 |
 |
|
 |
 |
 |
|
 |
 |
|
ਕਾਜੂ |
|
 |

ਕਾਜੂ ਦੀ ਗਿਰੀ, ਇਸ਼ਵਰ ਦੇ ਆਪਣੇ ਦੇਸ਼ ਦਾ ਪ੍ਰਸਿੱਧ ਮੇਵਾ ਹੈ, ਇਸਨੂੰ ਕੱਚਾ ਜਾਂ ਭੂੱਨ ਕੇ ਅਤੇ ਲੂਣ ਲਗਾ ਕੇ ਖਾਇਆ ਜਾਂਦਾ ਹੈ। ਕਾਜੂ ਸਦਿਆਂ ਤੋ ਕੇਰਲ ਦੀ ਇੱਕ ਵਪਾਰਕ ਨਿਰਯਾਤ ਵਸਤੂ ਰਹੀ ਹੈ, ਜਿਸਦੀ ਵਰਤੋ ਮਿੱਠੇ ਵਿਅੰਜਨਾਂ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਕੇਰਲ ਵਿੱਚ ਕਾਜੂ ਪੁਰਤਗਾਲੀ ਵਪਾਰਿਆਂ ਦੁਵਾਰਾ ਲਿਆਇਆ ਗਿਆ ਸੀ।
ਕਾਜੂ (ਏਨਾਕਾਰਡਿਯਮ ਔਕਸੀਡੇੰਟਲ) ਦੇ ਰੁੱਖ ਨੂੰ ਮਲਯਾਲਮ ਭਾਸ਼ਾ ਵਿੱਚ ਪਰੰਗੀ ਮਾਵੂ ਕਿਹਾ ਜਾਂਦਾ ਹੈ ਅਤੇ ਕੇਰਲ ਵਿੱਚ ਕਾਜੂ ਪ੍ਰੋਸੈਸਿੰਗ ਯੂਨਿਟ ਦੀ ਬਹੁਤਾਤ ਇਕਾਇਆਂ ਕੌਲੱਮ ਜਿਲ੍ਹੇ ਵਿੱਚ ਸਥਿਤ ਹਨ।
ਕਾਜੂ ਦੇ ਰੁੱਖ ਦੀ ਉਚਾਈ 12 ਮੀਟਰ ਤੱਕ ਹੁੰਦੀ ਹੈ ਅਤੇ ਇਹ ਜਿਆਦਾਤਰ ਭਾਰਤ, ਸ਼੍ਰੀਲੰਕਾ, ਮਲੇਸ਼ੀਆ, ਫਿਲੀਪੀਨਜ਼, ਬ੍ਰਾਜ਼ੀਲ, ਅਤੇ ਅਫਰੀਕਾ ਅਜਿਹੇ ਉਸ਼ਣਕਟਬਿੰਧੀਏ ਪ੍ਰਦੇਸ਼ਾਂ ਵਿੱਚ ਉੱਗਦੇ ਹਨ। ਇਹ ਰੁੱਖ ਤੀਜੇ ਸਾਲ ਤੱਕ ਫੱਲ ਦੇਣਾ ਸ਼ੁਰੂ ਕਰ ਦਿੰਦੇ ਹਨ। ਅੱਠਵੇਂ ਤੋ ਦੱਸਵੇਂ ਸਾਲ ਦੇ ਦੌਰਾਨ ਇਸਦੀ ਫੱਲ ਦੇਣ ਦੀ ਸਮਰੱਥਾ ਸਭ ਤੋ ਵਧ ਹੁੰਦੀ ਹੈ ਅਤੇ ਇਸਦੇ ਰੁੱਖ ਦੀ ਉਮਰ 30 ਤੋ 40 ਸਾਲ ਤੱਕ ਹੁੰਦੀ ਹੈ।
ਕਾਜੂ ਦੀ ਪ੍ਰੋਸੇਸਿੰਗ ਵਿੱਚ ਭੁੰਨਣਾ, ਛਿੱਲਕਾ ਉਤਾਰਣਾ, ਛਿੱਲਕੇ ਤੋ ਤੇਲ ਕੱਢਣਾ, ਗਰੀ ਨੂੰ ਛਿੱਲਣਾ, ਗੁਣਵੱਤਾ ਦੇ ਅਨੁਸਾਰ ਕਾਜੂ ਗਿਰੀ ਦਾ ਚੌਣ ਕਰਕੇ ਉਸਦੀ ਪੈਕਿੰਗ ਕਰਨਾ ਸ਼ਾਮਲ ਹਨ। ਬਜਾਰ ਵਿੱਚ ਉਪਲਬਧ ਕਾਜੂ ਦੀ ਕੀਮਤਾਂ ਉਸਦੀ ਗੁਣਵੱਤਾ ਅਤੇ ਬਰਾਂਡ ਦੇ ਨਾਂ ਦੇ ਅਨੁਸਾਰ ਵੱਖ ਵੱਖ ਹੁੰਦੀ ਹੈ।
|
|
|
|
|
|
|
|
|
|
|
|
|
|
|
|
|