 |
 |
|
 |
 |
 |
|
 |
 |
|
ਅਚਾਰ |
|
 |

ਕੇਰਲਵਾਸੀ ਹਮੇਸ਼ਾ ਤਿੱਖਾ, ਮਸਾਲੇਦਾਰ ਅਚਾਰ ਪਸੰਦ ਕਰਦੇ ਹਨ, ਖਾਸਕਰ ਦੁਪਹਿਰ ਅਤੇ ਰਾਤ ਦੇ ਖਾਣੇ ਦੇ ਦੌਰਾਨ।
ਕੇਰਲ ਦਾ ਸੱਭ ਤੋ ਪ੍ਰਸਿੱਧ ਅਚਾਰ ਅੰਬ ਨਾਲ ਬਣਦਾ ਹੈ, ਜੋ ਕਈ ਪ੍ਰਕਾਰ ਦੇ ਹੁੰਦੇ ਹਨ - ਨਰਮ ਅੰਬ ਦਾ ਅਚਾਰ, ਸੁੱਕੇ ਅੰਬ ਦਾ ਅਚਾਰ, ਕੱਟੇ ਹੋਏ ਅੰਬ ਦਾ ਅਚਾਰ ਆਦਿ। ਇਸ ਤੋ ਬਾਅਦ ਵਾਰੀ ਆਉੰਦੀ ਹੈ ਖੱਟੇ ਨਿੰਬੂ ਦੇ ਅਚਾਰ ਦੀ। ਇਸ ਦੇ ਵੀ ਵਿਭਿੰਨ ਸੁਆਦ ਅਤੇ ਅਕਾਰ ਹਨ। ਹੋਰ ਅਚਾਰਾਂ ਵਿੱਚ ਅਦਰਕ ਦਾ ਅਚਾਰ, ਲਹਸਣ ਦਾ ਅਚਾਰ, ਕਰੌਦੇ ਦਾ ਅਚਾਰ, ਸਬਜੀ ਦਾ ਅਚਾਰ, ਮਿਰਚ ਦਾ ਅਚਾਰ, ਝੀਂਗੇ ਦਾ ਅਚਾਰ, ਸੀਰ ਮੱਛੀ ਦਾ ਅਚਾਰ ਆਦਿ ਸ਼ਾਮਲ ਹਨ।
ਪੀੜ੍ਹਿਆਂ ਤੋ ਚੱਲੀ ਆ ਰਹੀ ਵੱਖ ਵੱਖ ਕਿਸਮਾਂ ਦੇ ਅਚਾਰ ਬਨਾਉਣ ਦੀ ਕਲਾ ਅੱਜ ਲੁੱਪਤ ਹੋਣ ਦੀ ਕਗਾਰ ਤੇ ਹੈ। ਸੰਯੁਕਤ ਪਰਿਵਾਰਾਂ ਤੋ ਛੋਟੇ ਪਰਿਵਾਰਾਂ ਵਿੱਚ ਸਿਕੁੜਨ ਅਤੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਪੇਸ਼ੇ ਵਿੱਚ ਆਉਣ ਵਾਲਾ ਬਦਲਾਵ ਇਸਦੇ ਮੁੱਖ ਕਾਰਨ ਹਨ। ਪੁਰਾਣੇ ਸਮੇਂ ਵਿੱਚ ਸੰਯੁਕਤ ਪਰਿਵਾਰ ਦੀ ਬੁਜੁਰਗ ਮਹਿਲਾਵਾਂ ਦੀ ਨਿਗਰਾਨੀ ਹੇਠ ਅਚਾਰ ਬਣਾਏ ਜਾਂਦੇ ਸਨ ਅਤੇ ਫੇਰ ਉਹਨਾਂ ਨੂੰ ਏਯਰ ਟਾਈਟ ਜਾਰ ਜਾਂ ਭਰਣਿ ਨਾਮਕ ਚਾਈਨਾ ਜਾਰ ਵਿੱਚ ਸਟੋਰ ਕੀਤਾ ਜਾਂਦਾ ਸੀ। ਉਹਨਾਂ ਅਚਾਰਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਸਾਫ ਅਤੇ ਸੁੱਕੇ ਵਾਤਾਵਰਣ ਵਿੱਚ ਰੱਖਿਆ ਜਾਂਦਾ ਸੀ ਤਾਕਿ ਉਸਦੀ ਤਾਜ਼ਗੀ ਬਣੀ ਰਹੇ ਅਤੇ ਉਹ ਅੱਗਲੇ ਮੌਸਮ ਤੱਕ ਉੱਲੀ ਤੋ ਬਚਿਆ ਰਹੇ।
ਗਰਮ ਜਿੰਜਿਲੀ ਜਾਂ ਨਾਰੀਅਲ ਤੇਲ ਨੂੰ ਕਾਫੀ ਮਾਤਰਾ ਵਿੱਚ ਵਰਤਿਆ ਜਾਂਦਾ ਸੀ, ਤਾਕਿ ਜਾਰ ਦੇ ਸਿਰੇ ਤੱਕ ਤੇਲ ਦਾ ਸਤੱਰ ਬਣਿਆ ਰਹੇ। ਉਸ ਤੋ ਬਾਅਦ ਜਾਰ ਦਾ ਢੱਕਣ ਬੰਦ ਕਰਕੇ ਉਸਨੂੰ ਕਪੜੇ ਨਾਲ ਢੱਕ ਦਿੱਤਾ ਜਾਂਦਾ ਸੀ ਅਤੇ ਕਈ ਵਾਰੀ ਤਾਂ ਹਵਾ ਦੇ ਸੰਪਰਕ ਤੋ ਪੂਰੀ ਤਰ੍ਹਹਾਂ ਬਚਾਉਣ ਲਈ ਉਹਨਾਂ ਨੂੰ ਮਿੱਟੀ ਥੱਲੇ ਦਬਾ ਦਿੱਤਾ ਜਾਂਦਾ ਸੀ।
ਅੱਜ, ਇਹ ਵੱਡੀ ਵੱਡੀ ਅਚਾਰ ਦੀ ਭਰਣਿਆਂ ਕਲਾਕ੍ਰਿਤਿਆਂ ਬਣ ਕੇ ਰਹਿ ਗਈਆ ਹਨ, ਜਿਨ੍ਹਾਂ ਨੂੰ ਮਹਿਲਾਂ ਅਤੇ ਹੋਟਲਾਂ ਵਿੱਚ ਗੁੱਲਦਸਤਿਆਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਾਂ ਇਹਨਾਂ ਨੂੰ ਅਜਾਇਬ ਘਰ ਵਿੱਚ ਵੇਖਿਆ ਜਾ ਸਕਦਾ ਹੈ।
ਪਰ ਦਿਮਾਗ ਵਿੱਚ ਅਚਾਰ ਦਾ ਸਿਰਫ ਖਿਆਲ ਆਉਣ ਨਾਲ ਹੀ ਮੂੰਹ ਵਿੱਚ ਪਾਣੀ ਭਰ ਜਾਂਦਾ ਹੈ। ਅਚਾਰ ਬਨਾਉਣ ਵਾਲੀ ਯੂਨਿਟਾਂ ਅਤੇ ਉਹਨਾਂ ਦੇ ਵਿਭਿੰਨ ਪ੍ਰਕਾਰ ਦੇ ਅਚਾਰਾਂ ਦਾ ਧੰਨਵਾਦ ਹੈ, ਜੋ ਪੂਰੀ ਤਰ੍ਹਹਾਂ ਨਾ ਸਹੀ, ਪਰ ਕਾਫੀ ਹੱਦ ਤੱਕ ਕੇਰਲਵਾਸਿਆਂ ਦੇ ਖਾਣੇ ਵਿੱਚ ਸੁਆਦ ਘੋਲਣ ਲਈ ਪਾਰੰਪਰਿਕ ਅਚਾਰ ਦੀ ਖੁਸ਼ਬੋ ਅਤੇ ਸੁਆਦ ਨੂੰ ਬਣਾਏ ਰੱਖਣ ਵਿੱਚ ਸਮਰੱਥ ਹਨ।
|
|
|
|
|
|
|
|
|
|
|
|
|
|
|
|
|