 |
 |
|
 |
 |
 |
|
 |
 |
|
ਪਿੱਤਲ ਦੀ ਵਸਤੂਆਂ |
|
 |

ਭਾਰਤ ਵਿੱਚ ਸਭ ਤੋ ਪ੍ਰਸਿੱਧ ਪਿੱਤਲ ਦੀ ਦਸਤਕਰਿ ਦਾ ਉਦਾਹਰਣ ਪ੍ਰਾਚੀਨ ਨਟਰਾਜ (ਨ੍ਰਿਤ ਕਰਦੇ ਹੋਏ ਭਗਵਾਨ ਸ਼ਿਵ) ਦੀ ਮੂਰਤੀ ਹੈ। ਪਰ ਕੇਰਲ ਵਿੱਚ ਪਿੱਤਲ (ਬੈੱਲ ਧਾਤੂ ਜਾਂ ਗੱਨ ਧਾਤੂ) ਨਾਲ, ਜਿਸਨੂੰ ਓਡੂ ਕਿਹਾ ਜਾਂਦਾ ਹੈ, ਛੋਟੇ ਵੱਡੇ ਭਾਂਡੇ, ਦੀਵੇ ਆਦਿ ਬਣਾਏ ਜਾਂਦੇ ਹੈ। ਵਿਭਿੰਨ ਅਕਾਰਾਂ ਵਾਲੇ ਵੱਡੇ ਦੀਵੇ ਜਿਵੇਂ ਨੀਲਵਿੱਲਕ, ਤੂਕਵਿੱਲਕ ਅਜਿਹੇ ਲਟਕਾਉਣ ਵਾਲੇ ਦੀਵੇਆਂ ਦੀ ਹਰ ਘਰ ਵਿੱਚ ਵਿਆਪਰ ਰੂਪ ਨਾਲ ਵਰਤੋ ਹੁੰਦੀ ਹੈ।
ਵਾਲਕੰਨਾਡੀ (ਸ਼ਾਬਦਿਕ ਰੂਪ ਤੋ ਪੂਛ ਵਾਲਾ ਦਰਪਣ) ਧਨ ਦੀ ਦੇਵੀ ਲੱਛਮੀ ਦਾ ਪ੍ਰਤੀਕ ਹੈ। ਕਿੰਡੀ (ਬਹੁਤ ਸਾਰੇ ਛੇਦਾਂ ਵਾਲਾ ਖਾਸ ਆਕਾਰ ਦੇ ਪਾਣੀ ਦਾ ਭਾਂਡਾ), ਉਰੁਲੀ (ਚੋੜੇ ਮੂੰਹ ਵਾਲਾ, ਘੱਟ ਡੂੰਘਾ ਖਾਣਾ ਪਕਾਉਣ ਵਾਲਾ ਭਾਂਡਾ), ਤੱਟ (ਪਲੇਟ) ਵਰਗੀ ਪੂਜਾ ਦੀ ਹੋਰ ਵਸਤੂਆਂ ਪਿੱਤਲ ਦੀ ਦਸਤਕਰਿ ਦੇ ਨਮੂਨੇ ਹਨ। ਇਹਨਾਂ ਵਿੱਚੋ ਅਧਿਕਤਰ ਹੁਣ ਸੰਗ੍ਰਹਿ ਵਸਤੂਆਂ ਦੇ ਰੂਪ ਵਿੱਚ ਸਿਰਫ ਕਯੁਰਿਓ ਦੁਕਾਨਾਂ ਵਿੱਚ ਹੀ ਮਿਲਦੀਆਂ ਹਨ। ਇਹ ਤਰ੍ਹਹਾਂ ਦੀ ਅਸਲੀ ਵਸਤੂਆਂ ਬਹੁਤ ਹੀ ਮਹਿੰਗੀਆ ਹੁੰਦੀਆ ਹਨ। ਪਹਿਲੇ ਸਮੇਂ ਵਿੱਚ ਓਡੂ ਭਾਂਡਿਆ ਨਾਲ ਸੱਜਿਆਂ ਰਹਿਣ ਵਾਲਿਆ ਮਲਯਾਲੀ ਰਸੋਇਆ ਵਿੱਚ ਹੁਣ ਇਹਨਾਂ ਦੀ ਥਾਂ ਸਟੀਲ, ਅਲਮੀਨੀਅਮ, ਸਿਰੈਮਿਕ ਅਤੇ ਸ਼ੀਸ਼ੇ ਦੇ ਭਾਂਡਿਆ ਨੇ ਲੈ ਲਈ ਹੈ।
ਪਰ ਅੱਜ ਵੀ ਰੀਤੀ ਅਤੇ ਧਾਰਮਿਕ ਮੌਕਿਆਂ ਤੇ ਓਡੂ ਭਾਂਡਿਆ ਦੀ ਵਰਤੋ ਕੀਤੀ ਜਾਂਦੀ ਹੈ। ਉਰੁਲੀ ਨੂੰ ਬਨਾਉਣ ਲਈ ਅਕਸਰ ਕਈ ਤਰ੍ਹਹਾਂ ਦੇ ਪਿੱਤਲ (ਵੇੱਲੋਡ) ਦੀ ਵਰਤੋ ਕੀਤੀ ਜਾਂਦੀ ਹੈ, ਜਿਸ ਵਿੱਚ ਮਿਸ਼ਰਤ ਧਾਤੂ ਦੇ ਰੂਪ ਵਿੱਚ ਸ਼ੀਸ਼ੇ ਦੀ ਮਿਲਾਵਟ ਵਧੇਰੇ ਹੁੰਦੀ ਹੈ।
ਓਡੂ ਦੀ ਢਲਾਈ ਮੁੱਖ ਰੂਪ ਤੇ ਉੱਤਰੀ ਕੇਰਲ ਵਿੱਚ ਹੁੰਦੀ ਹੈ । ਉੱਤਰੀ ਕੇਰਲ ਵਿੱਚ ਸਥਿਤ ਪਯੰਨੂਰ ਅਤੇ ਕੁੰਨ੍ਜੀਮੰਗਲਮ, ਤ੍ਰਿਸ਼ੂਰ ਦੇ ਇਰਿੰਜਾਲਕੁੰਡਾ, ਪਾਲੱਕਾੜ ਪੱਲਿਪੁਰਮ ਅਜਿਹੇ ਸਥਾਨ ਅਤੇ ਦੱਖਣ ਦੇ ਜਿਲ੍ਹੇ ਵਿੱਚ ਆਰੰਮੁਲਾ ਅਤੇ ਮਾੰਨਾਰ ਵਿੱਚ ਪਿੱਤਲ ਦੀ ਢਲਾਈ ਦੇ ਕਈ ਕੇੰਦਰ ਹਨ।
|
|
|
|
|
|
|
|
|
|
|
|
|
|
|
|
|