 |
 |
|
 |
 |
|
ਕà©à¨®à¨°à¨•à¨® ਵਿੱਚ ਸਮਾਜਕ ਜਿੰਮੇਦਾਰੀ |
|
 |
 |
|
|
|
|
ਕੁਮਰਕਮ ਵਿੱਚ ਉੱਤਰਦਾਇ ਪਰਯਟਨ ਦੇ ਤਹਿਤ ਸਮਾਜਕ ਜਿੰਮੇਵਾਰੀ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਵਾਤ ਸਿਤੰਬਰ 2008 ਵਿੱਚ ਹੋਈ। ਸਮਾਜ ਦੇ ਵਧੇਰੇ ਕੋਲ ਆਉਣ ਨਾਲ ਭੂਮੀ ਦਾ ਵਿਸਤਾਰ ਹੋਇਆ ਅਤੇ ਇਸ ਸਥਾਨ ਦੀ ਬੇਹਤਰ ਸੰਭਾਵਨਾਵਾਂ ਦਾ ਪਤਾ ਚੱਲਿਆ।
a. ਸਵਰਣ ਕਲਚਰ ਗਰੂੱਪ
ਇਸ ਖੇਤਰ ਵਿੱਚ ਘਰੇਲੂ ਔਰਤਾਂ ਦੀ ਭਾਗੀਦਾਰੀ ਲਈ ਸਾੰਸਕ੍ਰਿਤਿਕ ਸਮੂੰਹ ਸਵਰਣ ਕਲਚਰ ਗਰੂੱਪ ਦਾ ਗਠਨ ਕੀਤਾ ਗਿਆ, ਜੋ ਪਰਯਟਕਾਂ ਲਈ ਪਾਰੰਪਰਿਕ ਕਲਾਵਾਂ (ਤਿਰੂਵਤਿਰਾ, ਕੋਲਕਲੀ, ਵੱਟਕਲੀ) ਦਾ ਪ੍ਰਦਰਸ਼ਣ ਕਰਦਾ ਹੈ। ਬੱਚਿਆ ਦੁਵਾਰਾ ਵਪਾਰਿਕ ਸ਼ਿੰਕਰੀ ਮੇਲਮ ਗਰੂੱਪ ਦਾ ਨਿਰਮਾਣ, ਉੱਤਰਦਾਇ ਪਰਯਟਨ ਦਾ ਹੋਰ ਲਾਭ ਹੈ। ਇਸ ਸਮੂੰਹ ਵਿੱਚ 8-14 ਸਾਲ ਦੇ ਕੁੜਿਆਂ-ਮੁੰਡੇ ਸ਼ਾਮਲ ਹਨ ਜੋ ਕੇਰਲ ਦਾ ਪਹਿਲਾ ਰਾਲ ਸ਼ਿੰਕਾਰੀ ਮੇਲਮ ਸਮੂੰਹ ਹੈ। ਹੁਣ ਕੁਮਰਕਮ ਦੇ ਇਸ ਸਭਿਆਚਾਰਕ ਸਮਾਰੋਹ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੀ ਕਈ ਛੋਟੀ ਮੰਡਲਿਆਂ ਭਾਗ ਲੈੰਦੀਆ ਹਨ। ਇਸ ਸਥਾਨ ਤੇ ਚੱਲਣ ਵਾਲੀ ਦਸਤਕਾਰੀ ਅਤੇ ਚਿੱਤਰਕਾਰੀ ਇਕਾਇਆਂ ਤੋ ਫਾਇਦਾ ਹੋ ਰਿਹਾ ਹੈ ਅਤੇ ਯਾਦਗਾਰ ਵਸਤੂਆਂ ਦਾ ਵਿਕਾਸ ਅਤੇ ਇਸਦੀ ਮਾਰਕੇਟਿੰਗ ਵਿੱਚ ਮਦਦ ਮਿੱਲ ਰਹੀ ਹੈ।
b. ਜੀਵਨ ਦੀ ਖੋਜ
ਕੁਮਰਕਮ ਵਿੱਚ ਅਛੂਤੇ ਪੇੰਡੂ ਜੀਵਨ ਦਾ ਅਨੁਭੱਵ ਲੈਣ ਲਈ ਦੋ ਪੈਕੇਜਾਂ ਦੀ ਸ਼ੁਰੂਵਾਤ ਕੀਤੀ ਗਈ ਹੈ - 'ਵਿਲੇਜ ਲਾਈਫ ਐਕਸਪੀਰਿਏੰਸ ਇਨ ਕੁਮਰਕਮ' ਅਤੇ 'ਅ ਡੇ ਵਿੱਦ ਫਾਰਮਰਸ', ਜੋ ਪਰਯਟਕਾਂ ਨੂੰ ਬਹੁਤ ਲੁਭਾਉੰਦੇ ਹਨ। ਇਸ ਪ੍ਰੋਗਰਾਮ ਤੋ ਪ੍ਰਾਪਤ ਆਮਦਨੀ ਇਸ ਵਿੱਚ ਸ਼ਾਮਲ ਪਰਿਵਾਰਾਂ ਵਿੱਚ ਵੰਡ ਦਿੱਤੀ ਜਾਂਦੀ ਹੈ। ਦੋ ਹੋਰ ਅਜਿਹੇ ਪੈਕੇਜਾਂ ਦੀ ਸ਼ੁਰੂਵਾਤ ਕੀਤੀ ਗਈ ਹੈ।
c.ਜਮਾਤ ਅਧਾਰਿਤ ਪਰਯਟਨ
ਜਮਾਤ ਅਧਾਰਿਤ ਪਰਯਟਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਕਈ ਨਵੀਂ ਧਾਰਣਾਵਾਂ ਉੱਤਪੰਨ ਹੋਇਆ ਹਨ। ਮਹੋਤਸੱਵ ਕੈਲੰਡਰ ਇਸਦਾ ਇੱਕ ਨਮੂਨਾ ਹੈ, ਜੋ ਤਿਉਹਾਰ ਅਤੇ ਉਹਨਾਂ ਦੇ ਇਤਿਹਾਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦਿੰਦਾ ਹੈ। ਪਰਯਟਨ ਸਥਾਨਾਂ ਦੀ ਜਾਣਕਾਰੀ, ਉਹਨਾਂ ਦੀ ਡਾਇਰੈਕਟਰੀ ਅਤੇ ਸੰਸਾਧਨ ਮੈਪਿੰਗ ਦੇ ਸਥਾਨਾਂ ਅਤੇ ਪਰਯਟਨ ਦੇ ਵਿਆਪਕ ਅਵਸਰ ਦੇ ਬਾਰੇ ਵਿੱਚ ਚੰਗੀ ਰੂਪਰੇਖਾ ਪ੍ਰਾਪਤ ਹੁੰਦੀ ਹੈ। ਹੋਟਲ ਅਤੇ ਰਿਸੋਰਟ ਦੇ ਸਹਿਯੋਗ ਨਾਲ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋ ਨਿਪਟਣ ਲਈ 12.5 ਲੱਖ ਰੂਪਏ ਦਾ ਨਿਵੇਸ਼ ਕੀਤਾ ਗਿਆ ਹੈ। ਉੱਤਰਦਾਈ ਪਰਯਟਨ ਦੇ ਤਹਿਤ ਸਮਾਜਕ ਜਿੰਮੇਵਾਰੀ ਦੇ ਇੱਕ ਭਾਗ ਦੇ ਰੂਪ ਵਿੱਚ ਡੇਸਟਿਨੇਸ਼ਨ ਲੇਬਰ ਡਾਇਰੈਕਟਰੀ, ਪੇੰਡੂ ਪਰਯਟਨ ਵਿੱਚ ਪੈਦਾ ਹੋਣ ਵਾਲੀ ਸਮਾਜਕ ਸਮੱਸਿਆਵਾਂ ਤੇ ਅਧਿਐਨ ਅਤੇ ਇਸਦੇ ਨਿਦਾਨ, ਬੁਨਿਆਦੀ ਅੰਤਰ ਮੁਲਾਂਕਣ, ਇਸ ਖੇਤਰ ਵਿੱਚ ਸੁਰੱਖਿਆ ਦੇ ਮੁੱਦੇ ਅਤੇ ਇਸਦੇ ਹੱਲਾਂ ਤੇ ਕੱਮ ਕੀਤਾ ਗਿਆ ਸੀ। 463 ਘਰਾਂ ਵਿੱਚ ਮੁੱਢਲੇ ਪਰਯਟਨ ਸਥਾਨ ਸਰਵੇਖਣ ਅਤੇ 283 ਘਰਾਂ ਵਿੱਚ ਸਮਾਜਕ ਸਰਵੇਖਣ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲੀ ਹੈ।
d. ਪਰਿਆਵਰਣਕ ਜਿੰਮੇਦਾਰੀ
ਰੂਪਰੇਖਾ :
- ਸਟ੍ਰੀਟਲਾਈਟ ਸਰਵੇਖਣ ਪੂਰਾ
- ਉੱਦਯੋਗ ਸਰਵੇਖਣ ਜਾਰੀ
- ਪਲਾਸਟਿਕ ਮੁਕਤ ਖੇਤਰ ਦੀ ਘੋਸ਼ਣਾ
- ਵਿਕਲਪੀ ਪਰਿਆਵਰਣਕ ਅਨੁਕੂਲਿਤ ਉੱਤਪਾਦ
- ਮੈੰਗ੍ਰੋਵ ਸੁਰੱਖਿਆ ਪ੍ਰੋਗਰਾਮ ਲਾਗੂ
- ਔਰਗੇਨਿਕ ਖੇਤੀ ਦੀ ਸ਼ੁਰੂਵਾਤ
- ਹੋਟਲ ਅਤੇ ਰਿਸੋਰਟਾਂ ਵਿੱਚ ਪਰਿਆਵਰਣਕ ਪਹਿਲ ਦੀ ਸ਼ੁਰੂਵਾਤ
- ਜੀਰੋ ਵੇਸਟ ਕੁਮਰਕਮ - ਪਰਿਯੋਜਨਾ ਨਿਰਮਾਣ ਪੂਰਾ
- ਸੰਸਾਧਨ ਮੈਪਿੰਗ ਪੂਰੀ
|
|
|
|
|
|
ਸਕਾਰਾਤਮਕ ਪਰਿਣਾਮ |
|
|
|
|
|
ਉੱਤਰਦਾਇ ਪਰਯਟਨ ਨੇ ਕੁਮਰਕਮ ਦੇ ਮੂਲ ਖੇਤਰ ਵਿੱਚ ਪੂਰੇ ਪਰਿਆਵਰਣਕ ਵਿਕਾਸ ਦਾ ਰੱਸਤਾ ਖੋਲ੍ਹ ਦਿੱਤਾ ਹੈ। ਸਡਕ ਸਰਵੇਖਣ ਅਤੇ ਸਟ੍ਰੀਟ ਲਾਈਟ ਸਰਵੇਖਣ ਦਾ ਕੱਮ ਪੂਰਾ ਹੋ ਗਿਆ ਹੈ ਅਤੇ ਸਰਕਾਰ ਦੀ ਤੇਜ ਕੋਸ਼ਿਸ਼ਾਂ ਨਾਲ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੈ। ਆਰਟੀ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਪਲਾਸਟਿਕ ਕਚਰੇ ਤੇ ਨਿਯੰਤਰਣ ਅਤੇ ਨਿਪਟਾਨ, ਇੱਕ ਹੋਰ ਕ੍ਰਾੰਤੀਕਾਰੀ ਬਦਲਾਵ ਹੈ। ਇਹਨਾਂ ਖੇਤਰਾਂ ਤੋ ਪਲਾਸਟਿਕ ਦੀ ਥੈਲਿਆਂ ਨੂੰ ਹਟਾਉਣ ਲਈ ਸਖਤ ਨਿਯਮ ਲਾਗੂ ਕੀਤੇ ਗਏ ਹਨ। ਸਮਰਿੱਧੀ ਐਕਟਿਵਿਟੀ ਗਰੂੱਪ ਦੀ ਮਦਦ ਨਾਲ ਕਾਗਜ ਅਤੇ ਕਪੜੇ ਦੇ ਬੈਗਾਂ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਜੀਰੋ ਵੇਸਟ ਕੁਮਰਕਮ ਨੂੰ ਕਚਰਾ ਮੁਕਤ ਬਨਾਉਣ ਲਈ ਇੱਕ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ, ਜੋ ਆਪਣੀ ਪ੍ਰਾਥਮਿਕ ਪ੍ਰਕਿਰਿਆ ਵਿੱਚ ਹੈ। |
|
|
|
|
|
ਉਤਸ਼ਾਹਜਨਕ ਰੁਝਾਨ |
|
|
|
|
|
a. ਪਰਤੀ ਜਾਂ ਬੇਕਾਰ ਭੂਮੀ ਲਈ ਸਕਾਰਾਤਮਕ ਨਜਰਿਆ
ਉੱਤਰਦਾਇ ਪਰਯਟਨ ਦਾ ਮੁੱਖ ਆਕਰਸ਼ਨ ਹੈ ਬੰਜਰ ਜਮੀਨ ਨੂੰ ਖੇਤੀ ਯੋਗ ਬਨਾਉਣਾ। 56 ਏਕੜ ਬੰਜਰ ਜਮੀਨ ਦਾ ਵਿਕਾਸ ਕਰਕੇ ਸਬਜਿਆਂ ਅਤੇ ਔਸ਼ਧੀ ਵਾਲੇ ਪੌਦੇ ਉਗਾਏ ਗਏ ਹਨ। ਆਮਦਨੀ ਦੇਣ ਵਾਲਾ ਇਹ ਸਫਲ ਪ੍ਰੋਗਰਾਮ ਜਾਰੀ ਹੈ ਅਤੇ ਕੁਮਰਕਮ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਰਿਹਾ ਹੈ।
b. ਕੰਡਲ ਕਾਡ ਦੀ ਰੱਖ
ਕੁਮਰਕਮ ਵਿੱਚ ਕੁਦਰਤੀ ਬਨਸਪਤੀ - ਮੈੰਗ੍ਰੋਵ (ਕੰਡਲ ਕਡੂ) ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮੈੰਗ੍ਰੋਵ ਦੀ ਰੱਖ ਲਈ 'ਕੰਦਲੰਮਚੀ' ਨਾਮਕ ਮੂਲ ਖੇਤਰ ਵਿੱਚ ਕੰਡਲ ਬੀਜ ਦਾ ਉੱਤਪਾਦਨ ਕਰਕੇ ਇਸਨੂੰ ਹਰੇਕ ਘਰ ਵਿੱਚ ਵੰਡਿਆ ਗਿਆ ਹੈ।
c. ਮੱਛੀ ਪਾਲਨ
ਇਸ ਖੇਤਰ ਦੀ ਬੇਕਾਰ ਪਈ ਭੂਮੀ ਦਾ ਸਰਵੇਖਣ ਕੀਤਾ ਗਿਆ। ਅਧਿਐਨ ਦੇ ਅਧਾਰ ਤੇ ਉਹਨਾਂ ਤਲਾਬਾਂ ਵਿੱਚ ਮੱਛੀ ਪਾਲਨ ਅਤੇ ਕਮਲ ਦੀ ਖੇਤੀ ਸ਼ੁਰੂ ਕਰ ਦਿੱਤੀ ਗਈ। ਮੱਛਿਆਂ ਦੀ ਖਾਉਣ ਵਿੱਚ ਵਰਤੋ ਕੀਤੀ ਜਾਂਦੀ ਹੈ ਅਤੇ ਕਮਲ ਦੇ ਫੁੱਲਾਂ ਦੁਵਾਰਾ ਪਰਯਟਕਾਂ ਦਾ ਰਸਮੀ ਸ਼ੈਲੀ ਵਿੱਚ ਸੁਵਾਗਤ ਕੀਤਾ ਜਾਂਦਾ ਹੈ। ਹੁਣ ਇਹ ਪਿੰਡ ਵਾਸਿਆਂ ਲਈ ਮਹਤੱਵਪੂਰਣ ਸੰਪਤੀ ਬਣ ਗਈ ਹੈ ਅਤੇ ਇਸਨੂੰ ਹੋਰ ਖੇਤਰਾਂ ਵਿੱਚ ਫੈਲਾਇਆ ਜਾ ਰਿਹਾ ਹੈ।
d. ਸਾਈਕਲ ਪਰਯਟਨ
ਟੂਰ ਪੈਕੇਜ ਵਿੱਚ ਸਾਈਕਲਿੰਗ ਨੂੰ ਚਾਲੂ ਕੀਤਾ ਗਿਆ ਹੈ। ਇਸ ਪੈਕੇਜ ਵਿੱਚ ਸਾਈਕਲਿੰਗ ਦੀ ਵਿਵਸਥਾ ਪਰਯਟਕਾਂ ਨੂੰ ਲੁਭਾ ਰਹੀ ਹੈ ਅਤੇ ਇਸਦੀ ਮੰਗ ਵੱਧਦੀ ਜਾ ਰਹੀ ਹੈ। ਹੋਟਲ ਅਤੇ ਰਿਸੋਰਟ ਸਮੂੰਹ ਪਰਯਟਕਾਂ ਨੂੰ ਕਿਰਾਏ ਤੇ ਸਾਈਕਲ ਉਪਲਬਧ ਕਰਾ ਰਹੇ ਹਨ ਅਤੇ ਇਹ ਵੀ ਇੱਕ ਵਧੀਆ ਵਪਾਰ ਬਣ ਗਿਆ ਹੈ।
e. ਪੰਛੀ ਵਿਹਾਰ ਦਾ ਮਹਤੱਵਤਾ
ਪੰਛੀ ਵਿਹਾਰ ਦੇ ਮਾਮਲੇ ਵਿੱਚ ਪਰਯਟਨ ਅਵਸਰ ਦੀ ਸਮਰੱਥਤਾ ਨੂੰ ਵੇਖਦੇ ਹੋਏ ਉੱਤਰਦਾਇ ਪਰਯਟਨ ਦੇ ਤਹਿਤ ਜਰੂਰੀ ਕਦਮ ਚੁੱਕੇ ਗਏ ਹਨ। ਪੰਛਿਆਂ ਦੇ ਜੀਵਨ, ਉਹਨਾਂ ਦੀ ਗਿਣਤੀ, ਉਹਨਾਂ ਤੇ ਵਧੇਰੇ ਜਾਣਕਾਰੀ, ਯਾਤਰਿਆਂ ਦਾ ਪੰਛਿਆਂ ਨੂੰ ਵੇਖਣ ਲਈ ਹੋਰ ਪ੍ਰਬੰਧਾਂ ਦਾ ਸੰਚਾਲਨ ਕੀਤਾ ਗਿਆ ਹੈ।
|
|
|
|
|
|
ਟੀਮ ਦੀ ਕੋਸ਼ਿਸ਼ ਅਤੇ ਸਫਲ ਉੱਦਮ |
|
|
|
|
|
ਸਮੇਂ ਰਹਿੰਦੇ ਹੀ ਹੋਟਲ ਅਤੇ ਰਿਸੋਰਟ ਵਿੱਚ ਉਰਜਾ ਪ੍ਰਬੰਧਨ ਅਤੇ ਇਸ ਖੇਤਰ ਵਿੱਚ ਕਚਰਾ ਪ੍ਰਬੰਧਨ ਤੇ ਪੂਰਾ ਧਿਆਨ ਦਿੱਤਾ ਗਿਆ, ਜਿਸ ਕਰਕੇ ਇ ਖੇਤਰ ਵੱਧੇਰੇ ਪਰਿਆਵਰਣਕ ਅਨੁਕੂਲਿਤ ਬਣ ਗਿਆ ਹੈ। ਪਰਯਟਨ ਉੱਦਯੋਗ ਦੇ ਭਾਗੀਦਾਰਾਂ (ਹੋਟਲ ਮਾਲਿਕ, ਰੇਸਤਰਾਂ ਮਾਲਿਕ, ਟੂਰ ਓਪਰੇਟਰ, ਟਰੈਵਲ ਏਜੰਟ, ਹੋਮ ਸਟੇ ਓਪਰੇਟਰ, ਯਾਦਗਾਰ ਵਸਤੂਆਂ ਦੀ ਦੁਕਾਨਾਂ ਦੇ ਮਾਲਿਕ, ਪਰਯਟਨ ਸੇਵਾ ਪ੍ਰਦਾਨ ਕਰਨ ਵਾਲੀ ਹੋਰ ਏਜੰਸਿਆਂ), ਸਥਾਨਿਕ ਸਵੈ ਸ਼ਾਸ਼ਨ, ਜਨ ਪ੍ਰਤੀਨਿਧੀ, NGOs/CSOs, ਸਰਕਾਰੀ ਅਧਿਕਾਰੀ, ਅਕਾਦਮੀ ਦੇ ਸਦੱਸ, ਮੀਡਿਆ ਆਦਿ ਦੀ ਭਾਗੀਦਾਰੀ ਤੋ ਦੋ ਸਾਲਾਂ ਦੇ ਅੰਦਰ ਹੀ ਸਫਲਤਾ ਮਿੱਲ ਗਈ। ਕੇਰਲ ਵਿੱਚ ਕੁਮਰਕਮ ਉਹ ਪਹਿਲਾ ਪਰਯਟਨ ਸਥਾਨ ਹੈ ਜਿਸਨੇ ਉੱਤਰਦਾਇ ਪਰਯਟਨ ਦੀ ਧਾਰਣਾਂ ਨੂੰ ਸਾਕਾਰ ਕੀਤਾ ਅਤੇ ਹੁਣ ਇਹ ਦੁਨਿਆ ਨੂੰ ਆਪਣੀ ਕਹਾਣੀ ਸੁਨਾ ਰਿਹਾ ਹੈ ਅਤੇ ਇਹ ਸਥਾਨ ਅੱਜ ਪਰਯਟਨ ਖੇਤਰ ਦੀ ਪਛਾਣ ਬਣ ਗਿਆ ਹੈ। |
|
|
|
|
|
|
|
|
|
|
|
|
|
|