Trade Media
     

ਆਰਾੱਟੁਪੁਝਾ ਪੂਰਮ


Event date:
ਸਥਾਨ : ਆਰਾੱਟੁਪੁਝਾ ਮੰਦਰ, ਤ੍ਰਿਸ਼ੂਰ

ਕੇਰਲ ਦੇ ਤ੍ਰਿਸ਼ੂਰ ਜਿਲ੍ਹੇ ਵਿੱਚ ਸਥਿਤ ਆਰਾੱਟੁਪੁਝਾ ਇੱਕ ਬਹੁਤ ਹੀ ਸੱਭਿਆਚਾਰਕ ਪਿੰਡ ਹੈ। ਇਹ ਪਿੰਡ ਤ੍ਰਿਸ਼ੂਰ ਸ਼ਹਿਰ ਤੋ ਲਗਭਗ 15 ਕਿਲੋਮੀਟਰ ਦੂਰ ਸਥਿਤ ਹੈ ਅਤੇ ਸਾਲਾਨਾ ਆਯੋਜਿਤ ਹੋਣ ਵਾਲੇ ਆਰਾੱਟੁਪੁਝਾ ਪੂਰਮ ਲਈ ਪ੍ਰਸਿੱਧ ਹੈ। ਸ਼੍ਰੀ ਸਾਸਤਾ ਮੰਦਰ ਵਿੱਚ ਆਯੋਜਿਤ ਹੋਣ ਵਾਲਾ ਇਹ ਉਤਸੱਵ, ਨਰਵ ਸੇੰਟਰ ਦੇ ਰੂਪ ਵਿੱਚ ਭਗਵਾਨ ਅਯੱਪਾ ਨੂੰ ਸਮਰਪਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਉਤਸੱਵ ਦੇ ਦਿਨਾਂ ਵਿੱਚ, ਸ਼੍ਰੀ ਸਾਸਤਾ ਮੰਦਰ ਦੇ ਇਸ਼ਟਦੇਵ ਭਗਵਾਨ ਅਯੱਪਾ ਨੂੰ ਮਿਲਣ ਲਈ ਪੜ੍ਹੋਸੀ ਪਿੰਡ ਦੇ ਦੇਵੀ ਦੇਵਤਾ ਆਉੰਦੇ ਹਨ।

ਕੇਰਲ ਦੇ ਆਰਾੱਟੁਪੁਝਾ ਵਿੱਚ ਆਯੋਜਿਤ ਹੋਣ ਵਾਲੇ ਇਸ ਵਾਰਸ਼ਿਕ ਉਤਸੱਵ ਨੂੰ ਇਸਦੇ ਪ੍ਰਤਾਪੀ ਮਹੱਤਵ ਅਤੇ ਸ਼ਾਨ ਦੇ ਕਾਰਨ ਇਸਨੂੰ ਸਾਰੇ ਪੂਰਮ ਉਤਸੱਵ ਦੀ ਮਾਤਾ ਦਾ ਨਾਂ ਦਿੱਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਸਾਸਤਾ ਮੰਦਰ 3000 ਸਾਲ ਤੋ ਵੀ ਵੱਧ ਪੁਰਾਣਾ ਹੈ ਅਤੇ ਇਸਦੇ ਵੇਹੜੇ ਵਿੱਚ ਕਈ ਤਿਉਹਾਰ ਅਤੇ ਉਤਸੱਵ ਮਨਾਏ ਜਾਂਦੇ ਹਨ।

ਉਤਸੱਵ ਦੇ ਦੌਰਾਨ, ਨੇੜਲੇ ਅਤੇ ਦੂਰ ਦੇ ਦਰਸ਼ਕ ਇਸ ਸ਼ਾਨਦਾਰ ਉਤਸੱਵ ਦਾ ਹਿੱਸਾ ਬਣਨ ਲਈ ਆਰਾੱਟੁਪੁਝਾ ਪਿੰਡ ਆਉੰਦੇ ਹਨ। 7 ਦਿਨਾਂ ਤੱਕ ਚੱਲਣ ਵਾਲੇ ਇਸ ਉਤਸੱਵ ਦੇ ਆਖਰੀ 2 ਦਿਨ ਉਤਸਾਹ ਅਤੇ ਸ਼ਰਧਾ ਆਪਣੀ ਚਰਮ ਸੀਮਾ ਤੇ ਹੁੰਦੇ ਹਨ। ਉਤਸੱਵ ਦੀ ਆਖਰੀ ਸ਼ਾਮ ਨੂੰ ਸੱਜੇ ਹੋਏ ਹਾਥੀ ਦਾ ਜਮਾਵੜਾ ਅਤੇ ਸਮੂੰਹਿਕ ਵਾਦਯ-ਵਾਦਨ ਹੁੰਦਾ ਹੈ ਜਿਸਨੂੰ ਸਾਸਥਾਵਿੰਡੇ ਮੇਲਮ  ਕਿਹਾ ਜਾਂਦਾ ਹੈ।

ਸਾਸਥਾਵਿੰਡੇ ਮੇਲਮ ਦੇ ਦੌਰਾਨ ਵਾਤਾਵਰਣ ਵਿੱਚ ਕਈ ਪਾਰੰਪਰਿਕ ਦੀਵੇ ਅਤੇ ਵਿਸ਼ਾਲ ਜੋਤਾਂ ਬੱਲਦਿਆਂ ਹਨ ਜਿਸਨੂੰ ਸਥਾਨਿਕ ਰੂਪ ਤੇ ਥੀਵੇੱਟੀ ਕਿਹਾ ਜਾਂਦਾ ਹੈ। ਇਸ ਸਮਾਰੋਹ ਦੇ ਖਤਮ ਹੋਣ ਦੇ, ਨੇੜਲੇ ਮੰਦਰ ਦੇ ਇਸ਼ਟਦੇਵ ਨੂੰ ਲੈ ਕੇ ਚੱਲਦੇ ਹੋਏ ਹਾਥਿਆਂ ਦੇ ਸਮੂੰਹ ਨੂੰ ਸ਼ਾਨਦਾਰ ਪ੍ਰਦਰਸ਼ਣ ਲਈ ਨੇੜੇ ਦੇ ਝੋਨੇ ਦੇ ਖੇਤ ਵਿੱਚ ਲਿਆਇਆ ਜਾਂਦਾ ਹੈ। ਇਸ ਸ਼ਾਨਦਾਰ ਪ੍ਰਦਰਸ਼ਣ ਲਈ ਜੈ ਜੈਕਾਰ ਕਰਦੀ ਹੋਈ ਭੀੜ ਵਿੱਚ 61 ਹਾਥਿਆਂ ਨੂੰ ਲਾਈਨ ਵਿੱਚ ਖੜਾ ਕੀਤਾ ਜਾਂਦਾ ਹੈ। ਸਵੇਰ ਤੱਕ ਇਹ ਸਥਾਨ ਸਾਮੂੰਹਿਕ ਵਾਦਯਜੰਤਰਾਂ ਨਾਲ ਗੂੰਜ ਉੱਠਦਾ ਹੈ। ਇਹ ਪਾਰੰਪਰਿਕ ਸਮੂੰਹਿਕ ਵਾਦਯਜੰਤਰਾਂ ਵਿੱਚ ਪੰਚਵਾਦਯਮ, ਪੰਚਾਰੀਮੇਲਮ , ਪਾਂਡੀਮੇਲਮ ਸ਼ਾਮਲ ਹਨ ਜਿਸਨੂੰ ਸਹੀ ਸੁਰ ਤਾਲ ਤੇ ਵਜਾਇਆ ਜਾਂਦਾ ਹੈ, ਜਦਕਿ ਮੁਤੁੱਕੁੜ (ਚਮਕੀਲੇ, ਸ਼ਾਨਦਾਰ ਛਾਤੇ) ਵਾਲੇ ਸੱਜੇ ਹੋਏ ਹਾਥਿਆਂ ਦਾ ਸਮੂੰਹ ਅਤੇ ਵੇੰਚਮਰਮ (ਚਿੱਟਾ ਝਾੜੂ) ਨਾਲ ਮਨਮੋਹਕ ਦ੍ਰਿਸ਼ ਬਣਾਇਆ ਜਾਂਦਾ ਹੈ। ਇਹ ਹਾਥੀ ਧੀਰਜ ਨਾਲ ਖੜੇ ਰਹਿੰਦੇ ਹਨ ਅਤੇ ਭੀੜ ਦਾ ਮਨੋਰੰਜਨ ਕਰਦੇ ਹਨ।

ਸੂਰਜ ਉੱਗਣ 'ਤੇ, ਨੇੜਲੇ ਮੰਦਰ ਦੇ ਇਸ਼ਟ ਦੇਵ ਨੂੰ ਲੈ ਕੇ ਚੱਲਣ ਵਾਲੇ ਹਾਥਿਆਂ, ਜੋ ਸ਼੍ਰੀ ਸਾਸਥਾ ਮੰਦਰ ਵਿੱਚ ਇਕੱਠੇ ਹੋਏ ਹੁੰਦੇ ਹਨ, ਨੂੰ ਆਰਾੱਟੁ ਅਨੁਸ਼ਠਾਨ ਲਈ ਨੇੜਲੇ ਨਦੀ ਵਿੱਚ ਲੈ ਜਾਇਆ ਜਾਂਦਾ ਹੈ।

ਇਹ ਇੱਕ ਪਾਰੰਪਰਿਕ ਪਵਿਤੱਰੀਕਰਣ ਦੀ ਵਿਧੀ ਹੈ। ਇਸ ਵਿੱਚ ਮੂਰਤੀ ਨੂੰ ਨਦੀ ਦੇ ਜਲ ਵਿੱਚ ਪਰਵਾਉੰਦੇ ਹੋਏ ਮੰਤਰ ਬੌਲੇ ਜਾਂਦੇ ਹਨ ਅਤੇ ਫੁੱਲ ਅਰਪਿੱਤ ਕੀਤੇ ਜਾਂਦੇ ਹਨ। ਆਖਰੀ ਦੋ ਦਿਨ ਆਰਾੱਟੁਪੁਝਾ ਦੇ ਇਸ਼ਟਦੇਵ ਅਯੱਪਨ ਨਾਲ ਆਰਾੱਟੁ ਦੀ ਵਿਧੀ ਪੂਰੀ ਕੀਤੀ ਜਾਂਦੀ ਹੈ।

ਦੇਵੀ ਦੇਵਤਿਆਂ ਦੇ ਇੱਕ ਨਾਲ ਆਉਣ ਦੀ ਯਾਦ ਵਿੱਚ ਇਹ ਆਰਾੱਟੁਪੁਝਾ ਪੂਰਮ ਮਨਾਇਆ ਜਾਂਦਾ ਹੈ ਅਤੇ ਇਸ ਦੇ ਵਿਸਤ੍ਰਿਤ  ਅਨੁਸ਼ਠਾਨ ਅਤੇ ਮਹਿਮਾ ਦੇ ਕਾਰਨ ਇਹ ਉਤਸੱਵ ਲੋਕਾਂ ਨੂੰ ਬਹੁਤ ਆਕਰਸ਼ਿੱਤ ਕਰਦਾ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਤ੍ਰਿਸ਼ੂਰ, ਇੱਥੋ 14 ਕਿਲੋਮੀਟਰ ਦੂਰ
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤ੍ਰਿਸ਼ੂਰ ਤੋ ਲਗਭਗ 58 ਕਿਲੋਮੀਟਰ ਦੂਰ।

Unknown column 'issueid' in 'where clause'