Trade Media
     

ਪਰਿਯਨਮਪੇੱਟਾ ਪੂਰਮ

Event date:
ਸਥਾਨ : ਪਰਿਯਨਮਪੇੱਟਾ ਭਗਵਤੀ ਮੰਦਰ, ਕਾਟੂਕੁਲਮ, ਪਾਲੱਕਾੜ ਜਿਲ੍ਹਾ।

7 ਦਿਨਾਂ ਤੱਕ ਚੱਲਣ ਵਾਲਾ ਇਹ ਵਾਰਸ਼ਿਕ ਉਤਸੱਵ ਪਰਿਯਨਮਪੇੱਟਾ ਮੰਦਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਜੋ ਭਗਵਤੀ ਜਾਂ ਦੇਵੀ ਨੂੰ ਸਮਰਪਿਤ ਹੁੰਦਾ ਹੈ। ਪੂਰਮ, ਉਤਸੱਵ ਦੇ ਆਖਰੀ ਦਿਨ, 21 ਹਾਥਿਆਂ ਦੀ ਝਾਕੀ ਨਿਕਾਲੀ ਜਾਂਦੀ ਹੈ।

ਕਲਮੇਯੁਤੁ ਪਾਟੁ (ਗਾਨਿਆਂ ਦੇ ਨਾਲ ਫਰਸ਼ ਤੇ ਦੇਵਿਆਂ ਦੀ ਚਿੱਤਰਕਾਰੀ ਦੀ ਰਸਮ) ਦਾ ਆਯੋਜਨ ਕੀਤਾ ਜਾਂਦਾ ਹੈ। ਆਖਰੀ ਦਿਨ ਝਾਕੀ ਦੇ ਨਾਲ ਨਾਲ ਧਾਰਮਿਕ ਲੋਕ ਕਲਾਵਾਂ ਜਿਵੇਂ ਕਾਲਵੇਲਾ (ਬਲਦਾਂ ਦੀ ਮੂਰਤੀ ਦਾ ਪ੍ਰਦਰਸ਼ਣ) ਅਤੇ ਕੁਦਿਰਾਵੇਲਾ ( ਘੋੜਿਆਂ ਦੀ ਮੂਰਤੀ ਦਾ ਪ੍ਰਦਰਸ਼ਣ), ਪੂਤਾਨਮ ਤਿਰਯੁਮ ਆਦਿ ਦਾ ਵੀ ਆਯੋਜਨ ਕੀਤਾ ਜਾਂਦਾ ਹੈ।

ਉਤਸੱਵ ਦੇ ਦੌਰਾਨ ਲੱਗਣ ਵਾਲੇ ਸਾੰਸਕ੍ਰਿਤਿਕ ਮੇਲੇ ਵਿੱਚ ਕਥਕਲੀ ਅਤੇ ਚੱਕਯਰਕੂਤੁ ਹੁੰਦੇ ਹਨ। ਤੋਲ੍ਪਾਵਕੁੱਤੂ ਕਹਿਲਾਉਣ ਵਾਲੀ ਸਾਯਾ ਕੱਠਪੁੱਤਲੀ ਦੀ ਪ੍ਰਾਚੀਨ ਲੋਕ ਕਲਾ ਦਾ ਆਯੋਜਨ ਉਤਸੱਵ ਦੀ ਹਰੇਕ ਰਾਤ ਨੂੰ ਕੀਤਾ ਜਾਂਦਾ ਹੈ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਪਾਲੱਕਾੜ, ਇੱਥੋ 45 ਕਿਲੋਮੀਟਰ ਦੂਰ
  • ਨਜ਼ਦੀਕੀ ਹਵਾਈਅੱਡਾ : ਕੌਯੰਬਟੂਰ, ਪਾਲੱਕਾੜ ਤੋ 55 ਕਲੋਮੀਟਰ ਦੂਰ ਪਡ਼ੋਸੀ ਰਾਜ ਤਮਲਿਨਾਡੂ ਵਿੱਚ ਹੈ।

Unknown column 'issueid' in 'where clause'