Trade Media
     

ਕਾਲੱਕੱਯਮ ਝਰਨਾ


ਮੌਨਸੂਨ ਦੇ ਦਿਨਾਂ ਵਿੱਚ ਕੇਰਲ ਦੇ ਦਰਿਆ ਅਤੇ ਜੱਲ ਸਰੋਤ ਨਵਾਂ ਜੀਵਨ ਪਾਉੰਦੇ ਹਨ। ਜੇ ਤੁਹਾਨੂੰ ਬਰਸਾਤ ਦੇ ਦਿਨਾਂ ਵਿੱਚ ਜੰਗਲਾਂ ਵਿੱਚ ਜਾਉਣ ਤੋ ਕੋਈ ਪਰੇਸ਼ਾਨੀ ਨਹੀਂ ਹੈ ਅਤੇ ਤੁਸੀ ਥੋੜਾ ਖਤਰਾ ਲੈ ਕੇ ਵੀ ਝਰਨਿਆਂ ਨੂੰ ਉਹਨਾਂ ਦੀ ਪੂਰੀ ਸ਼ਾਨ ਦੇ ਨਾਲ ਵੇਖਣਾ ਚਾਹੁੰਦੇ ਹੋ, ਤਾਂ ਤਿਰੂਵਨੰਤਪੂਰਮ ਜਿਲ੍ਹੇ ਦੇ ਇਡਿੰਜਾਰ ਦੇ ਨੇੜੇ ਸਥਿਤ ਕਲੱਕਯਮ ਝਰਨਾ ਜਰੂਰ ਵੇਖੋ।

ਤਿਰੂਵਨੱਤਪੂਰਮ ਤੋ ਕਾਲੱਕੱਯਮ ਪਹੁੰਚਣ ਲਈ ਤੁਹਾਨੂੰ ਪਲੋਡ ਤੋ ਹੋ ਕੇ ਜਾਉਣਾ ਪਵੇਗਾ ਜੋ ਸ਼ਹਿਰ ਤੋ 35 ਕਿਲੋਮੀਟਰ ਦੂਰ ਹੈ। ਪਲੋਡ ਤੋ ਮੁਡ ਕੇ ਪੇਰਿੰਗਮਲਾ ਪਹੁੰਚੋ। ਪੇਰਿੰਗਮਲਾ ਤੋ ਫੇਰ ਸੱਜੇ ਹੱਥ ਵੱਲ ਮੁੱਡ ਜਾਓ ਅਤੇ ਇਡਿੰਜਾਰ ਹੁੰਦੇ ਹੋਏ 12 ਕਿਲੋਮੀਟਰ ਦੂਰ ਕੁਰੀਸ਼ੜੀ ਪਹੁੰਚੋ। ਕਿਉਕਿ ਕੁਰੀਸ਼ੜੀ ਤੋ ਅੱਗੇ ਝਰਨੇ ਤੱਕ ਪਹੁੰਚਣ ਲਈ ਕੋਈ ਸਾਈਨਬੋਰਡ ਨਹੀਂ ਲਗਿਆ ਹੋਇਆ ਹੈ, ਇਸ ਲਈ ਤੁਹਾਨੂੰ ਸਥਾਨਿਕ ਲੋਕਾਂ ਤੋ ਪੁੱਛਦੇ ਹੋਏ ਝਰਨੇ ਤੱਕ ਪਹੁੰਚਣਾ ਹੋਵੇਗਾ।

ਕਾਲੱਕੱਯਮ ਝਰਨਾ ਅਤੇ ਉਸਦੇ ਆਸੇ ਪਾਸੇ ਦੇ ਦ੍ਰਿਸ਼ਆਂ ਦਾ ਵੇਰਵਾ ਸ਼ਬਦਾ ਨਾਲ ਨਹੀਂ ਦਿੱਤਾ ਜਾ ਸਕਦਾ ਹੈ। ਇਹ ਝਰਨਾ ਅਗਸੱਤਯਵਨਮ ਜੰਗਲ ਤੋ ਨਿਕਲਣ ਵਾਲੀ ਮਾਨਕਯਮ ਜਲਧਾਰਾ ਦਾ ਹਿੱਸਾ ਹੈ। ਝਰਨੇ ਦੇ ਢਿੱਗਣ ਵਾਲੀ ਥਾਵਾਂ ਤੇ ਬਣੇ ਕੁੰਡ ਵਿੱਚ ਤੁਸੀ ਸਨਾਨ ਕਰਕੇ ਆਪਣੇ ਸ਼ਰੀਰ ਨੂੰ ਠੰਡੇ ਪਾਣੀ ਨਾਲ ਤਰੋਤਾਜਾ ਕਰ ਸਕਦੇ ਹੋ। ਧਾਰਾ ਨੂੰ ਲੰਘ ਕੇ ਝਰਨੇ ਤੱਕ ਪਹੁੰਚਣ ਦੇ ਕ੍ਰਮ ਵਿੱਚ ਸਾਵਧਾਨੀ ਨਾਲ ਅੱਗੇ ਵੱਧਣਾ ਚਾਹੀਦਾ ਹੈ ਕਿਉਕਿ ਕਾਈ ਨਾਲ ਢੱਕੀ ਹੋਈ ਚੱਟਾਨਾਂ ਫਿਸਲਣ ਵਾਲਿਆਂ ਹੁੰਦੀਆ ਹਨ।

ਝਰਨੇ ਦੇ ਆਸੇ ਪਾਸੇ ਦੀ ਚਿੜਿਆਂ ਅਤੇ ਦੂਜੇ ਜੀਵ ਜੰਤੂ ਅਤੇ ਬਨਸਪਤਿਆਂ ਦੀ ਕਈ ਪ੍ਰਜਾਤਿਆਂ ਨੂੰ ਵੇਖਿਆ ਜਾ ਸਕਦਾ ਹੈ। ਜੇ ਤੁਸੀ ਥੋੜਾ ਚੱਲਣਾ ਪਸੰਦ ਕਰੋ ਤਾਂ ਧਾਰਾ ਦੇ ਕੰਢੇ ਚੱਲਦੇ ਹੋਏ ਵੀ ਆਸੇ ਪਾਸੇ ਦੇ ਦ੍ਰਿਸ਼ਆਂ ਦਾ ਆਨੰਦ ਲਿਆ ਜਾ ਸਕਦਾ ਹੈ।

ਇੱਥੇ ਪਹੁੰਚਣ ਲਈ
  • ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪੂਰਮ ਸੈੰਟਰਲ ਰੇਲਵੇ ਸਟੇਸ਼ਨ, ਲਗਭਗ 50 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪੂਰਮ ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 60 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia