟਨ ਨੂੰ ਵੱਡੀ ਸਫਲਤਾ ਮਿਲੀ ਹੈ।

a. ਮਹਿਲਾ ਸਸ਼ਕਤੀਕਰਨ

ਇਹ ਗੱਲ ਦਾਦ ਦੇਣ ਯੋਗ ਹੈ ਕਿ ਮਹਿਲਾਵਾਂ ਨੇ ਉੱਤਰਦਾਇ ਪਰਯਟਨ ਦੁਵਾਰਾ ਧਨ ਕਮਾਉਣ ਦੇ ਅਵਸਰਾਂ ਨੂੰ ਸਮਝਿਆ। ਲਗਭਗ 900 ਮਹਿਲਾਵਾਂ ਨੇ ਉੱਤਪਾਦਨ ਪ੍ਰਕਿਰਿਆ ਵਿੱਚ ਭਾਗ ਲੈ ਕੇ ਘੱਟ ਸਮੇਂ ਵਿੱਚ ਚੰਗੀ ਆਮਦਨ ਕਮਾਈ ਹੈ।

b. ਰੁਜ਼ਗਾਰ ਦੇ ਅਵਸਰ

ਉੱਤਰਦਾਇ ਪਰਯਟਨ ਨੇ ਕੁਮਰਕਮ ਨੂੰ ਆਮਦਨੀ ਵਾਲੇ ਕਾਰਜਾਂ ਦਾ ਪ੍ਰਮੁੱਖ ਸਥਾਨ ਬਣਾ ਦਿੱਤਾ ਹੈ। ਛੋਟੇ ਪੈਮਾਨੇ ਦੇ ਉੱਤਪਾਦਨ ਅਤੇ ਪਾਰੰਪਰਿਕ ਕਲਾਵਾਂ ਅਤੇ ਸਾੰਸਕ੍ਰਿਤਿਕ ਉੱਤਪਾਦਾਂ ਦੀ ਵਿਕਰੀ ਨਾਲ ਇੱਥੋ ਦੇ ਮੂਲ ਨਿਵਾਸਿਆਂ ਨੂੰ ਆਪਣੀ ਜੀਵਿਕਾ ਕਮਾਉਣ ਵਿੱਚ ਕਾਫੀ ਲਾਭ ਹੋਇਆ ਹੈ। ਇਸ ਤਰ੍ਹਹਾਂ ਉੱਤਰਦਾਇ ਪਰਯਟਨ ਸਥਾਨਿਕ ਲੋਕਾਂ ਨੂੰ ਸਿੱਧੇ ਮਾਲਿਕ ਦੇ ਰੂਪ ਵਿੱਚ ਪਰਯਟਨ ਵਪਾਰ ਵਿੱਚ ਆਰਥਿਕ ਭਾਗੀਦਾਰੀ ਤੇ ਜੋਰ ਦਿੰਦਾ ਹੈ, ਨਾ ਕਿ ਕੇਵਲ ਇੱਕ ਚੈਰਿਟੀ ਲਾਭਪਾਤਰੀ ਦੇ ਰੂਪ ਵਿੱਚ ਵੇਖਦਾ ਹੈ। ਸਥਾਨਿਕ ਸਵੈ-ਨਿਕਾਯ ਨੂੰ ਵੀ ਕੁਮਰਕਮ ਵਿੱਚ ਲਾਭ ਕੇੰਦਰਿਤ ਉੱਤਪਾਦਨ ਵਿੱਚ ਸਫਲਤਾ ਮਿਲੀ ਹੈ।

c. ਸੰਗਠਿਤ ਵਿਕਾਸ
ਰਾਜ ਪਰਯਟਨ ਵਿਭਾਗ ਅਤੇ ਕੁਮਰਕਮ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 15 ਹੋਟਲ ਅਤੇ ਕਈ ਰਿਸੋਰਟ ਉੱਤਰਦਾਇ ਪਰਯਟਨ ਦੀ ਟੀਮ ਵਿੱਚ ਸ਼ਾਮਲ ਹੋਏ ਹਨ। ਸੰਯੁਕਤ ਕੋਸ਼ਿਸ਼ ਨਾਲ ਪਾਰੰਪਰਿਕ ਉੱਤਪਾਦਾਂ ਦੇ ਬਜਾਰ ਦਾ ਦਰਵਾਜਾ ਖੁੱਲ ਗਿਆ ਹੈ। ਉੱਤਰਦਾਇ ਪਰਯਟਨ ਦਾ ਇੱਕ ਨਿਯਮਤ ਕੇੰਦਰ ਹੋਣ ਕਰਕੇ ਲਾਭ ਕਮਾਉਣ ਵਾਲੇ ਪਰਯਟਨ ਸਥਾਨਾਂ ਦੇ ਲਿਹਾਜ ਨਾਲ ਕੁਮਰਕਮ ਦਾ ਇਸ ਖੇਤਰ ਵਿੱਚ ਪਹਿਲਾ ਸਥਾਨ ਹੈ।

d. ਉੱਤਰਦਾਇ ਪਰਯਟਨ ਸਥਾਨ ਸੇਲ ਅਤੇ ਉਸਦੀ ਕਾਰਜਪ੍ਰਣਾਲੀ
ਉੱਤਰਦਾਇ ਪਰਯਟਨ ਦੀ ਸੇਵਾਵਾਂ ਨੂੰ ਵਧਾਉਣ ਲਈ ਅਤੇ ਇਸ ਦੇ ਪ੍ਰਦਰਸ਼ਨ ਨੂੰ ਵਧਾ ਕੇ ਅਗਲੇ ਚਰਣ ਤੇ ਲੈ ਕੇ ਜਾਉਣ ਲਈ ਸਾਲ 2008 ਵਿੱਚ ਉੱਤਰਦਾਇ ਪਰਯਟਨ ਡੇਸਟਿਨੇਸ਼ਨ ਸੇਲ ਦੀ ਸ਼ੁਰੂਵਾਤ ਕੀਤੀ ਗਈ ਸੀ। ਤਕਨੀਕੀ, ਆਰਥਿਕ, ਸਮਾਜਕ ਪਹਿਲੂਆਂ ਦੇ ਵਿੱਚ ਤਾਲਮੇਲ ਬਿਠਾਉੰਦੇ ਹੋਏ ਪਰਯਟਨ ਦੀ ਵੱਧ ਮੰਗ ਪੈਦਾ ਕੀਤੀ ਗਈ। ਹੋਟਲ ਅਤੇ ਰਿਸੋਰਟ ਸੇਵਾਵਾਂ ਦੇ ਸਮਾਨ ਵਿਕਰੀ ਲਾਭ ਪਾਉਣ ਵਿੱਚ ਸਮਰਿੱਧੀ ਸਮੂੰਹ ਦੀ ਪੇਸ਼ੇਵਾਰੀ ਦੁਵਾਰਾ ਆਮਦਨੀ ਵਿੱਚ ਸਥਿਰਤਾ ਆਈ ਹੈ। ਇਹ ਸਮੂੰਹ ਲੋਕਾਂ ਨੂੰ ਸਹੀ ਕੀਮਤ ਅਤੇ ਖੁਲ੍ਹੇ ਬਜਾਰ ਵਿੱਚ ਉੱਤਪਾਦ ਵੇਚਦਾ ਹੈ।

e. ਉੱਤਪਾਦਨ ਇਕਾਈ
ਵਿਕਰੀ ਪ੍ਰਵਾਹ ਵਿੱਚ ਮੁਸ਼ਕਲਾਂ ਤੋ ਬਚਣ ਲਈ ਕੁਡੂੰਬਸ਼੍ਰੀ ਦੀ ਇਕਾਇਆਂ ਖੇਤਾਂ ਵਿੱਚ ਖੋਲ੍ਹਿਆਂ ਗਈਆ ਹਨ। ਬੇਕਾਰ/ਬੰਜਰ ਭੂਮੀ ਨੂੰ ਖੇਤੀ ਯੋਗ ਭੂਮੀ ਵਿੱਚ ਬਦਲ ਕੇ ਸਬਜਿਆਂ ਦੇ ਉੱਤਪਾਦਨ ਨੂੰ ਕਾਫੀ ਸਫਲਤਾ ਮਿਲੀ ਹੈ ਅਤੇ ਇਸਨੇ ਵਿਕਰੀ ਦੇ ਗ੍ਰਾਫ ਨੂੰ ਵੀ ਵਧਾਇਆ ਹੈ। ਜਮੀਨੀ ਸਤੱਰ ਤੋ ਉੱਤਪਾਦਨ ਨੂੰ ਸੰਗਠਿਤ ਕਰਨ ਲਈ ਕੁਮਰਕਮ ਵਿੱਚ 9 ਕਿਸਾਨ ਸਮੀਤਿਆਂ ਅਤੇ ਇੱਕ ਦਾ ਨੇੜਲੇ ਸਥਾਨ ਮੰਜਦਿਕਰੇ ਵਿੱਚ ਗਠਨ ਕੀਤਾ ਗਿਆ ਹੈ। 250 ਸਦੱਸਆਂ ਨਾਲ ਕੁਡੂੰਬਸ਼੍ਰੀ ਦੀ ਛੋਟੀ ਸਤੱਰ ਦੀ ਇਕਾਇਆਂ, 512 ਪਰਿਵਾਰਾਂ ਦੁਵਾਰਾ ਘਰੇਲੂ ਖੇਤੀ ਅਤੇ 450 ਕਿਸਾਨ ਸਮੀਤਿਆਂ ਦੇ ਸਦੱਸਿਆਂ ਦੁਵਾਰਾ ਕੁਮਰਕਮ ਵਿੱਚ ਉੱਤਰਦਾਇ ਪਰਯਟਨ ਦੇ ਤਹਿਤ ਉੱਤਪਾਦਨ ਅਤੇ ਵਿਕਰੀ ਬਜਾਰ ਦਾ ਸੰਚਾਲਨ ਕੀਤਾ ਜਾ ਰਿਹਾ ਹੈ।

f. ਮੰਗ ਅਤੇ ਪੂਰਤੀ

ਹੋਟਲ ਅਤੇ ਰਿਸੋਰਟਾਂ ਦਾ ਪਿੰਡ ਵਾਸਿਆਂ ਤੋ ਸਬਜਿਆਂ, ਫੱਲ, ਅੰਡੇ, ਮਾਸ ਅਤੇ ਦੁੱਧ ਖਰੀਦਣ ਦਾ ਕਰਾਰ ਕੀਤਾ ਗਿਆ ਹੈ। ਕੁਡੂੰਬਸ਼੍ਰੀ ਇਕਾਇਆਂ ਦੁਵਾਰਾ ਗੁਣਵੱਤਾਪੂਰਣ ਵਸਤੂਆਂ ਦੀ ਨਿਯਮਤ ਪੂਰਤੀ ਲਈ ਵਿਸ਼ੇਸ਼ ਵਿਵਸਥਾ ਕਰਨੀ ਪਵੇਗੀ। ਲੀਜ ਵਾਲੀ ਭੂਮੀ ਵਿੱਚ ਖੇਤੀ (ਕੁਡੂੰਬਸ਼੍ਰੀ ਅਤੇ ਹਰਿਤਸ਼੍ਰੀ) ਤੋ ਲਾਭ ਆ ਰਿਹਾ ਹੈ। ਮੁੱਲ ਸਮਿਤੀ (DLRTC ਨੇ ਇਸਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮਲ ਹਨ - ਗ੍ਰਾਮ ਪੰਚਾਇਤ, ਕੁਡੂੰਬਸ਼੍ਰੀ, DTPC, ਹੋਟਲ ਦੇ ਖਰੀਦ ਕਰਮਚਾਰੀ) ਅਤੇ ਗੁਣਵੱਤਾ ਸਮਿਤੀ (DLRTC ਨੇ ਇਸਦਾ ਗਠਨ ਕੀਤਾ, ਜਿਸ ਵਿੱਚ ਸ਼ਾਮਲ ਹਨ - ਗ੍ਰਾਮ ਪੰਚਾਇਤ, ਕੁਡੂੰਬਸ਼੍ਰੀ, DTPC, ਹੋਟਲ ਦੇ ਸ਼ੇਡ, ਪਸ਼ੂ ਚਿਕਿਤਸਕ, ਖੇਤੀ ਅਧਿਕਾਰੀ ਅਤੇ ਸਵਾਸਥ ਅਧਿਕਾਰੀ) ਉੱਤਪਾਦਾਂ ਦਾ ਮੁਲਾਂਕਣ ਕਰਦੀ ਹੈ।


g. ਆਰਥਿਕ ਸਫਲਤਾ ਦੀ ਰੂਪਰੇਖਾ

ਉੱਤਰਦਾਇ ਪਰਯਟਨ ਡੇਸਟਿਨੇਸ਼ਨ ਸੇਲ ਅਤੇ ਕੁਮਰਕਮ ਗ੍ਰਾਮ ਪੰਚਾਇਤ ਨੇ ਪਿੱਛਲੇ ਸਾਲ ਮਾਰਜਨ ਬਣਾਏ ਰੱਖਿਆ ਹੈ। ਸਮਰਿੱਧੀ ਐਕਟਿਵਿਟੀ ਗਰੂੱਪ ਨੇ ਵਿਕਰੀ ਆਮਦਨ ਵਿੱਚ ਰੂ 12,12,211,70 ਦਾ ਅਤੇ ਔਪਨ ਮਾਰਕੇਟ ਵਿੱਚ ਰੂ 2,55,361,60 ਦਾ ਵਾਧਾ ਦਰਜ ਕੀਤਾ ਹੈ। ਹੋਰ ਸਫਲ ਉੱਤਰਦਾਇ ਪਰਯਟਨ ਪ੍ਰਾਜੈਕਟ ਨੇ ਕੁਮਰਕਮ ਵਿੱਚ ਰੂ 2,28,000 ਦੀ ਆਮਦਨੀ ਕੀਤੀ ਹੈ। ਆਮਦਨੀ ਦਾ 80% ਪ੍ਰਾਜੈਕਟ ਵਿੱਚ ਹੀ ਵੰਡ ਦਿੱਤਾ ਗਿਆ।

h. ਬਹੁਤ ਹੀ ਸੰਗਠਿੱਤ ਅਤੇ ਵਪਾਰਿਕ ਕਾਰਜਾਂ ਨੇ ਕੁਮਰਕਮ ਵਿੱਚ ਉੱਤਰਦਾਇ ਪਰਯਟਨ ਨੂੰ ਸਫਲਤਾ ਹਾਸਿਲ ਕਰਵਾਈ ਹੈ ਅਤੇ ਉਸਨੂੰ ਆਰਥਿਕ ਰੂਪ ਤੋ ਸਥਿਰ ਬਣਾਇਆ ਹੈ। 

ਉੱਤਰਦਾਇ ਪਰਯਟਨ ਪ੍ਰਾਜੈਕਟ ਨੇ ਨਵੇਂ ਪਰਯਟਨ ਅਨੁਭਵਾਂ ਦਾ ਵਿਕਾਸ ਕੀਤਾ ਹੈ, ਜਿਸ ਨਾਲ ਸਮਾਜਕ ਅਤੇ ਆਰਥਿਕ ਰੂਪ ਤੋ ਸਕਾਰਾਤਮਕ 'ਹੋਸਟ-ਗੇਸਟ' ਸੰਬੰਧਾਂ ਦਾ ਵਿਸਤਾਰ ਹੋਇਆ ਹੈ। ਇਸ ਤਰ੍ਹਹਾਂ ਆਰਟੀ ਨੇ ਨਕਾਰਾਤਮਕ ਆਰਥਿਕ, ਪਰਿਆਵਰਣਕ ਅਤੇ ਸਮਾਜਕ ਪ੍ਰਭਾਵਾਂ ਨੂੰ ਘੱਟਾ ਦਿੱਤਾ ਹੈ ਅਤੇ ਸਥਾਨਿਕ ਲੋਕਾਂ ਲਈ ਆਰਥਿਕ ਲਾਭ ਕਮਾਇਆ ਹੈ ਅਤੇ ਨਾਲ ਹੀ ਮੇਜਬਾਨ ਜਮਾਤ ਦੀ ਜੀਵਿਕਾ ਵਿੱਚ ਵਾਧਾ ਕੀਤਾ ਹੈ, ਉਹਨਾਂ ਦੀ ਕਾਰਜ ਸਥਿਤੀ ਵਿੱਚ ਸੁਧਾਰ ਕੀਤਾ ਹੈ ਅਤੇ ਉਹਨਾਂ ਨੂੰ ਇਸ ਉੱਦਯੋਗ ਤੱਕ ਪਹੁੰਚ ਪ੍ਰਦਾਨ ਕੀਤੀ ਹੈ।

i. ਕਮਾਈ ਗਈ ਆਮਦਨੀ

  • ਮਈ 2009 ਤੱਕ ਸਮਰਿੱਧੀ ਸਮੂੰਹ ਦਾ ਕੁੱਲ ਵਪਾਰ ਰੂ 11,85,000 ਦਾ ਰਿਹਾ ਹੈ।
  • ਮਈ 2009 ਤੱਕ ਹੋਰ ਛੋਟੇ ਪੈਮਾਨੇ ਦੇ ਉੱਦਯੋਗਾਂ (ਸਿੱਧੀ ਪੂਰਤੀ) ਦਾ ਵਪਾਰ ਰੂ। 2,05,000 ਰਿਹਾ ਹੈ। 
 
     


 

Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia