 |
 |
|
 |
 |
 |
|
 |
 |
|
ਸੋਨੇ ਦੇ ਗਹਿਣੇ |
|
 |

ਕੇਰਲਾਵਾਸੀ ਦਸ਼ਕਾਂ ਤੋ ਗਹਿਣਿਆਂ ਨੂੰ ਬਹੁਤ ਪਸੰਦ ਕਰਦੇ ਆਏ ਹਨ। ਉਹਨਾਂ ਦਿਨਾਂ ਵਿੱਚ ਵੀ ਹਰੇਕ ਬਰਾਦਰੀ ਅਤੇ ਜਾਤੀ ਦਾ ਆਪਣਾ ਖਾਸ ਡਿਜਾਈਨ ਹੁੰਦਾ ਸੀ, ਜਿਨ੍ਹਾਂ ਨੂੰ ਪਾਰਿਵਾਰਕ ਸੁਨਿਆਰਾਂ ਤੋ ਤਿਆਰ ਕਰਵਾਇਆ ਜਾਂਦਾ ਸੀ। ਪਰ ਆਧੁਨਿਕ ਦੌਰ ਵਿੱਚ ਇੱਕ ਨਵਾਂ ਝੁਕਾਅ ਵੇਖਣ ਨੂੰ ਮਿੱਲਦਾ ਹੈ। ਫੈਸ਼ਨ ਉਦਯੋਗ ਦੇ ਤੇਜ ਵਿਕਾਸ ਦੇ ਨਾਲ ਨਾਲ ਪਾਰੰਪਰਿਕ ਡਿਜਾਈਨ ਅਤੇ ਆਧੁਨਿਕ ਪੈਟਰਨ ਦੋਨੋ ਗਹਿਣਿਆਂ ਦੀ ਦੁਕਾਨਾਂ ਇੱਕ ਹੀ ਛੱਤ ਥੱਲੇ ਉਪਲਬਧ ਹਨ।
ਕੇਰਲ ਵਿੱਚ, ਹਰ ਧਰਮ ਅਤੇ ਜਾਤੀ ਦੀ ਅਧਿਕਤਰ ਔਰਤਾਂ ਸੋਨੇ ਦੇ ਗਹਿਣੇ ਪਾਉੰਦਿਆਂ ਹਨ ਅਤੇ ਇਹ ਵਿਆਹ ਜਿਹੇ ਧਾਰਮਿਕ ਅਤੇ ਸਮਾਜਕ ਸਮਾਰੋਹ ਦਾ ਇੱਕ ਮੁੱਖ ਹਿੱਸਾ ਹਨ। ਥਾਲਿਕੇੱਟ, ਕੇਰਲ ਦੇ ਵਿਆਹ ਸਮਾਰੋਹ ਦੀ ਮੁੱਖ ਰੀਤ ਹੈ, ਜਿਸ ਵਿੱਚ ਪਵਿੱਤਰ ਸੂਤਰ ਬਣਾਯਾ ਜਾਂਦਾ ਹੈ; ਇਸ ਵਿੱਚ ' ਤਾਲੀ ' ਇੱਕ ਛੋਟੀ ਪੱਤੀ ਦੇ ਅਕਾਰ ਦੀ ਸੋਨੇ ਦੀ ਪਲੇਟ ਹੁੰਦੀ ਹੈ, ਜਿਸਨੂੰ ਵਿਆਹ ਦੇ ਪਵਿੱਤਰ ਬੰਧਨ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਇਸਾਈਆਂ ਵਿੱਚ 'ਥਾਲੀ' ਤੇ ਇੱਕ ਛੋਟਾ ਜਿਹਾ ਕਰਾਸ ਦਾ ਨਿਸ਼ਾਨ ਖੁਦਿਆ ਹੁੰਦਾ ਹੈ।
ਇਸਾਈ ਮਹਿਲਾਵਾਂ ਦੀ ਜਵੈਲਰੀ ਕਲੈਕਸ਼ਨ ਦੀ ਸਭ ਤੋ ਵਧੀਆ ਵਸਤੂ ਕੰਨ ਦੇ ਉੱਪਰੀ ਹਿੱਸੇ ਵਿੱਚ ਪਾਇਆ ਜਾਉਣ ਵਾਲਾ ਛੱਲਾ ਹੁੰਦਾ ਹੈ। ਮੁਸਲਮਾਨ ਮਹਿਲਾਵਾਂ ਦੀ ਕਲੈਸ਼ਨ ਵਿੱਚ ਵੀ ਵਿਸ਼ੇਸ਼ ਵਾਲਿਆਂ, ਹਾਰ ਅਤੇ ਮਹੀਨ ਕਲਾਕਾਰੀ ਨਾਲ ਡਿਜਾਈਨ ਕੀਤਾ ਗਿਆ ਕਮਰ (ਓਡਿਯਨਮ) ਤੇ ਪਾਇਆ ਜਾਉਣ ਵਾਲੇ ਗਹਿਣੇ ਸ਼ਾਮਲ ਹੁੰਦੇ ਹਨ।
ਸੋਨੇ ਦੇ ਗਹਿਣਿਆ ਦਾ ਨਿਰਮਾਣ ਕੇਰਲ ਦੇ ਸਾਰੇ ਹਿੱਸਿਆਂ ਵਿੱਚ ਕੀਤਾ ਜਾਂਦਾ ਹੈ। ਮੱਧ ਕੇਰਲ ਦਾ ਤ੍ਰਿਸ਼ੂਰ ਹਮੇਸ਼ਾ ਤੋ ਹੀ ਪਾਰੰਪਰਿਕ ਸੋਨੇ ਦੇ ਗਹਿਣਿਆ ਦੀ ਖਰੀਦਾਰੀ ਦਾ ਇੱਕ ਪਸੰਦੀਦਾ ਕੇੰਦਰ ਰਿਹਾ ਹੈ। ਤ੍ਰਿਸ਼ੂਰ ਦਾ ਜਵੈਲ ਸਟ੍ਰੀਟ, ਇੱਕ ਹੀ ਗਲੀ ਵਿੱਚ ਸਥਿਤ ਅਧਿਕਤਮ ਗਹਿਣਿਆ ਦੀ ਦੁਕਾਨਾਂ ਲਈ ਪ੍ਰਸਿੱਧ ਹੈ।
ਪ੍ਰਸਿੱਧ ਪਾਰੰਪਰਿਕ ਗਹਿਣਿਆਂ ਵਿੱਚ ਸ਼ਾਮਲ ਹਨ - ਪਵਿੱਤਰ ਮੋਦੀਰਮ (ਰਿੰਗ), ਸੋਨੇ ਦਾ ਨੇਕਲੱਸ ਜਿਵੇਂ ਮਨਨਮਨੀ, ਇਲੱਕਤਾਲੀ, ਪੂਤਾਲੀ, ਪਲਯੱਕਮਾਲਾ, ਮੰਗਮਾਲਾ, ਡਲਾਮਿਨੀ, ਛੁੱਟੀਯਮ ਜੇਲੱਮ ਅਤੇ ਪੁੱਲੀਆਮੋਦੀਰਮ; ਈਅਰ ਸਟੱਡ ਜਿਵੇਂ ਜਿਮਿੱਕੀ, ਕੰਨੁਨੀਰਥੁਲੀ, ਥੋਡਾ; ਚੁੜਿਆਂ ਜਿਵੇਂ ਕੱਪੂ, ਰਤਨ, ਮੋਤੀ ਅਤੇ ਏਨੈਮੱਲ ਪੇੰਟ ਵਾਲੇ ਕੰਗਨ ਆਦਿ।
ਪਹਿਰਾਵੇ ਦੇ ਅੰਦਰ ਕਮਰ ਤੇ ਬੰਨੇ ਜਾਉਣ ਵਾਲੇ ਗਹਿਣੇ ਨੂੰ ਅਰੰਨ੍ਜਾਨਮ ਕਿਹਾ ਜਾਂਦਾ ਹੈ, ਜੋ ਇੱਕ ਪਤਲੀ ਚੇਨ ਹੁੰਦੀ ਹੈ, ਪਰ ਮੁਸਲਮਾਨ ਲੋਕਾਂ ਦੁਵਾਰਾ ਪਾਇਆ ਜਾਉਣ ਵਾਲਾ ਇਹ ਗਹਿਣਾ ਇੱਕ ਬੇਲਟ ਵਰਗਾ ਹੁੰਦਾ ਹੈ, ਜਿਸਨੂੰ ਓਡਿਯਨਮ ਕਿਹਾ ਜਾਂਦਾ ਹੈ। ਇਹ ਓਡਿਯਨਮ ਆਮਤੌਰ ਤੇ ਚੋੜਾ ਅਤੇ ਬਰੀਕ ਡਿਜਾਈਨ ਵਾਲਾ ਹੁੰਦਾ ਹੈ।
|
|
|
|
|
|
|
|
|
|
|
|
|
|
|
|
|