|
ਯਾਦਗਾਰ ਵਸਤੂਆਂ ਦਾ ਅਰਥ ਹੈ ਕਿਸੇ ਵਿਅਕਤੀ ਦੇ ਜੀਵਨ ਅਨੁਭਵਾਂ ਨੂੰ ਸਹੇਜ ਕੇ ਰੱਖਣਾ। ਇਹ ਅਨੁਭੱਵ ਕੁਝ ਵੀ ਹੋ ਸਕਦੇ ਹਨ। ਅਤੇ ਜਦੋ ਇਹ ਅਨੁਭੱਵ ਯਾਤਰਾਵਾਂ ਨਾਲ ਜੁੜੇ ਹੁੰਦੇ ਹਨ, ਉਦੋ ਯਾਦਗਾਰ ਵਸਤੂਆਂ ਦਾ ਮਹੱਤਵ ਕਾਫੀ ਵੱਧ ਜਾਂਦਾ ਹੈ, ਖਾਸ ਕਰ ਉਦੋ, ਜਦੋ ਲੋਕ ਕੇਰਲ ਜਿਹੇ ਮਨਮੋਹਕ ਸਥਾਨ ਦੀ ਯਾਤਰਾ ਕਰਦੇ ਹਨ।
ਕੇਰਲ ਵਿੱਚ ਪਰਯਟਕਾਂ ਨੂੰ ਕਈ ਤਰ੍ਹਹਾਂ ਦੀ ਯਾਦਗਾਰ ਵਸਤੂਆਂ ਮਿਲਦਿਆਂ ਹਨ, ਜੋ ਇੱਥੋ ਦੀ ਸੰਸਕ੍ਰਿਤੀ, ਇਤਿਹਾਸ, ਕਲਾ ਅਤੇ ਸਮਾਜਿਕ ਧਾਰਮਿਕ ਪਹਿਲੂ ਨੂੰ ਦਰਸ਼ਾਉੰਦਿਆਂ ਹਨ।
ਕੇਰਲ ਦੀ ਯਾਦਗਾਰ ਵਸਤੂਆਂ ਦੇ ਤਹਿਤ ਕਈ ਪ੍ਰਕਾਰ ਦੀ ਆਕਰਸ਼ਕ ਅਤੇ ਅਨੌਖਿਆਂ ਦਸਤਕਾਰੀ ਵਸਤੂਆਂ ਆਉੰਦਿਆਂ ਹਨ। ਇਹਨਾਂ ਵਿੱਚੋ ਆਰੰਮੁਲਾ ਕਨਾਡੀ (ਧਾਤੂ ਦਾ ਸ਼ੀਸ਼ਾ): ਨਾਰੀਅਲ ਦੇ ਖੋਪਰ (ਕਵਚ), ਲੱਕੜੀ, ਮਿੱਟੀ ਅਤੇ ਬੇੰਤ ਨਾਲ ਬਣੀ ਹੋਈ ਦਸਤਕਾਰੀ ਵਸਤੂਆਂ: ਭੀਤ ਚਿੱਤਰ, ਹੈੰਡਲੂਮ ਵਸਤੂਆਂ ਜਿਵੇਂ ਕਸਵ ਸਾੜੀ (ਸੁਨਹਰੀ ਜੜੀ ਵਾਲੀ ਸਾੜੀ)।
ਕੇਰਲ ਪਰਯਟਨ ਕਲਚਰ ਸ਼ੋਪੀ ਤੋ ਯਾਤਰੀ ਇੱਥੋ ਦੀ ਵਿਭਿੰਨ ਯਾਦਗਾਰ ਵਸਤੂਆਂ ਖਰੀਦ ਸਕਦੇ ਹਨ । ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਵਧਾਉਣ ਵਾਲੀ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ। ਕਲਚਰ ਸ਼ੋਪੀ ਵਿੱਚ ਸੈਲਾਨੀ ਉਰੂਲੀ (ਵੋਕ), ਪਰਾ (ਪਾਰੰਪਰਿਕ ਮਾਪਨ ਭਾਂਡੇ ਦਾ ਪਿੱਤਲ ਦਾ ਬਣਿਆ ਛੋਟਾ ਰੂਪ ਹੈ), ਕੇੱਟੁਵੱਲਮ (ਚਾਵਲ ਦੀ ਕਿਸ਼ਤੀ), ਆਰੰਮੁਲਾ ਕਨਾਡੀ (ਧਾਤੂ ਦਾ ਸ਼ੀਸ਼ਾ), ਨੇੱਟੀਪੱਟਮ (ਹਾਥਿਆਂ ਨੂੰ ਸਜਾਉਣ ਵਾਲੀ ਵਸਤੂ), ਨੇਟੂਰ ਪੇੱਟੀ (ਪਾਰੰਪਰਿਕ ਗਹਿਣਿਆ ਦਾ ਡੱਬਾ) ਅਤੇ ਕਈ ਹੋਰ ਆਕਰਸ਼ਕ ਵਸਤੂਆਂ ਜਿਵੇਂ ਉਪਹਾਰ ਅਤੇ ਯਾਦਗਾਰ ਵਸਤੂਆਂ (ਮੇਮੇਂਟੋ) ਖਰੀਦ ਸਕਦੇ ਹਨ।
|
|