Trade Media
     

ਕੋਡੁੰਗਲੂਰ ਭਰਣਿ


Event date:
ਸਥਾਨ : ਕੋਡੁੰਗਲੂਰ ਭਰਣਿ ਮੰਦਰ, ਕੋਡੁੰਗਲੂਰ ਤ੍ਰਿਸ਼ੂਰ ਜਿਲ੍ਹਾ।

ਕੋਡੁੰਗਲੂਰ ਵਿੱਚ ਦੇਵੀ ਭਗਵਤੀ ਨੂੰ ਸਮਰਪਿਤ ਇਹ ਮੰਦਰ ਵਾਰਸ਼ਿਕ ਭਰਣਿ ਉਤਸੱਵ ਲਈ ਪ੍ਰਸਿੱਧ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਮੂਲ ਰੂਪ ਤੋ ਸ਼ਿਵ ਮੰਦਰ ਹੈ, ਕਿਉਕਿ ਭਗਵਤੀ (ਦੇਵੀ) ਦੀ ਪੂਜਾ ਤੋ ਪਹਿਲਾਂ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਕੋਡੁੰਗਲੂਰ ਮੰਦਰ ਵਿੱਚ ਭਗਵਤੀ ਦਾ ਮੂਰਤੀ ਦੇ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਉਹ ਕਟਹਲ ਦੇ ਰੁੱਖ ਨਾਲ ਢੱਕੀ ਹੁੰਦੀ ਹੈ। ਮੂਰਤੀ ਦੇ ਚਿਹਰੇ ਤੇ ਮੁਖੌਟਾ ਹੈ ਅਤੇ ਇਸਨੂੰ ਕਈ ਗਹਿਣਿਆਂ ਨਾਲ ਸਜਾਇਆ ਗਿਆ ਹੈ।

ਵਾਰਸ਼ਿਕ ਉਤਸੱਵ ਦੇ ਦੌਰਾਨ, ਕੋਡੁੰਗਲੂਰ ਭਗਵਤੀ ਮੰਦਰ ਕਈ ਸਾਰੀ ਗਤੀਵਿਧੀਆਂ ਦਾ ਕੇੰਦਰ ਬਣ ਜਾਂਦਾ ਹੈ। ਸ਼ਾਨਦਾਰ ਉਤਸੱਵ ਦੀ ਸ਼ੁਰੂਵਾਤ ਕਾਵ ਤੀਨਡੱਲ ਤੋ ਹੁੰਦੀ ਹੈ। ਇਸ ਉਤਸੱਵ ਵਿੱਚ ਸੈਂਕੜੋ ਮਹਿਲਾਵਾਂ ਅਤੇ ਪੁਰਸ਼ ਤਲਵਾਰਧਾਰਿਆਂ (ਸਥਾਨਿਕ ਰੂਪ ਤੋ ਵੇਲਿਚੱਪੜ ਕਹਿਲਾਉੰਦੇ ਹਨ) ਦਾ ਜਮਾਵੜਾ ਹੁੰਦਾ ਹੈ। ਸੰਗਤ ਇਹਨਾਂ ਤਲਵਾਰਧਾਰਿਆਂ ਨੂੰ ਦੇਵੀ ਨਾਲ ਸੰਪਰਕ ਦਾ ਮਾਧਿਅਮ ਮੰਨਦੇ ਹਨ।

ਕੋਡੁੰਗਲੂਰ ਦਾ ਭਰਣਿ ਉਤਸੱਵ ਜੱਸ ਅਤੇ ਆਸਥਾ ਦਾ ਅਨੌਖਾ ਮੇਲ ਹੈ। ਇਹ ਉਤਸੱਵ ਮਲਯਾਲਮ ਮਹੀਨੇ ਦੇ ਮੀਨਸ (ਮਾਰਚ/ਅਪ੍ਰੈਲ) ਦੇ ਦੌਰਾਨ ਮਨਾਇਆ ਜਾਂਦਾ ਹੈ। ਕਾਵ ਤੀਨਡੱਲ ਦੇ ਮੁੱਖ ਉਤਸੱਵ ਵਿੱਚ ਹਜਾਰਾਂ ਦੀ ਸੰਖਿਆ ਵਿੱਚ ਲੋਕ ਇੱਕਠਾ ਹੁੰਦੇ ਹਨ ਅਤੇ ਇਹ ਤੇਰਿਪਾਟ ਲਈ ਵੀ ਜਾਨਿਆ ਜਾਂਦਾ ਹੈ ਜਿਸ ਵਿਚੱ ਮੰਦਰ ਦੇ ਇਸ਼ਟ ਦੇਵ ਲਈ ਅਸ਼ੁੱਭ ਗਾਨੇ ਗਾਏ ਜਾਂਦੇ ਹਨ।

ਹਰ ਸਾਲ, ਕੋਡੁੰਗਲੂਰ ਭਗਵਤੀ ਮੰਦਰ ਵਿੱਚ ਮੀਨਸ ਦੇ ਮਲਯਾਲਮ ਮਹੀਨੇ ਦੇ ਦੌਰਾਨ 7 ਦਿਨਾਂ ਤੱਕ ਚੱਲਣ ਵਾਲੇ ਇਸ ਵਾਰਸ਼ਿਕ ਉਤਸੱਵ ਵਿੱਚ ਕਈ ਭਗਤ ਅਤੇ ਤੀਰਥ ਯਾਤਰੀ ਆਉੰਦੇ ਹਨ। ਕਾਵ ਤੀਨਡੱਲ ਉਤਸੱਵ, ਜੋ ਇੱਕ ਵਾਰਸ਼ਿਕ ਉਤਸੱਵ ਹੈ, ਕੋਡੁੰਗਲੂਰ ਰਾਜਾ ਦੀ ਹਾਜਿਰੀ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਉਤਸੱਵ ਦੇ ਦੌਰਾਨ, ਹਜਾਰਾਂ ਤਲਵਾਰਧਾਰੀ (ਵੇਲਿਚੱਪੜ) ਮੰਦਰ ਦੇ ਚਾਰੋ ਪਾਸੇ ਮਦਹੋਸੀ ਵਿੱਚ ਦੌੜ ਲਗਾਉੰਦੇ ਹੋਏ ਵੇਖੇ ਜਾ ਸਕਦੇ ਹਨ। ਉਹ ਆਪਣੀ ਤਲਵਾਰਾਂ ਨੂੰ ਹਵਾ ਵਿੱਚ ਲਹਰਾਉੰਦੇ ਹਨ, ਜਦਕਿ ਉਹਨਾ ਦੇ ਸੰਗੀ ਸਾਥੀ ਮੰਦਰ ਦੀ ਛੱਤ ਤੇ ਲਾਠਿਆਂ ਨਾਲ ਵਾਰ ਕਰਦੇ ਹਨ ਅਤੇ ਵਸਤੂਆਂ ਨੂੰ ਮੰਦਰ ਦੇ ਵੇਹੜੇ ਵਿੱਚ ਸੁੱਟਦੇ ਹਨ।

ਤਿਉਹਾਰ ਦੇ ਬਾਅਦ, ਮੰਦਰ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਜਾਂਦਾ ਹੈ। ਰੀਤਿਆਂ ਤੋ ਬਾਅਦ ਸਾਫ ਸਫਾਈ ਲਈ ਮੰਦਰ ਨੂੰ ਦੁਬਾਰਾ ਖੋਲਿਆ ਜਾਂਦਾ ਹੈ ਤਾਕਿ ਕਾਵ ਤੀਨਡੱਲ ਦੇ ਦਾਗਾਂ ਦੀ ਸਫਾਈ ਕੀਤੀ ਜਾ ਸਕੇ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਇਰਿੰਜਾਲਕੁਡਾ, ਇਥੋ ਲਗਭਗ 20 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇਥੋ ਲਗਭਗ 30 ਕਿਲੋਮੀਟਰ ਦੂਰ।

Unknown column 'issueid' in 'where clause'