Trade Media
     

ਨੀਲਮਪੇਰੂਰ ਪੂਰਮ ਪਡਾਯਨੀ


Event date:
ਸਥਾਨ : ਨੀਲਮਪੇਰੂਰ (ਆਲਾਪੁਯਾ ਜਿਲ੍ਹਾ) ਪੱਲੀ ਭਗਵਤੀ ਮੰਦਰ, ਕੌਟਯਮ ਤੋ 16 ਕਿਲੋਮੀਟਰ ਦੂਰ।

ਚਿੰਗਮ (ਅਗਸਤ/ਸਿਤੰਬਰ) ਦੇ ਮਲਯਾਲਮ ਮਹੀਨੇ ਦੇ ਨਛੱਤਰ ਦੇ ਅਨੁਸਾਰ ਪੂਰਮ ਤੇ, ਆਲਾਪੁਯਾ ਜਿਲ੍ਹੇ ਦੇ ਨੀਲਮਪੇਰੂਰ ਵਿੱਚ ਸਥਿਤ ਸੁੰਦਰ ਪਿੰਡ ਦੇ ਪਵਿਤੱਰ ਪੱਲੀ ਮੰਦਰ ਨੂੰ ਸ਼ਾਨਦਾਰ ਪਡਾਯਨੀ ਉਤਸੱਵ ਲਈ ਤਿਆਰ ਕੀਤਾ ਜਾਂਦਾ ਹੈ। ਇਹ ਉਤਸੱਵ ਕਈ ਭਾਵਾਂ ਤੋ ਆਕਰਸ਼ਕ ਹੁੰਦਾ ਹੈ ਖਾਸਕਰ, ਉਹਨਾਂ ਲਈ ਜੋ ਇਸਨੂੰ ਪਹਿਲੀ ਵਾਰ ਵੇਖ ਰਹੇ ਹੁੰਦੇ ਹਨ।

ਪਡਾਯਨੀ ਦਾ ਸ਼ਾਬਦਿਕ ਅਰਥ ਹੈ ਸੈਨਿਕਾਂ ਦੀ ਪੰਕਤੀ। ਨੀਲਮਪੇਰੂਰ ਵਿੱਚ ਆਯੋਜਿਤ ਹੋਣ ਵਾਲੀ ਪਡਾਯਨੀ ਪੂਜਾ ਕੇਰਲ ਦੇ ਹੋਰ ਖੇਤਰਾਂ ਵਿੱਚ ਹੋਣ ਵਾਲੀ ਪਡਾਯਨੀ ਪੂਜਾ ਤੋ ਭਿੰਨ ਹੁੰਦੀ ਹੈ। ਇਸਨੂੰ ਵੱਡੀ ਸੰਖਿਆ ਵਿੱਚ ਰਾਜਹੰਸਾਂ ਮੂਰਤਿਆਂ ਲਈ ਜਾਣਿਆ ਜਾਂਦਾ ਹੈ ਅਤੇ ਇਹਨਾਂ ਨੂੰ ਬਨਾਉਣ ਦੀ ਕਿਰਿਆ ਨੂੰ ਅੰਨਮ ਕੇੱਟੁ ਕਿਹਾ ਜਾਂਦਾ ਹੈ। ਪੁਰਾਣਿਕ ਕਿਰਦਾਰਾਂ ਦੀ ਮੂਰਤਿਆਂ ਲੈ ਕੇ ਚੱਲਣ ਵਾਲੀ ਰੰਗ ਬਿਰੰਗੀ ਝਾਕੀ ਰਾਤ ਨੂੰ ਵੀ ਕੱਢੀ ਜਾਂਦੀ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕੌਟਯਮ, ਇੱਥੋ ਲਗਭਗ 16 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗਭਗ 76 ਕਿਲੋਮੀਟਰ ਦੂਰ

Unknown column 'issueid' in 'where clause'