ਤਿਉਹਾਰ 'ਗੌਡਸ ਆਨ ਕੰਟਰੀ' (ਇਸ਼ਵਰ ਦਾ ਆਪਣਾ ਦੇਸ਼) ਦਾ ਵਾਸਤਵਿਕ ਉੱਤਸਵ ਹੈ ; ਇਹ ਉਹ ਅਵਸਰ ਹਨ ਜਿੱਥੇ ਕੇਰਲ ਦੀ ਜੀਵਨਸ਼ੈਲੀ ਦੀ ਵਿਸ਼ੇਸ਼ ਸਾਦਗੀ ਉੱਤੇ ਚਮਕ ਦਮਕ ਛਾ ਜਾਂਦੀ ਹੈ। ਸਮਾਰੋਹ ਵਿੱਚ, ਚਾਹੇ ਉਹ ਰਾਜ ਤਿਉਹਾਰ ਓਨਮ ਹੋਵੇ ਜਾਂ ਸਥਾਨਿਕ ਭਗਤੀ ਸਥਾਨ ਹੋਵੇ, ਨਵੇਂ ਕਪੜੇ ਅਤੇ ਸ਼ਾਨਦਾਰ ਭੋਜ ਲਾਜਮੀ ਹੈ।
ਖੁਸ਼ੀ ਦੇ ਮੌਕੇ ਹੋਣ ਤੋ ਇਲਾਵਾ, ਕੇਰਲ ਦੇ ਤਿਉਹਾਰਾਂ ਵਿੱਚ ਇਸ ਧਰਤੀ ਦੀ ਕਲਾ ਅਤੇ ਸਭਿਆਚਾਰ ਨੂੰ ਪਾਰੰਪਰਿਕ ਰੂਪ ਨਾਲ ਸੁਰੱਖਿਅਤ ਰੱਖਿਆ ਗਿਆ ਹੈ। ਤਿਉਹਾਰ ਚਾਹੇ ਧਾਰਮਿਕ ਹੋਣ ਜਾਂ ਸਮਾਜਕ, ਪਾਰੰਪਰਿਕ ਹੋਣ ਜਾਂ ਆਧੁਨਿਕ, ਇਹ ਕਲਾ ਉੱਤਸਵਾਂ ਤੋ ਬਿਨ੍ਹਾਂ ਪੂਰੇ ਨਹੀਂ ਮੰਨੇ ਜਾਂਦੇ ਹਨ, ਜੋ 2000 ਸਾਲ ਪੁਰਾਣੇ ਕੁਟਿਯਾਟੱਮ ਤੋ ਲੈ ਕੇ ਸਮਕਾਲੀ ਸਟੇਜ ਸ਼ੋ ਵੀ ਹੋ ਸਕਦੇ ਹਨ।
|