Trade Media
     

ਮੁੰਨਾਰ


ਇਹ ਉਹਨਾਂ ਆਕਰਸ਼ਨਾ ਵਿੱਚੋ ਇੱਕ ਹੈ ਜਿਨ੍ਹਾਂ ਦਾ ਦੇਸ਼ੀ ਅਤੇ ਵਿਦੇਸ਼ੀ ਪਰਯਟਕਾਂ ਲਈ ਪਰਯਟਨ ਸਥਾਨ ਦੇ ਰੂਪ ਵਿੱਚ ਕੇਰਲ ਦੀ ਪ੍ਰਸਿੱਧੀ ਵਿੱਚ ਵੱਡਾ ਯੋਗਦਾਨ ਹੈ। ਇਹ ਤਿੰਨ ਪਰਵਤ ਸ਼੍ਰੇਣਿਆਂ - ਮੁਥਿਰਪੁਯਾ, ਨੱਲਥੱਨੀ, ਕੁੰਡਲਾ ਦੇ ਸੰਗਮ ਵਿੱਚ ਸਥਿਤ ਹੈ ਅਤੇ ਸਮੁੰਦਰ ਤੱਲ ਤੋ ਇਸਦੀ ਉੱਚਾਈ ਲਗਭਗ 1600 ਮੀਟਰ ਹੈ। ਮੁੰਨਾਰ ਦਾ ਹਿੱਨ ਸਟੇਸ਼ਨ ਕਿਸੇ ਜਮਾਨੇ ਵਿੱਚ ਦੱਖਣ ਭਾਰਤ ਵਿੱਚ ਤੱਤਕਾਲੀਨ ਬ੍ਰਿਟਿਸ਼ ਪ੍ਰਸ਼ਾਸਨ ਦਾ ਸਮਰ ਰਿਸਾਰਟ ਹੁੰਦਾ ਸੀ।

ਇੱਥੇ ਦੂਰ ਦੂਰ ਤੱਕ ਫੈਲੇ ਚਾਹ ਦੇ ਬਗੀਚੇ, ਉਪਨਿਵੇਸ਼ੀ ਬੰਗਲੇ, ਛੋਟੀ ਨਦੀਆਂ, ਝਰਨੇ ਅਤੇ ਠੰਡਾ ਮੌਸਮ ਇਸ ਹਿੱਲ ਸਟੇਸ਼ਨ ਦੀ ਪਛਾਣ ਹਨ। ਟ੍ਰੈਕਿੰਗ ਅਤੇ ਮਾਉੰਟੇਨ ਬਾਈਕਿੰਗ ਲਈ ਇਹ ਇੱਕ ਆਦਰਸ਼ ਸਥਾਨ ਹੈ।

ਆਓ ਹੁਣ ਮੁੰਨਾਰ ਅਤੇ ਇਸਦੇ ਨੇੜਲੇ ਕੁਝ ਹੋਰ ਵਿਕਲਪਾਂ ਨੂੰ ਵੇਖਿਏ ਜੋ ਮੁੰਨਾਰ ਦੇ ਮੋਹਕ ਹਿੱਲ ਸਟੇਸ਼ਨ ਦਾ ਆਨੰਦ ਲੈਣ ਲਈ ਯਾਤਰਿਆਂ ਨੂੰ ਕਈ ਅਵਸਰ ਪ੍ਰਦਾਨ ਕਰਦੇ ਹਨ।

ਇਰਵਿਕੁਲਮ ਰਾਸ਼ਟਰੀ ਪਾਰਕ
ਇਰਵਿਕੁਲਮ ਰਾਸ਼ਟਰੀ ਪਾਰਕ, ਮੁੰਨਾਰ ਅਤੇ ਇਸਦੇ ਨੇੜੇ ਦੇ ਮੁੱਖ ਆਕਰਸ਼ਨਾਂ ਵਿੱਚੋ ਇੱਕ ਹੈ। ਇਹ ਮੁੰਨਾਰ ਤੋ ਲਗਭਗ 15 ਕਿਲੋਮੀਟਰ ਦੂਰ ਹੈ, ਇਸਨੂੰ ਲੁੱਪਤ ਹੋਣ ਦੀ ਕਗਾਰ ਤੇ ਖੜ੍ਹੇ ਜੰਤੂ - ਨੀਲਗਿਰੀ ਟਾਰ ਲਈ ਜਾਣਿਆ ਜਾਂਦਾ ਹੈ। 97 ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਬਗੀਚਾ ਤਿੱਤਲਿਆਂ, ਜਾਨਵਰਾਂ ਅਤੇ ਪੱਛਿਆਂ ਦੀ ਕਈ ਦੁਰਲੱਭ ਪ੍ਰਜਾਤਿਆਂ ਦਾ ਬਸੇਰਾ ਹੈ। ਇਹ ਟ੍ਰੈਕਿੰਗ ਲਈ ਵੀ ਵਧੀਆ ਸਥਾਨ ਹੈ। ਇਹ ਪਾਰਕ ਚਾਹ ਦੇ ਬਗੀਚਿਆਂ ਅਤੇ ਲਹਿਰਦਾਰ ਪਹਾੜਿਆਂ ਤੇ ਧੁੰਧ ਦੀ ਚਾਦਰ ਦਾ ਇੱਕ ਦਿਲਕਸ਼ ਨਜਾਰਾ ਪੇਸ਼ ਕਰਦਾ ਹੈ। ਨੀਲਾਕੁਰਿੰਜੀ ਦੇ ਫੁੱਲ ਖਿੱੜਣ ਤੇ ਜਦੋ ਪਹਾੜਿਆਂ ਨੀਲੀ ਚਾਦਰ ਨਾਲ ਢੱਕ ਜਾਂਦੀਆਂ ਹਨ, ਉਦੋ ਇਹ ਬਗੀਚਾ ਗਰਮਿਆਂ ਵਿੱਚ ਪਰਯਟਨ ਸਥਾਨ ਬਣ ਜਾਂਦਾ ਹੈ। ਇਹ ਪੌਦਾ ਪੱਛਮੀ ਘਾਟ ਤੇ ਇਸ ਭਾਗ ਦਾ ਸਥਾਨਿਕ ਪੌਦਾ ਹੈ ਜਿਸ ਤੇ 12 ਸਾਲਾਂ ਵਿੱਚ ਇੱਕ ਵਾਰੀ ਫੁੱਲ ਖਿੱੜਦਾ ਹੈ। ਆਖਰੀ ਵਾਰੀ ਇਹ 2006 ਵਿੱਚ ਖਿੜਿਆ ਸੀ।

ਆਨਾਮੁੜੀ ਚੋਟੀ
ਆਨਾਮੁੜੀ ਚੋਟੀ, ਇਰਵਿਕੁਲਮ ਰਾਸ਼ਟਰੀ ਪਾਰਕ ਵਿੱਚ ਸਥਿਤ ਹੈ। ਇਹ ਦੱਖਣ ਭਾਰਤ ਦੀ ਸੱਭ ਤੋ ਉੱਚੀ ਚੋਟੀ ਹੈ, ਜੋ 2700 ਮੀਟਰ ਤੋ ਵੀ ਵੱਧ ਉੱਚੀ ਹੈ। ਚੋਟੀ ਤੇ ਚੜਣ ਲਈ ਇਰਵਿਕੁਲਮ ਸਥਿਤ ਵਨ ਅਤੇ ਵਨ ਜੀਵਜੰਤੁ ਪ੍ਰਭਾਗ ਤੋ ਇਜਾਜਤ ਲੈਣੀ ਪੈੰਦੀ ਹੈ।

ਮਾਟੂੱਪੇੱਟੀ
ਮੁੰਨਾਰ ਸ਼ਹਿਰ ਤੋ 13 ਕਿਲੋਮੀਟਰ ਦੂਰ ਸਥਿਤ ਦੂਜਾ ਦਿਲਚਸਪ ਸਥਾਨ ਹੈ ਮਾਟੂੱਪੇੱਟੀ। ਇਹ ਸਮੁੰਦਰ ਤੱਲ ਤੋ ਲਗਭਗ 1700 ਮੀਟਰ ਦੀ ਉੱਚਾਈ ਤੇ ਸਥਿਤ ਹੈ। ਮਾਟੂੱਪੇੱਟੀ ਆਪਣੇ ਸਟੋਰੇਜ ਮੇਸਨਰੀ ਡੈਮ ਅਤੇ ਖੁਬਸੁਰਤ ਝੀਲ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਪਰਯਟਕਾਂ ਲਈ ਆਸਪਾਸ ਦੇ ਪਹਾੜਾਂ ਅਤੇ ਭੂ ਦ੍ਰਿਸ਼ਆਂ ਦਾ ਆਨੰਦ ਮਾਣਨ ਲਈ ਜਲਵਿਹਾਰ ਦੀ ਸੁਵਿਧਾ ਹੈ। ਮਾਟੂੱਪੇੱਟੀ ਦੀ ਪ੍ਰਸਿੱਧੀ ਦਾ ਭਾਰ ਇੰਡੋ-ਸਵਿਸ ਲਾਈਵਸਟਾਕ ਪ੍ਰਾਜੈਕਟ ਦੁਵਾਰਾ ਸੰਚਾਲਿੱਤ ਡੇਅਰੀ ਫਾਰਮ ਨੂੰ ਵੀ ਜਾਂਦਾ ਹੈ। ਇੱਥੇ ਤੁਸੀ ਗਾਵਾਂ ਦੀ ਵੱਧ ਦੁੱਧ ਦੇਣ ਵਾਲੀ ਨਸਲਾਂ ਵੇਖ ਸਕਦੇ ਹੋ। ਮਾਟੂੱਪੇੱਟੀ, ਹਰੇ-ਭਰੇ ਚਾਹ ਦੇ ਬਗੀਚੇ, ਉੱਚੇ-ਨੀਵੇਂ ਘਾਹ ਦੇ ਮੈਦਾਨ, ਅਤੇ ਸ਼ੋਲਾ ਜੰਗਲਾਂ ਦੇ ਨਾਲ ਨਾਲ ਟ੍ਰੈਕਿੰਗ ਲਈ ਵੀ ਆਦਰਸ਼ ਸਥਾਨ ਹੈ ਅਤੇ ਇੱਥੇ ਕਈ ਪ੍ਰਕਾਰ ਦੇ ਪੱਛਿਆਂ ਦਾ ਵੀ ਬਸੇਰਾ ਹੈ।

ਪੱਲਿਵਾਸਲ
ਪੱਲਿਵਾਸਲ, ਮੁੰਨਾਰ ਦੇ ਚਿਤਿਰਾਪੁਰਮ ਤੋ ਲਗਭਗ 3 ਕਿਲੋਮੀਟਰ ਦੂਰ ਸਥਿਤ ਹੈ, ਇਹ ਕੇਰਲ ਦਾ ਪਹਿਲਾ ਹਾਈਡ੍ਰੋ ਇਲੈਕਟ੍ਰਿਕ ਪ੍ਰਾਜੈਕਟ ਸਥਾਨ ਹੈ। ਇਹ ਸਥਾਨ ਸੁੰਦਰਤਾ ਨਾਲ ਭਰਿਆ ਹੋਇਆ ਹੈ ਅਤੇ ਪਰਯਟਕਾਂ ਦਾ ਪਸੰਦੀਦਾ ਪਿਕਨਿਕ ਸਥਾਨ ਹੈ।

ਚਿੰਨਕਨਾਲ
ਚਿੰਨਕਨਾਲ ਮੁੰਨਾਰ ਸ਼ਹਿਰ ਦੇ ਨੇੜੇ ਸਥਿਤ ਹੈ। ਇੱਥੋ ਝਰਨੇ, ਜਿਨ੍ਹਾਂ ਨੂੰ ਆਮਤੌਰ ਤੇ ਪਾਵਰ ਹਾਉਸ ਕਿਹਾ ਜਾਂਦਾ ਹੈ, ਖੜੀ ਚੱਟਾਨਾਂ ਤੇ ਸਮੁੰਦਰ ਤੱਲ ਤੋ 2000 ਮੀਟਰ ਦੀ ਉੱਚਾਈ ਤੋ ਢਿੱਗਦੇ ਹਨ। ਇਹ ਸਥਾਨ ਪੱਛਮੀ ਘਾਟ ਦੀ ਪਰਵਤ ਸ਼੍ਰੇਣਿਆਂ ਦੇ ਕੁਦਰਤੀ ਦ੍ਰਿਸ਼ਆਂ ਨਾਲ ਭਰਿਆ ਹੋਇਆ ਹੈ।

ਅਨਯਿਰੰਗਲ
ਚਿੰਨਕਨਾਲ ਤੋ ਲਗਭਗ 7 ਕਿਲੋਮੀਟਰ ਅੱਗੇ ਜਾਉਣ ਤੇ, ਤੁਸੀ ਅਨਯਿਰੰਗਲ ਪਹੁੰਚ ਜਾਓਗੇ। ਮੁੰਨਾਰ ਤੋ 22 ਕਿਲੋਮੀਟਰ ਦੂਰ ਸਥਿਤ ਅਨਯਿਰੰਗਲ ਚਾਹ ਦੇ ਹਰੇ ਭਰੇ ਪੌਦਿਆਂ ਦਾ ਗਲੀਚਾ ਹੈ। ਸ਼ਾਨਦਾਰ ਸਰੋਵਰਾਂ ਦੀ ਸੈਰ ਇੱਕ ਯਾਦਗਾਰ ਅਨੁਭੱਵ ਹੈ। ਅਨਯਿਰੰਗਲ ਡੈਮ ਚਾਰਾਂ ਪਾਸਿਆਂ ਤੋ ਬਗੀਚਿਆਂ ਅਤੇ ਸਦਾਬਹਾਰ ਜੰਗਲਾਂ ਨਾਲ ਘਿਰਿਆ ਹੋਇਆ ਹੈ।

ਟੌਪ ਸਟੇਸ਼ਨ
ਮੁੰਨਾਰ ਤੋ ਲਗਭਗ 3 ਕਿਲੋਮੀਟਰ ਦੂਰ ਸਥਿਤ ਟੌਪ ਸਟੇਸ਼ਨ ਦੀ ਉੱਚਾਈ ਸਮੁੰਦਰ ਤੱਲ ਤੋ 1700 ਮੀਟਰ ਹੈ। ਮੁੰਨਾਰ- ਕੋਡੈਕਨਾਲ ਸੜਕ ਤੇ ਸਥਿਤ ਇਹ ਸੱਭ ਤੋ ਉੱਚਾ ਸਥਾਨ ਹੈ। ਟੌਪ ਸਟੇਸ਼ਨ ਵੇਖਣ ਆਉਣ ਵਾਲੇ ਪਰਯਟਕ ਮੁੰਨਾਰ ਨੂੰ ਆਪਣਾ ਅੱਗਲਾ ਪੜਾਅ ਬਣਾਉੰਦੇ ਹਨ ਅਤੇ ਟੌਪ ਸਟੇਸ਼ਨ ਤੋ ਪੜ੍ਹੋਸੀ ਰਾਜ ਤਮਿਲਨਾਡੂ ਦੇ ਮਨਮੋਹਕ ਦ੍ਰਿਸ਼ਆਂ ਦਾ ਆਨੰਦ ਮਾਣਦੇ ਹਨ। ਮੁੰਨਾਰ ਨੂੰ ਦੂਰ ਦੂਰ ਤੱਕ ਫੈਲੇ ਨੀਲਕੁਰਿੰਜੀ ਦੇ ਖਿੱੜੇ ਹੋਏ ਫੁੱਲਾਂ ਵਾਲੇ ਖੇਤਰ ਨੂੰ ਵੇਖਣ ਲਈ ਵੀ ਉੱਪਯੁਕਤ ਸਥਾਨ ਮੰਨਿਆ ਜਾਂਦਾ ਹੈ।

ਚਾਹ ਮਿਊਜ਼ੀਅਮ

ਚਾਹ ਦੇ ਬਗੀਚਿਆਂ ਦੀ ਪੈਦਾਵਾਰ ਅਤੇ ਵਿਕਾਸ ਵੱਲੋ ਮੁੰਨਾਰ ਦੀ ਆਪਣੀ ਵੱਖ ਵਿਰਾਸਤ ਮੰਨੀ ਜਾਂਦੀ ਹੈ। ਇਸ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਰਲ ਦੀ ਉੱਚੀ ਪਹਾੜਿਆਂ ਵਿੱਚ ਚਾਹ ਦੇ ਬਗੀਚਿਆਂ ਦੀ ਪੈਦਾਵਾਰ ਅਤੇ ਵਿਕਾਸ ਦੇ ਕੁਝ ਨਿਹਾਲ ਅਤੇ ਦਿਲਚਸਪ ਪਹਿਲੂਆਂ ਨੂੰ ਸੁਰੱਖਿਅਤ ਰੱਖਣ ਅਤੇ ਵੇਖਣ ਯੋਗ ਬਨਾਉਣ ਲਈ ਮੁੰਨਾਰ ਵਿੱਚ ਟਾਟਾ ਟੀ ਦੁਵਾਰਾ ਕੁਝ ਸਾਲਾਂ ਪਹਿਲਾਂ ਇੱਕ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਸੀ। ਇਸ ਟੀ ਮਿਊਜ਼ੀਅਮ ਵਿੱਚ ਦੁਰਲੱਭ ਕਲਾਕ੍ਰਿਤਿਆਂ, ਚਿੱਤਰ ਅਤੇ ਮਸ਼ੀਨਾਂ ਰੱਖਿਆਂ ਗਈਆ ਹਨ। ਇਹਨਾਂ ਵਿੱਚੋ ਹਰੇਕ ਦੀ ਆਪਣੀ ਕਹਾਣੀ ਹੈ ਜੋ ਮੁੰਨਾਰ ਦੇ ਚਾਹ ਦੇ ਬਗੀਚਿਆਂ ਦੀ ਪੈਦਾਵਾਰ ਅਤੇ ਵਿਕਾਸ ਦੇ ਬਾਰੇ ਵਿੱਚ ਦੱਸਦੀ ਹੈ। ਇਹ ਮਿਊਜ਼ੀਅਮ ਟਾਟਾ ਟੀ ਦੇ ਨੱਲਥੱਨੀ ਐਸਟੇਟ ਦਾ ਇੱਕ ਵੇਖਣ ਯੋਗ ਸਥਾਨ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਤੇਨੀ (ਤਾਮਿਲਨਾਡੂ), ਲੱਗਭਗ 60 ਕਿਲੋਮੀਟਰ ਦੂਰ; ਚੰਗਨਾਸ਼ੇਰੀ, ਲਗਭਗ 93 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈ ਅੱਡਾ : ਮਦੁਰਈ (ਤਾਮਿਲਨਾਡੂ ), ਲਗਭਗ 140 ਕਿਲੋਮੀਟਰ ਦੂਰ; ਕੋਚੀਨ ਹਵਾਈਅੱਡਾ, ਲਗਭਗ 190 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia