ਅਯੁਰਵੇਦ - ਸ਼ਰੀਰ, ਮਨ ਅਤੇ ਰੂਹ ਦੀ ਇੱਕਸੁਰਤਾ
ਅਯੁਰਵੇਦ ਦਾ ਵਿਕਾਸ 600 ਈ.ਪੂ. ਭਾਰਤ ਵਿੱਚ ਹੋਇਆ ਸੀ। ਔਸ਼ਧੀ ਦੀ ਇਹ ਨਵੀਂ ਪੱਧਤੀ ਸ਼ਰੀਰਿਕ ਵਿਕਾਰਾਂ ਦੇ ਇਲਾਜ ਦੇ ਨਾਲ ਨਾਲ ਉਸ ਤੋ ਬਚਣ ਦੇ ਤਰੀਕਿਆਂ ਤੇ ਜ਼ੋਰ ਦਿੰਦੀ ਹੈ। ਦਰਵਿੜ ਅਤੇ ਆਰੀਅਨਾਂ ਦੇ ਸਮੇਂ ਤੋ ਹੀ ਅਯੁਰਵੇਦ ਦਾ ਅਭਿਆਸ ਕੀਤਾ ਜਾ ਰਿਹਾ ਹੈ। ਅੱਜ, ਇਹ ਇਲਾਜ ਦੀ ਅਨੋਖੀ, ਜਰੂਰੀ ਸ਼ਾਖਾ ਹੈ - ਸਹੀ ਸੰਤੁਲਨ ਨੂੰ ਪ੍ਰਾਪਤ ਕਰਨ ਲਈ ਇਹ ਪੂਰਨ ਰੂਪ ਤੋ ਕੁਦਰਤੀ ਪੱਧਤੀ ਹੈ, ਜੋ ਤਹਾਡੇ ਸ਼ਰੀਰ ਦੇ ਦ੍ਰਵ - ਵਾਤ, ਪਿੱਤ ਅਤੇ ਕਫ ਦੀ ਤਸ਼ਖੀਸ ਤੇ ਅਧਾਰਤ ਹੈ।
ਅਯੁਰਵੇਦ ਨਾ ਸਿਰਫ਼ ਪ੍ਰਭਾਵਤ ਅੰਗਾਂ ਦੇ ਇਲਾਜ ਵਿੱਚ ਹੀ ਵਿਸ਼ਵਾਸ ਰੱਖਦਾ ਹੈ, ਬਲਕਿ ਕਿਸੇ ਵਿਅਕਤੀ ਦਾ ਸੰਪੂਰਨ ਇਲਾਜ ਕਰਦਾ ਹੈ। ਇਹ ਤੁਹਾਨੂੰ ਕੁਦਰਤੀ ਤੌਰ ਤੇ ਤਰੋਤਾਜਾ ਕਰਦਾ ਹੈ, ਇਹ ਸ਼ਰੀਰ ਦੇ ਸਾਰੇ ਜ਼ਹਿਰੀਲੇ ਅਸੰਤੁਲਨਾਂ ਨੂੰ ਖਤਮ ਕਰਦਾ ਹੈ ਅਤੇ ਇਸ ਤਰ੍ਹਹਾਂ ਵਿਅਕਤੀ ਦੀ ਪ੍ਰਤੀਰੋਧਕਤਾ ਵਧਦੀ ਹੈ ਅਤੇ ਉਸਨੂੰ ਚੰਗੀ ਸਿਹਤ ਮਿਲਦੀ ਹੈ।
ਕੇਰਲ, ਅਯੁਰਵੇਦ ਦੀ ਧਰਤੀ
ਕੇਰਲ ਦੀ ਸਮਾਨ ਜਲਵਾਯੂ, ਜੰਗਲਾਂ ਦੀ ਕੁਦਰਤਾ (ਜੜੀ ਬੂਟਿਆਂ ਅਤੇ ਔਸ਼ਧੀ ਪੌਦਿਆਂ ਦੀ ਭਰਮਾਰ), ਅਤੇ ਠੰਡਾ ਮੌਨਸੂਨ ਮੋਸਮ (ਜੂਨ ਤੋ ਲੈ ਕੇ ਜੁਲਾਈ ਤੱਕ ਅਤੇ ਅਕਤੂਬਰ ਤੋ ਲੈ ਕੇ ਨਵੰਬਰ ਤੱਕ) ਅਯੁਰਵੇਦ ਦੇ ਨੀਰੋਗਕਾਰੀ ਅਤੇ ਬਹਾਲੀ ਲਈ ਸਹੀ ਹੈ।
ਅਸਲ ਵਿਚ, ਅੱਜ, ਕੇਰਲ ਭਾਰਤ ਦਾ ਇਕਲੌਤਾ ਇਹੋ ਜਿਹਾ ਰਾਜ ਹੈ ਜਿੱਥੇ ਪੂਰੇ ਸਮਰਪਣ ਨਾਲ ਚਿਕਿੱਤਸਾ ਦੀ ਇਸ ਪਧਤੀ ਤੇ ਅਮਲ ਕੀਤਾ ਜਾਂਦਾ ਹੈ।
ਮੌਨਸੂਨ, ਕਾਯਾਕਲਪ ਲਈ ਸਹੀ ਸਮਾਂ
ਪਾਰੰਪਰਕ ਗ੍ਰੰਥਾਂ ਤੋ ਪਤਾ ਚੱਲਦਾ ਹੈ ਕਿ ਮੌਨਸੂਨ ਕਾਯਾਕਲਪ ਪ੍ਰੋਗਰਾਮ ਲਈ ਬੇਹਤਰ ਮੌਸਮ ਹੈ। ਵਾਤਾਵਰਣ ਧੂੜ - ਮੁਕਤ ਅਤੇ ਠੰਡਾ ਰਹਿੰਦਾ ਹੈ, ਸ਼ਰੀਰ ਦੇ ਮੁਸਾਮ ਵੱਧ ਖੁਲ੍ਹੇ ਹੁੰਦੇ ਹਨ ਜੋ ਹਰਬਲ ਤੇਲ ਅਤੇ ਇਲਾਜ ਲਈ ਸ਼ਰੀਰ ਨੂੰ ਗ੍ਰਹਿਣਸ਼ੀਲ ਬਣਾਉੰਦਾ ਹੈ।
ਅਯੁਰਵੇਦ ਵੀਡੀਓ
ਕੇਰਲ ਪਰਯਟਨ ਦੁਵਾਰਾ ਵਰਗੀਕਰਿਤ ਅਯੁਰਵੇਦ ਸਵਾਸਥ ਕੇੰਦਰ
ਕਾਯਾਕਲਪ ਥੈਰਪੀ (ਰਸਾਯਨ ਚਿਕਿੱਤਸਾ)
ਉੱਪਚਾਰਾਤਮਕ ਪ੍ਰੋਗਰਾਮ
ਅਯੁਰਵੇਦ ਹਸਪਤਾਲ
ਯੋਗਾ ਕੇੰਦਰ