ਪੁਰਾਣਿਕ ਵਿਸ਼ੇ (ਪ੍ਰਾਚੀਨ ਭਾਰਤੀ ਪੁਰਾਣਿਕ ਕਥਾਵਾਂ) ਦੇ ਅਧਾਰ ਤੇ ਕੇਰਲ ਰਾਜਸਥਾਨ ਤੋ ਬਾਅਦ ਦੂਜਾ ਇਹੋ ਜਿਹਾ ਰਾਜ ਹੈ, ਜਿੱਥੇ ਵੱਡੀ ਮਾਤਰਾ ਵਿੱਚ ਭੀਤ ਚਿੱਤਰ ਦਾ ਸੰਗ੍ਰਹਿ ਹੈ। ਕੇਰਲ ਦੇ ਭੀਤ ਚਿੱਤਰ ਆਪਣੀ ਕਲਾਤੱਮਕ ਰਚਨਾ ਅਤੇ ਤਕਨੀਕ ਲਈ ਬਹੁਤ ਅਨੌਖੇ ਮੰਨੇ ਜਾਂਦੇ ਹਨ। ਇਹਨਾਂ ਵਿੱਚੋ ਅਧਿਕਤੱਰ ਚਿੱਤਰ 15ਵੀਂ ਅਤੇ 19ਵੀਂ ਸਦੀ ਦੇ ਮੱਧ ਵਿੱਚ ਬਣਾਏ ਗਏ ਸੀ, ਕੁਝ ਦਾ ਰਚਨਾ ਕਾਲ ਤਾਂ 8ਵੀਂ ਸਦੀ ਦਾ ਮੰਨਿਆ ਜਾਂਦਾ ਹੈ।
ਕੇਰਲ ਦੇ ਮੰਦਰ ਅਤੇ ਮਹਿਲ ਹਿੰਦੂ ਦੇਵੀ ਦੇਵਤਿਆਂ ਦੀ ਗਾਥਾ ਆਖਦੇ ਹਨ ਅਤੇ ਇਸ ਉਹਨਾਂ ਦੀ ਵੀਰਤਾ ਦੇ ਦ੍ਰਿਸ਼ਕ ਕਵਿਤਾਵਾਂ ਹਨ। ਇਹਨਾਂ ਵੀਜ਼ੂਅਲ ਚਮਤਕਾਰਾਂ ਨੂੰ ਬਹੁਤ ਹੀ ਭਗਤੀ ਅਤੇ ਸ਼ਰਧਾ ਨਾਲ ਬਣਾਇਆ ਗਿਆ ਸੀ। ਰੰਗ, ਗੌੰਦ, ਬੁਰਸ਼ ਆਦਿ ਪੌਦਿਆਂ ਅਤੇ ਕੁਦਰਤੀ ਖਨਿਜਾਂ ਨਾਲ ਬਣਾਏ ਜਾਂਦੇ ਸੀ। ਕੇਰਲ ਵਿੱਚ ਆਮਤੋਰ ਤੇ ਵਰਤੇ ਜਾਉਣ ਵਾਲੇ ਰੰਗ ਹਨ - ਕੇਸਰੀ-ਲਾਲ, ਕੇਸਰੀ-ਪੀਲਾ, ਹਰਾ, ਲਾਲ, ਚਿੱਟਾ, ਨੀਲਾ, ਕਾਲਾ, ਪੀਲਾ, ਅਤੇ ਸੁਨਿਹਰਾ ਪੀਲਾ।
ਜੇ ਤੁਸੀ ਕਲਾ ਦੇ ਇੱਕ ਗੰਭੀਰ ਵਿਦਿਆਰਥੀ ਹੋ ਤਾਂ ਇੱਥੇ ਕੁਝ ਸਥਾਨ ਇਹੋ ਜਿਹੇ ਹਨ, ਜਿਨ੍ਹਾਂ ਨੂੰ ਤੁਹਾਨੂੰ ਜਰੂਰ ਵੇਖਣਾ ਚਾਹੀਦਾ ਹੈ।
ਕੇਰਲ ਦੇ ਪ੍ਰਾਚੀਨ ਭੀਤ ਚਿੱਤਰ ਤਿਰੁਨੰਦਿੱਕਰਾ ਗੁਫਾ ਮੰਦਰ ਵਿੱਚ ਪਾਏ ਜਾਂਦੇ ਹਨ, ਜੋ ਹੁਣ ਪੜੋਸੀ ਰਾਜ ਤਮਿਲਨਾਡੂ ਦੇ ਕਨਿਯਾਕੁਮਾਰੀ ਜਿਲ੍ਹੇ ਦਾ ਹਿੱਸਾ ਹਨ।
ਕੇਰਲ ਦਾ ਸੱਭ ਤੋ ਵੱਡਾ ਭੀਤ ਚਿੱਤਰ ਗਜੇੰਦਰ ਮੋਕਸ਼, ਆਲਾਪੁਯਾ ਜਿਲ੍ਹੇ ਵਿੱਚ ਕਾਯਮਕੁਲਮ ਦੇ ਨੇੜੇ ਕ੍ਰਿਸ਼ਨਾਪੁਰਮ ਮਹਿਲ ਵਿੱਚ ਹੈ। ਹਿੰਦੂ ਮਹਾਕਾਵਿਆ ਰਮਾਇਣ ਅਤੇ ਭਗਵੱਤ ਦੇ ਕਈ ਦ੍ਰਿਸ਼ ਭੀਤ ਚਿੱਤਰ ਦੇ ਰੂਪ ਵਿੱਚ ਮਟਾੰਚੇਰੀ ਮਹਿਲ ਵਿੱਚ ਸੁਰੱਖਿਅਤ ਹਨ, ਜੋ ਏਰਨਾਕੁਲਮ ਜਿਲ੍ਹੇ ਵਿੱਚ ਸਥਿਤ ਹੈ। ਏਟੁਮਾਨੂਰ ਵਿੱਚ ਸਥਿਤ ਸ਼ਿਵ ਮੰਦਰ ਦੇ ਭੀਤ ਚਿੱਤਰ ਦ੍ਰਵਿੜ ਭੀਤ ਚਿੱਤਰਕਲਾ ਦੀ ਝਲਕਿਆਂ ਹਨ।
ਇਹ ਤਿਰੂਵਨੰਤਪੁਰਮ ਦੇ ਮਸ੍ਕੇਟ ਹੋਟਲ ਵਿੱਚ ਸਥਿਤ ਕਲਚਰ ਸ਼ੋਪੀ ਵਿੱਚ ਉਪਲਬਧ ਹਨ। ਪਤਾ : ਕਲਚਰ ਸ਼ੋਪੀ, ਮਸ੍ਕੇਟ ਹੋਟਲ, ਤਿਰੂਵਨੰਤਪੁਰਮ – 695 033, ਕੇਰਲ।
ਈ – ਮੇਲ: info@cultureshoppe.com,
www.cultureshoppe.com.
ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਪ੍ਰਫੁੱਲਤ ਕਰਨ ਲਈ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ।