ਨੇੱਟੁਰਪੇੱਟੀ, ਕੇਰਲ ਦੀ ਮਹਿਲਾਵਾਂ ਦਾ ਸਭਿਆਚਾਰਕ ਨਗਾਂ ਦਾ ਡੱਬਾ ਹੈ, ਜੋ ਕਿਸੇ ਵੇਲੇ ਇਸ ਖੇਤਰ ਦੇ ਪ੍ਰਭਾਵਸ਼ਾਲੀ ਪਰਿਵਾਰਾਂ ਦੀ ਨਿਸ਼ਾਨੀ ਸੀ। ਡੱਬੀ (ਪੇਟੀ) ਮੂਲ ਰੂਪ ਤੋ ਮਾਲਾਬਾਰ ਦੇ ਨੇੱਟੁਰ ਖੇਤਰ ਵਿੱਚ ਤਿਆਰ ਕੀਤੀ ਜਾਂਦੀ ਹੈ, ਜੋ ਇਸ ਨੂੰ ਬਨਾਉਣ ਵਾਲੇ ਦਸਤਕਾਰਾਂ ਦੇ ਧੀਰਜ ਅਤੇ ਕੌਸ਼ਲ ਦੀ ਕਹਾਣੀ ਨੂੰ ਦਰਸ਼ਾਉੰਦੀ ਹੈ। ਇਹ ਡੱਬੀ ਸ਼ੀਸ਼ਮ ਦੀ ਲੱਕੜ ਨਾਲ ਬਣਾਈ ਜਾਂਦੀ ਹੈ, ਜੋ ਪੂਰੀ ਤਰ੍ਹਹਾਂ ਦਸਤਕਾਰੀ ਦਾ ਇੱਕ ਅਨੌਖਾ ਨਮੂਨਾ ਹੈ। ਹਰੇਕ ਜੋੜ, ਸਕਰੂ ਅਤੇ ਲਾਕ ਹੱਥ ਨਾਲ ਤਰਾਸ਼ਿਆ ਜਾਂਦਾ ਹੈ। ਲੱਕੜ ਦੀ ਇਹ ਡੱਬੀ ਨੂੰ ਸੱਭ ਤੋ ਪਹਿਲਾਂ ਵਾਰਨਿਸ਼ ਨਾਲ ਰੰਗਿਆ ਜਾਂਦਾ ਹੈ ਅਤੇ ਫੇਰ ਪਿੱਤਲ ਦੇ ਸਾੰਚੇ ਨੂਂ ਲਗਾਯਾ ਜਾਂਦਾ ਹੈ। ਅੱਜ ਕਲਾਤਮੱਕ ਰੂਪ ਨਾਲ ਸੱਜੀ ਸ਼ੰਕਵਾਕਾਰ ਢੱਕਣ ਵਾਲੀ ਇਹ ਡੱਬੀ ਸੰਗ੍ਰਹਿਕਾਰਾਂ ਲਈ ਇੱਕ ਆਕਰਸ਼ਕ ਵਸਤੂ ਹੈ। ਹੁਣ ਇਸ ਡੱਬੀ (ਪੇੱਟੀ) ਨੂੰ ਬਨਾਉਣ ਵਾਲੇ ਬਹੁਤ ਹੀ ਘੱਟ ਕਾਰੀਗਰ ਬਚੇ ਹਨ, ਜਿਸ ਕਾਰਣ ਇਹ ਦੁਰਲੱਭ ਹੁੰਦੀ ਜਾ ਰਹੀ ਹੈ।
ਇਹ ਤਿਰੂਵਨੰਤਪੁਰਮ ਦੇ ਮਸ੍ਕੇਟ ਹੋਟਲ ਵਿੱਚ ਸਥਿਤ ਕਲਚਰ ਸ਼ੋਪੀ ਵਿੱਚ ਉਪਲਬਧ ਹਨ। ਪਤਾ : ਕਲਚਰ ਸ਼ੋਪੀ, ਮਸ੍ਕੇਟ ਹੋਟਲ, ਤਿਰੂਵਨੰਤਪੁਰਮ – 695 033, ਕੇਰਲ।
ਈ - ਮੇਲ : info@cultureshoppe.com,
www.cultureshoppe.com
ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਪ੍ਰਫੁੱਲਤ ਕਰਨ ਲਈ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ।