ਕੇਰਲਵਾਸਿਆਂ ਦਾ ਸੋਨੇ ਲਈ ਲਗਾਵ ਆਪਣੇ ਪਸੰਦੀਦਾ ਜਾਨਵਰ ਹਾਥੀ ਦੀ ਸਜਾਵਟ ਨੇੱਟੀਪੱਟਮ ਤੋਂ ਝਲਕਦਾ ਹੈ। ਹਾਥੀ ਕੇਰਲ ਦੇ ਤਿਉਹਾਰਾਂ ਦਾ ਮੁੱਖ ਹਿੱਸਾ ਹਨ, ਜਿਸਨੂੰ ਕਿਸੇ ਵੀ ਸੁਹੱਪਣ ਮੁਕਾਬਲੇ ਜਾਂ ਝਾਕੀ ਵਿੱਚ ਪੂਰੀ ਰਾਜਸੀ ਸ਼ਾਨ ਨਾਲ ਸਜਾਇਆ ਜਾਂਦਾ ਹੈ। ਨੇੱਟੀਪੱਟਮ (ਹਾਥਿਆਂ ਦੇ ਮੱਥੇ ਤੇ ਸਜਾਇਆ ਜਾਉਣ ਵਾਲਾ ਚਮਕੀਲਾ ਗਹਿਣਾ) ਨੂੰ ਕੁਸ਼ਲ ਕਾਰੀਗਰਾਂ ਦੁਵਾਰਾ ਸੋਨੇ ਨਾਲ ਬਣਾਇਆ ਜਾਂਦਾ ਹੈ। ਭਾਰਤ ਵਿੱਚ ਹਾਥਿਆਂ ਨੂੰ ਇਸ ਤਰ੍ਹਹਾਂ ਖਰਚੀਲੇ ਜਾਂ ਆਕਰਸ਼ਕ ਰੂਪ ਨਾਲ ਕਿਤੇ ਹੋਰ ਨਹੀਂ ਸਜਾਇਆ ਜਾਂਦਾ ਹੈ।
ਨੇੱਟੀਪੱਟਮ ਦਾ ਨਿਰਮਾਣ : ਇਸਨੂੰ ਬਨਾਉਣ ਲਈ ਲਗਭਗ ਅੱਧਾ ਕਿਲੋ ਤਾਂਬੇ ਅਤੇ ਤਿੰਨ ਸੋਨੇ ਦੀ ਗਿੰਨਿਆਂ (24 ਗ੍ਰਾਮ) ਦੀ ਵਰਤੋ ਹੁੰਦੀ ਹੈ। ਇਸ ਗਹਿਣੇ ਨੂੰ ਬਨਾਉਣ ਲਈ ਘੱਟੋ ਘੱਟ 20 ਦਿਨ ਲੱਗਦੇ ਹਨ। ਨੇੱਟੀਪੱਟਮ ਦਾ ਆਕਾਰ ਹਾਥਿਆਂ ਦੇ ਅਨੁਸਾਰ ਵੱਖ ਵੱਖ ਹੁੰਦਾ ਹੈ। 9 ਤੋ 10 ਫੁੱਟ ਉੱਚਾਈ ਵਾਲੇ ਹਾਥੀ ਲਈ 60'' - 66'' ਲੰਬੇ ਗਹਿਣੇ ਦੀ ਲੋੜ ਹੁੰਦੀ ਹੈ, ਜਿਸ 'ਤੇ 11 ਚੰਦਰਕਲਾਵਾਂ ਬਣਾਇਆ ਜਾਂਦਿਆ ਹਨ।
ਇਹ ਤਿਰੂਵਨੰਤਪੁਰਮ ਦੇ ਮਸ੍ਕੇਟ ਹੋਟਲ ਵਿੱਚ ਸਥਿਤ ਕਲਚਰ ਸ਼ੋਪੀ ਵਿੱਚ ਉਪਲਬਧ ਹਨ। ਪਤਾ : ਕਲਚਰ ਸ਼ੋਪੀ, ਮਸ੍ਕੇਟ ਹੋਟਲ, ਤਿਰੂਵਨੰਤਪੁਰਮ – 695 033, ਕੇਰਲ।
ਈ - ਮੇਲ : info@cultureshoppe.com,
www.cultureshoppe.com.
ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਪ੍ਰਫੁੱਲਤ ਕਰਨ ਲਈ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ।