Trade Media
     

ਪੁਲਿਕਲੀ


Event date:
ਸਥਾਨ : ਸਵਰਾਜ ਰਾਉੰਡ, ਤ੍ਰਿਸ਼ੂਰ

ਟਾਇਗਰਸ, (ਸ਼ੇਰ) ਜਦੋ ਖੁਸ਼ ਹੁੰਦੇ ਹਨ ਉਦੋ ਉਹ ਨੱਚਦੇ ਹਨ! ਉਸ ਤਰ੍ਹਹਾਂ ਜੰਗਲਾਂ ਵਿੱਚ ਇਹ ਕਦੀ ਸੁਣਿਆ ਜਾਂ ਵੇਖਿਆ ਨਹੀਂ ਗਿਆ ਹੈ। ਪਰ ਇਹ ਨਾਚ ਤ੍ਰਿਸ਼ੂਰ ਸ਼ਹਿਰ ਦੇ ਸਵਰਾਜ ਰਾਉੰਡ ਦੀ ਸੜਕਾਂ ਤੇ ਦਿਨ ਦੇ ਉਜਾਲੇ ਵਿੱਚ ਵੇਖਿਆ ਜਾ ਸਕਦਾ ਹੈ। ਓਨਮ ਦੇ ਆਉਣ ਤੇ, ਇਸ ਨੂੰ ਧੁਮਧਾਮ ਨਾਲ ਮਨਾਉਣ ਲਈ ਪੂਰਾ ਕੇਰਲ ਪਾਰੰਪਰਿਕ ਉਤਸੱਵਾਂ ਦਾ ਆਯੋਜਨ ਕਰਨ ਵਿੱਚ ਰੁੱਝ ਜਾਂਦਾ ਹੈ। ਅਤੇ ਪੁਲਿਕਲੀ (ਸ਼ੇਰਾਂ ਦਾ ਨ੍ਰਿਤ) ਖੁਸ਼ ਅਤੇ ਮਨੋਰੰਜਨ ਕਰਨ ਵਾਲਾ ਇੱਕ ਉਤਸੱਵ ਹੈ।

ਹਾਲਾਂਕਿ ਓਨਮ ਦੇ ਦੌਰਾਨ ਕੇਰਲ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪੁਲਿ ਕਲੀ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਤ੍ਰਿਸ਼ੂਰ ਵਿੱਚ ਇਹ ਕਾਫੀ ਸੰਖਿਆ ਵਿੱਚ ਕਲਾਕਾਰਾਂ ਅਤੇ ਦਰਸ਼ਕਾਂ ਦੀ ਉੁਪਸਥਿਤੀ ਲਈ ਪ੍ਰਸਿੱਧ ਹੈ। ਪ੍ਰਦਰਸ਼ਨ ਲਈ, ਸ਼ੇਰ ਦੀ ਤਰ੍ਹਹਾਂ ਲੱਗਣ ਲਈ ਪੁਰਖ ਬੜੀ ਸਾਵਧਾਨੀ ਨਾਲ ਸ਼ਰੀਰ ਤੇ ਚਿੱਤਰਕਾਰੀ ਕਰਦੇ ਹਨ। ਉਹ ਸਮੂੰਹ ਵਿੱਚ ਚੱਲਦੇ ਹਨ ਅਤੇ ਵਾਜਿਆਂ ਦੀ ਧੁਨ ਤੇ ਨੱਚਦੇ ਹਨ ਅਤੇ ਬੰਦੂਕਧਾਰੀ ਸ਼ਿਕਾਰੀ ਦੇ ਨਾਲ ਲੁੱਕਾ ਛੁੱਪੀ ਦਾ ਦ੍ਰਿਸ਼ ਵਿਖਾਉਣ ਲਈ ਅਦਾਕਾਰੀ ਕਰਦੇ ਹਨ। ਸ਼ੇਰ ਲਈ ਖਾਸ ਕਾਲੇ ਅਤੇ ਪੀਲੇ ਰੰਗ ਦੇ ਇਲਾਵਾ, ਕਲਾਕਾਰ ਸ਼ੇਰ ਦੇ ਮੇਕ-ਅੱਪ ਵਾਲੇ ਰੰਗ ਵਿੱਚ ਆਪਣੇ ਹਿਸਾਬ ਨਾਲ ਫੇਰਬਦਲ ਵੀ ਕਰਦੇ ਹਨ ਅਤੇ ਆਖਿਰ ਵਿੱਚ ਜਨ ਸਮੂੰਹ ਦੇ ਮਨੋਰੰਜਨ ਲਈ ਰੰਗਾਂ ਦਾ ਹੁੜਦੰਗ ਕਰਦੇ ਹਨ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਤ੍ਰਿਸ਼ੂਰ, ਇੱਕ ਕਿਲੋਮੀਟਰ ਦੇ ਅੰਦਰ
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤ੍ਰਿਸ਼ੂਰ ਤੋ ਲਗਭਗ 40 ਕਿਲੋਮੀਟਰ ਦੂਰ

Unknown column 'issueid' in 'where clause'