 |
 |
|
 |
 |
 |
|
 |
 |
|
ਨਾਰੀਅਲ ਦੇ ਛਿੱਲਕੇ ਤੋ ਬਣੇ ਹੋਏ ਉਤਪਾਦ |
|
 |

ਕੇਰਲ ਦੀ ਨਾਰੀਅਲ ਦੇ ਛਿੱਲਕੇ ਤੋ ਬਣੀ ਹੋਈ ਵਸਤੂਆਂ ਸਧਾਰਨ ਪਰ ਆਕਰਸ਼ਕ ਹੁੰਦੀਆਂ ਹਨ, ਜੋ ਕਿਸੇ ਘਰ ਜਾਂ ਦਫਤਰ ਨੂੰ ਇੱਕ ਕਲਾਤੱਮਕ ਰੂਪ ਪ੍ਰਦਾਨ ਕਰਦਾ ਹੈ। ਇਹਨਾ ਨੂੰ ਨਾਰੀਅਲ ਦੇ ਛਿੱਲਕੇ ਨਾਲ ਨਾਰੀਅਲ ਉਤਪਾਦਨ ਭੂਮੀ ਦੀ ਮਹਿਲਾਵਾਂ ਦੁਵਾਰਾ ਬਣਾਇਆ ਜਾਂਦਾ ਹੈ। ਇਹਨਾਂ ਵਸਤੂਆਂ ਵਿੱਚ ਮੁੱਖ ਰੂਪ ਤੇ ਚਟਾਈ, ਗਲੀਚਾ, ਵਾਲਹੈਗਿੰਗ, ਡੋਰ ਪੀਸ, ਬੈਗ, ਝੁਲੇ, ਛੱਤ/ਫਰਸ਼ ਫਰਨਿਸ਼ਿੰਗ, ਬਿਸਤਰੇ, ਛੋਟੇ ਸ਼ੋਪੀਸ ਅਤੇ ਪਰਦੇ ਸ਼ਾਮਲ ਹਨ।
ਨਾਰੀਅਲ ਦੇ ਛਿੱਲਕੇ ਨਾਲ ਬਣੇ ਕਾਯਰ ਕਰਾਫਟ (ਨਾਰੀਅਲ ਦੇ ਛਿੱਲਕੇ ਤੋ ਬਣੀ ਵਸਤੂਆਂ) ਇੱਕ ਮਿਹਨਤ ਵਾਲਾ ਅਤੇ ਲੰਬੀ ਕਿਰਿਆ ਵਾਲਾ ਕੱਮ ਹੈ। ਸੱਭ ਤੋ ਪਹਿਲਾਂ ਵੱਡੀ ਮਾਤਰਾ ਵਿੱਚ ਨਾਰੀਅਲ ਦੇ ਛਿੱਲਕਿਆਂ ਨੂੰ ਪਿੰਡ ਦੇ ਨੇੜੇ ਦੇ ਤਲਾਬਾਂ ਵਿੱਚ ਸੜਨ ਲਈ ਛੱਡ ਦਿੱਤਾ ਜਾਂਦਾ ਹੈ। ਜਦੋ ਇਹਨਾਂ ਦੇ ਮੁਲਾਯਮ ਹਿੱਸੇ ਸੜ ਜਾਂਦੇ ਹਨ ਅਤੇ ਸਿਰਫ ਫਾਈਬਰ ਬੱਚਦਾ ਹੈ, ਉਦੋ ਇਹਨਾਂ ਨੂੰ ਇੱਕਠਾ ਕਰਕੇ ਦੇਸੀ ਮਸ਼ੀਨਾਂ ਤੇ ਇਹਨਾਂ ਦੀ ਰੱਸਿਆਂ ਬਣਾ ਲਇਆ ਜਾਂਦੀਆ ਹਨ। ਫੇਰ ਇਹਨਾਂ ਦੀ ਰੰਗਾਈ ਕਰਕੇ ਬੜੀ ਬਰੀਕੀ ਨਾਲ ਕਲਾਤੱਮਕ ਵਸਤੂਆਂ ਬਣਾਇਆ ਜਾਂਦੀਆ ਹਨ।
ਅਧਿਕਤਰ ਕਾਯਰ ਉਦਯੋਗ ਕੇਰਲ ਦੇ ਕੋੱਲਮ ਅਤੇ ਆਲਾਪੁਯਾ ਜਿਲ੍ਹੇ ਵਿੱਚ ਸਥਿਤ ਹਨ। ਇਸ ਉਦਯੋਗ ਵਿੱਚ ਲਗਭਗ ਚਾਰ ਲੱਖ ਲੋਕ ਸ਼ਾਮਲ ਹਨ, ਜਿਹਨਾਂ ਵਿੱਚ 84 ਪ੍ਰਤੀਸ਼ਤ ਕੇਵਲ ਔਰਤਾਂ ਹੀ ਹਨ। ਇਹ ਕੇਰਲ ਦਾ ਉਹ ਪਾਰੰਪਰਿਕ ਉਦਯੋਗ ਹੈ, ਜੋ ਅੱਜ ਵੀ ਜੀਵੰਤ ਹੈ।
ਤੁਸੀ ਨਾਰੀਅਲ ਦੇ ਛਿੱਲਕੇ ਤੋ ਬਣੀ ਇਹਨਾਂ ਵਸਤੂਆਂ ਨੂੰ ਪੂਰੇ ਦੇਸ਼ ਵਿੱਚ ਕੇਰਲ ਸਟੇਟ ਕੋਪਰੇਟਿੱਵ ਕਾਯਰ ਮਾਰਕੇਟਿੰਗ ਫੇਡਰੇਸ਼ਨ (ਕਾਯਰਫੇਡ) ਦੇ ਸ਼ੋਰੂਮ ਤੋ ਖਰੀਦ ਸਕਦੇ ਹੋ। ਇੰਟਰਨੇਟ ਤੇ ਕਾਯਰਫੇਡ ਸਾਈਟ - http://www.coirfed.com ਡਿਜਾਈਨ ਦਾ ਚੋਣ ਕਰਨ ਜਾਂ ਡਿਜਾਈਨ ਦੇਣ ਅਤੇ ਆਰਡਰ ਕਰਨ ਦੀ ਸੁਵਿਧਾ ਦਿੰਦੀ ਹੈ। ਵਾਤਾਵਰਣ ਪੱਖੀ ਇਹ ਵਸਤੂਆਂ ਤੁਹਾਨੂੰ ਤੁਹਾਡੇ ਆਰਡਰ ਕਰਨ ਦੇ ਕੁਝ ਹੀ ਦਿਨਾਂ ਦੇ ਅੰਦਰ ਭੇਜ ਦਿੱਤੀਆਂ ਜਾਉਣ ਗਿਆ। ਇਹਨਾਂ ਦੀ ਕੀਮਤ ਸੌ ਰੁਪਏ ਤੋ ਕੁਝ ਹਜਾਰ ਰੁਪਏ ਤੱਕ ਹੁੰਦੀ ਹੈ, ਜੋ ਕਿ ਆਰਡਰ ਕੀਤੀ ਹੋਈ ਵਸਤੂ ਦੀ ਬੁਣਾਈ ਅਤੇ ਆਕਾਰ ਤੇ ਨਿਰਭਰ ਕਰਦੀ ਹੈ।
|
|
|
|
|
|
|
|
|
|
|
|
|
|
|
|
|