 |
 |
|
 |
 |
|
ਹਾਉਸਬੋਟ |
|
 |
 |

ਹਾਉਸਬੋਟ ਵਿੱਚ ਕਰੋ ਕੇਰਲ ਵਿੱਚ ਜਲਵਿਹਾਰ!
ਕੀ ਤੁਸੀ ਕਦੀ ਕੇਰਲ ਦੇ ਬੈਕਵਾਟਰ ਵਿੱਚ ਹਾਉਸਬੋਟ ਵਿੱਚ ਜਲਵਿਹਾਰ ਕੀਤਾ ਹੈ? ਜੇ ਨਹੀਂ ਕੀਤਾ, ਤਾਂ ਜਰੂਰ ਕਰੋ। ਤੁਹਾਡਾ ਇਹ ਅਨੁਭੱਵ ਸੱਚਮੁੱਚ ਇੱਕ ਅਨੌਖਾ ਅਤੇ ਅਭੁੱਲ ਹੋਵੇਗਾ!
ਆਧੁਨਿਕ ਹਾਉਸਬੋਟ ਵੱਡੇ ਆਕਾਰ ਦੇ, ਹੋਲੀ ਚੱਲਣ ਵਾਲੇ ਖਾਸ ਤਰ੍ਹਹਾਂ ਦੇ ਬਾਰਜਸ ਹੁੰਦੇ ਹਨ ਜਿਨ੍ਹਾਂ ਦੀ ਵਰਤੋ ਜਲਵਿਹਾਰ ਲਈ ਕੀਤੀ ਜਾਂਦੀ ਹੈ, ਅਸਲ ਵਿੱਚ ਇਹ ਪੁਰਾਣੇ ਦਿਨਾਂ ਦੇ ਕੇੱਟੁਵੱਲਮ ਕਿਸ਼ਤੀ ਦਾ ਨਵੀਨਤਮ ਰੂਪ ਹੈ। ਮੂਲ ਕੇੱਟੁਵੱਲਮ ਦੀ ਵਰਤੋ ਚਾਵਲ ਅਤੇ ਮਸਾਲੇ ਢੋਣ ਲਈ ਕੀਤੀ ਜਾਂਦੀ ਸੀ। ਇੱਕ ਮਾਨਕ ਕੇੱਟੁਵਲੱਮ, 30 ਟਨ ਚਾਵਲ ਕੁੱਟਨਾਡ ਤੋ ਕੋਚੀ ਬੰਦਗਾਹ ਤੱਕ ਪਹੁੰਚਾ ਸਕਦਾ ਹੈ।
ਕੇੱਟੁਵੱਲਮ ਨੂੰ ਨਾਰੀਅਲ ਦੀ ਗੰਢ ਨਾਲ ਇੱਕ ਦੂਜੇ ਨਾਲ ਬੰਨ ਦਿੱਤਾ ਜਾਂਦਾ ਹੈ। ਇਸ ਤਰ੍ਹਹਾਂ ਦੀ ਕਿਸ਼ਤਿਆਂ ਬਨਾਉਣ ਲਈ ਇੱਕ ਵੀ ਕਿਲ ਦੀ ਵਰਤੋ ਨਹੀਂ ਕੀਤੀ ਵੀ ਜਾਂਦੀ ਹੈ। ਇਸਨੂੰ ਜੈਕਵੂਡ ਦੇ ਤੱਖਤਿਆਂ ਨਾਲ ਬਣਾਇਆ ਜਾਂਦਾ ਹੈ, ਜਿਨ੍ਹਾਂ ਨੂੰ ਨਾਰੀਅਲ ਦੀ ਜਟਾਵਾਂ ਨਾਲ ਬੰਨਿਆ ਜਾਂਦਾ ਹੈ। ਇਸ ਤੋ ਬਾਅਦ ਇਸ ਤੇ ਉਬਲੀ ਹੋਈ ਕਾਜੂ ਦੀ ਗਿਰਿਆਂ ਤੋ ਤਿਆਰ ਕੀਤੇ ਗਏ ਕਾਸਟਿਕ ਕਾਲੇ ਰੇਸਿਨ ਦੀ ਪਰਤ ਚੜਾਈ ਜਾਂਦੀ ਹੈ। ਸਾਵਧਾਨੀ ਨਾਲ ਰੱਖੇ ਜਾਣ ਤੇ ਕੇੱਟੁਵੱਲਮ ਕਈ ਪੀੜ੍ਹੀਆਂ ਤੱਕ ਕੱਮ ਆਉੰਦੇ ਹਨ।
ਕੇੱਟੁਵੱਲਮ ਦਾ ਇੱਕ ਹਿੱਸਾ ਬਾਂਸ ਅਤੇ ਨਾਰੀਅਲ ਦੇ ਛਿੱਲਕੇ ਨਾਲ ਬਣੀ ਸਰੰਚਨਾ ਨਾਲ ਢੱਕਿਆ ਹੁੰਦਾ ਹੈ ਅਤੇ ਇਹ ਸਥਾਨ ਰੈਸਟਰੂਮ ਅਤੇ ਰਸੋਈ ਦਾ ਵੀ ਕੰਮ ਕਰਦਾ ਹੈ। ਖਾਣਾ ਕਿਸ਼ਤੀ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਪਕਾਉਣ ਲਈ ਮੱਛੀਆਂ ਬੈਕਵਾਟਰ ਤੋ ਮਿੱਲ ਜਾਂਦੀਆ ਹਨ।
ਜਦੋ ਆਧੁਨਿਕ ਟਰਕਾਂ ਨੇ ਇਸ ਪ੍ਰਥਾ ਦੀ ਥਾਂ ਲੈ ਲਈ, ਉਦੋ 100 ਸਾਲ ਤੋ ਵੀ ਪੁਰਾਣੀ ਇਹਨਾਂ ਕਿਸ਼ਤਿਆਂ ਨੂੰ ਬਜਾਰਾਂ ਵਿੱਚ ਬਣਾਏ ਰੱਖਣ ਦਾ ਇੱਕ ਨਵਾਂ ਤਰੀਕਾ ਸੋਚਿਆ ਗਿਆ। ਪਰਯਟਕਾਂ ਲਈ ਇਹਨਾਂ ਉੱਤੇ ਖਾਸ ਤਰ੍ਹਹਾਂ ਦੇ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਅਤੇ ਲੁੱਪਤ ਹੋਣ ਦੀ ਕਗਾਰ ਤੇ ਖੜ੍ਹੀ ਇਹਨਾਂ ਕਿਸ਼ਤਿਆਂ ਨੂੰ ਜਲਵਿਹਾਰ ਲਈ ਨਵੇਂ ਰੂਪ ਵਿੱਚ ਬਦਲ ਦਿੱਤਾ ਗਿਆ ਅਤੇ ਅੱਜ ਇਹ ਬਹੁਤ ਹੀ ਪ੍ਰਸਿੱਧ ਹਨ।
ਹੁਣ ਇਹ ਬੈਕਵਾਟਰ ਦਾ ਇੱਕ ਆਮ ਨਜਾਰਾ ਹੈ ਅਤੇ ਕੇਵਲ ਆਲਾਪੁਯਾ ਵਿੱਚ ਹੀ 500 ਤੋ ਵੱਧ ਹਾਉਸਬੋਟਾਂ ਹਨ।
ਕੇੱਟੁਵੱਲਮ ਨੂੰ ਹਾਉਸਬੋਟ ਵਿੱਚ ਬਦਲਣ ਦੇ ਦੌਰਾਣ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਕੇਵਲ ਕੁਦਰਤੀ ਸਮੱਗਰੀ ਦੀ ਹੀ ਵਰਤੋ ਕੀਤੀ ਜਾਵੇ। ਬਾਂਸ ਦੀ ਚਟਾਇਆਂ, ਸੁਪਾਰੀ ਦੇ ਰੁੱਖ ਦੀ ਡੰਡਿਆਂ ਅਤੇ ਲੱਕੜ ਦੀ ਵਰਤੋ ਇਸਦੀ ਛੱਤ ਬਨਾਉਣ ਲਈ ਕੀਤੀ ਜਾਂਦੀ ਹੈ, ਨਾਰੀਅਲ ਦੀ ਚਟਾਇਆਂ ਅਤੇ ਲੱਕੜ ਦੇ ਤੱਖਤਿਆਂ ਨਾਲ ਫਰਸ਼ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਬਿਸਤਰ ਲਈ ਨਾਰੀਅਲ ਦੇ ਛਿੱਲਕੇ ਅਤੇ ਲੱਕੜ ਦੀ ਵਰਤੋ ਕੀਤੀ ਜਾਂਦੀ ਹੈ। ਹਾਲਾਂਕਿ, ਰੋਸ਼ਨੀ ਲਈ ਇਹਨਾਂ ਹਾਉਸਬੋਟਾਂ ਤੇ ਸੋਲਰ ਪੈਨਲ ਲਗਾਏ ਜਾਂਦੇ ਹਨ।
ਅੱਜ ਦੀ ਹਾਉਸਬੋਟਾਂ ਵਿੱਚ ਇੱਕ ਵਧੀਆ ਹੋਟਲ ਦੀ ਸਾਰੀ ਸੁਵਿਧਾਵਾਂ ਹਨ ਜਿਵੇਂ ਸੱਜੇ ਹੋਏ ਕਮਰੇ, ਆਧੁਨਿਕ ਬਾਥਰੂਮ, ਅਰਾਮਦਾਯਕ ਬੈਠਣ ਵਾਲੇ ਕਮਰੇ, ਰਸੋਈ ਦੇ ਨਾਲ ਨਾਲ ਕੰਢੇ ਨਾਲ ਮੱਛੀ ਫੜਣ ਲਈ ਤੁਹਾਡੇ ਖੜੇ ਹੋਣ ਦੀ ਥਾਂ ਦੇ ਰੂਪ ਵਿੱਚ ਬਾਲਕਨੀ ਹੁੰਦੀ ਹੈ। ਲੱਕੜ ਜਾਂ ਚੁਨੱਟਦਾਰ ਤਾੜ-ਪੱਤਰ ਦੀ ਵਕਰ ਛੱਤ ਧੁੱਪ ਤੋ ਬਚਾਅ ਕਰਦੀ ਹੈ ਅਤੇ ਬਿਨ੍ਹਾਂ ਕਿਸੇ ਅਟਕਾ ਤੋ ਬਾਹਰ ਵੇਖਣ ਦੀ ਸਹੂਲਤ ਦਿੰਦੀ ਹੈ। ਹਾਲਾਂਕਿ ਅਧਿਕਤਰ ਕਿਸ਼ਤਿਆਂ ਸਥਾਨਿਕ ਨਾਵਿਕਾਂ ਦੁਵਾਰਾ ਚਲਾਈ ਜਾਂਦੀਆ ਹਨ, ਪਰ ਕੁਝ 40 ਹਾਰਸਪਾਵਰ ਦੇ ਇੰਜਨ ਲੱਗੇ ਹੁੰਦੇ ਹਨ। ਦ੍ਰਿਸ਼ ਦਾ ਨਜਾਰਾ ਲੈਣ ਲਈ ਪਰਯਟਕਾਂ ਦੇ ਸਮੂੰਹਾਂ ਦੁਵਾਰਾ ਦੋ ਜਾਂ ਵੱਧ ਕਿਸ਼ਤਿਆਂ ਨੂੰ ਆਪਸ ਵਿੱਚ ਜੋੜ ਕੇ ਕਿਸ਼ਤੀ-ਰੇਲ (ਬੋਟ ਟਰੇਨ) ਦਾ ਨਿਰਮਾਣ ਕੀਤਾ ਜਾਂਦਾ ਹੈ।
ਹਾਉਸਬੋਟ ਵਿੱਚ ਜਲਵਿਹਾਰ ਦਾ ਸੱਭ ਤੋ ਵੱਡਾ ਆਕਰਸ਼ਣ ਇਹ ਹੈ ਕਿ ਇਹ ਤੁਹਾਨੂੰ ਪੇੰਡੂ ਕੇਰਲ ਦੇ ਅਛੂਤੇ ਅਤੇ ਦੁਰਗਮ ਦ੍ਰਿਸ਼ਆਂ ਤੋ ਅਵਗਤ ਕਰਾਉੰਦਾ ਹੈ! ਕੀ ਇਹ ਇੱਕ ਅਨੌਖੀ ਗੱਲ ਨਹੀਂ ਹੈ?
|
|
|
|
|
|
|
|
|
|
|
|
|