 |
 |
|
 |
 |
 |
|
 |
 |
|
ਪਰਾਗ ਕਲਾ (ਹੇ ਆਰਟ) |
|
 |

ਬੈਕਵਾਟਰ ਅਤੇ ਸ਼ਾਮ ਦੇ ਅਕਾਸ਼, ਵੱਲਮਕਲੀ (ਕਿਸ਼ਤੀ ਦੌੜ), ਪਿੰਡ ਦੇ ਮੇਲਿਆਂ ਅਤੇ ਉਤਸੱਵ, ਝੋਪੜੀ ਅਤੇ ਬਸਤੀ, ਪਹਾੜ ਅਤੇ ਘਾਟਿਆਂ... ਕੇਰਲ ਦੇ ਇਹ ਸਾਰੇ ਮਨ ਨੂੰ ਭਾਉਣ ਵਾਲੇ ਦ੍ਰਿਸ਼ ਪਰਾਗ ਕਲਾ ਦਾ ਆਕਾਰ ਪਾ ਕੇ ਜੀਵੰਤ ਹੋ ਉਠਦੇ ਹਨ। ਸੁੱਕੇ ਘਾਹ ਨੂੰ ਵਿਭਿੰਨ ਆਕਾਰਾਂ ਵਿੱਚ ਕੱਟ ਕੇ ਕਪੜੇ ਜਾਂ ਕੈਨਵਾਸ ਤੇ ਪੇਸਟ ਕਰਕੇ ਸੁੰਦਰ ਤਸਵੀਰ ਦੀ ਰਚਨਾ ਦੀ ਇਹ ਅਨੂਠੀ ਕਲਾ ਨੂੰ ਵੈੱਕੋਲ ਚਿਤਰੰਗਲ (ਸਟਰਾਅ ਪਿਕਚੱਰ) ਕਿਹਾ ਜਾਂਦਾ ਹੈ।
ਇੱਕ ਪ੍ਰਸਿੱਧ ਕੁਟੀਰ ਉਦਯੋਗ, ਸਟਰਾਅ ਤਸਵੀਰ ਦੀ ਓਨਮ, ਕ੍ਰਿਸਮਸ, ਨਵੇਂ ਸਾਲ ਆਦਿ ਤਿਉਹਾਰਾਂ ਤੇ ਗ੍ਰਿਟਿੰਗ ਕਾਰਡਸ ਦੇ ਰੂਪ ਵਿੱਚ ਬਜਾਰਾਂ ਵਿੱਚ ਕਾਫੀ ਮੰਗ ਹੁੰਦੀ ਹੈ। ਬਜਾਰ ਵਿੱਚ ਮਿਲਣ ਵਾਲੇ ਹੋਰ ਕਾਰਡਾਂ ਦੇ ਮੁਕਾਬਲੇ ਇਹ ਕਾਰਡ ਸਸਤੇ ਹੁੰਦੇ ਹਨ।
ਵੈੱਕੋਲ (ਹੇ) ਦਸਤਕਾਰ ਆਮਤੌਰ ਤੇ ਪੇੰਡੂ ਹੀ ਹੁੰਦੇ ਹਨ। ਇਸ ਲਈ ਪੇੰਡੂਆਂ ਦੀ ਸਰਲਤਾ, ਉਹਨਾਂ ਦੀ ਸੋਚ ਅਤੇ ਉਹਨਾਂ ਦੇ ਸੁਹੱਪਣ ਦੀ ਸਮਝ, ਇਹਨਾਂ ਚਿੱਤਰਾਂ ਵਿੱਚ ਸਹੀ ਤਰੀਕੇ ਨਾਲ ਨਿਖਰ ਕੇ ਆਉੰਦੀ ਹੈ। ਦੋ ਆਕਾਰਾਂ ਵਾਲੇ ਵੱਡੇ ਵੱਡੇ ਵਾਲਹੈਗਿੰਗ ਵੀ ਬਣਾਏ ਜਾਂਦੇ ਹਨ। ਇਹ ਸੁੰਦਰ ਕਲਾ ਵਸਤੂਆਂ, ਸੁੰਦਰ ਅਤੇ ਵਿਸ਼ੇਸ਼ ਸਟਰਾਅ ਤਸਵੀਰ ਪੂਰੇ ਰਾਜ ਦੇ ਦਸਤਕਾਰ ਏਮਪੋਰਿਅਮਾਂ ਵਿੱਚ ਸਾਲ ਭਰ ਉਪਲਬਧ ਰਹਿੰਦੀਆਂ ਹਨ।
|
|
|
|
|
|
|
|
|
|
|
|
|
|
|
|
|