 |
 |
|
 |
 |
 |
|
 |
 |
|
ਪੁੱਲਪਾਯਾ |
|
 |

ਮੁਲਾਯਮ, ਠੰਡੀ, ਲਾਲ ਅਤੇ ਕਾਲ ਰੰਗ ਵਿੱਚ ਤਿਆਰ ਕੀਤੀ ਜਾਉਣ ਵਾਲੀ ਪਾਰੰਪਰਕ ਪੁੱਲਪਾਯਾ ਜਾਂ ਕੇਰਲ ਦੀ ਘਾਹ ਦੀ ਚਟਾਈ, ਇਸ ਰਾਜ ਦਾ ਇੱਕ ਬਹੁਤ ਹੀ ਪੁਰਾਣਾ ਹੱਥਾਂ ਨਾਲ ਉਣਿਆ ਹੋਇਆ ਉਤਪਾਦ ਹੈ। ਇਹਨਾਂ ਚਟਾਇਆਂ ਦਾ ਜਿਕਰ ਚਾਰ ਵੇਦਾਂ (ਪ੍ਰਾਚੀਨ ਭਾਰਤ ਦੇ ਦਾਰਸ਼ਨਿੱਕ ਗ੍ਰੰਥ) ਵਿੱਚੋ ਇੱਕ ਅਥਰਵ ਵੇਦ (ਈਸੀ ਪੂਰਵ 3500-1500) ਵਿੱਚ ਕੀਤਾ ਗਿਆ ਹੈ। ਬੈਠਣ ਜਾਂ ਸੋਣ ਲਈ ਇਸਦੀ ਵਰਤੋ ਇਸਦੇ ਅਕਾਰ ਦੇ ਅਧਾਰ ਤੇ ਨਿਰਭਰ ਕਰਦੀ ਸੀ। ਉਸ ਵੇਲੇ ਇਸਦੀ ਵਰਤੋ ਆਮਤੌਰ ਤੇ ਖਾਸ ਲੋਕ ਹੀ ਕਰਦੇ ਸੀ, ਜਦਕਿ ਆਮ ਲੋਕ ਲੱਕੜ ਦੀ ਪਟੜੀ ਤੇ ਬੈਠਦੇ ਸੀ।
ਇਹ ਕੋਰਾਪੁੱਲ (ਸਾਯਪਰਸ ਕੋਰਿੰਬੋਸਸ) ਨਾਲ ਬੁਣੀ ਜਾਂਦੀ ਹੈ, ਜਿਸਦੀ ਲੰਬਾਈ 91.5 ਤੋ 152 ਸੇੰਟੀਮੀਟਰ ਹੁੰਦੀ ਹੈ, ਜੋ ਪੇਪਿਰਸ ਕੁਲ ਦੇ ਘਾਹ ਤੋ ਸਬੰਧਿਤ ਹੈ। ਇਹ ਚਟਾਇਆਂ ਕਈ ਰੰਗਾਂ ਵਿੱਚ ਬਣਾਇਆ ਜਾਂਦਿਆ ਹਨ। ਕੋਰਾਪੁੱਲ । ਕੋਰਾਪੁੱਲ ਘਾਹ ਅਗਸਤ-ਸਿਤੰਬਰ ਦੇ ਮਹੀਨੇ ਵਿੱਚ ਆਪਣੀ ਅਧਿਕਤਮ ਲੰਬਾਈ ਪ੍ਰਾਪਤ ਕਰਦੀ ਹੈ। ਪਿੰਡਵਾਸੀ ਇਸਨੂੰ ਅਧਿਕ ਮਾਤਰਾ ਵਿੱਚ ਇੱਕਠਾ ਕਰਕੇ ਪਤਲੀ ਲੰਬੀ ਧਾਰਿਆਂ ਵਿੱਚ ਕੱਟ ਲੈੰਦੇ ਹਨ ਅਤੇ ਫੇਰ ਇਹਨਾਂ ਨੂੰ ਕਈ ਦਿਨਾਂ ਤੱਕ ਸੁਕਾਉੰਦੇ ਹਨ। ਇਹਨਾਂ ਧਾਰਿਆਂ ਨੂੰ ਫੇਰ ਚੈਪੰਗਮ (ਕੈਸਾੱਲਪਿਨਿਆ ਸੈਪਮ) ਨਾਂਮਕ ਰੁੱਖ ਦੀ ਛਾਲ ਵਾਲੇ ਪਾਣੀ ਵਿੱਚ ਉਬਾਲ ਕੇ ਡਾਈ ਕੀਤਾ ਜਾਂਦਾ ਹੈ। ਆਮਤੌਰ ਤੇ 183 ਸੇੰਟੀਮੀਟਰ ਲੰਬੀ ਅਤੇ 91.5 ਸੇੰਟੀਮੀਟਰ ਚੌਡੀ ਪੁੱਲਪਾਯਾ ਨੂੰ ਬੁਣਨ ਲਈ ਇੱਕ ਬੁਣਕਰ ਨੂੰ ਪੂਰਾ ਇੱਕ ਦਿਨ ਲੱਗਦਾ ਹੈ।
ਪੁੱਲਪਾਯਾ ਬੈਠਣ ਲਈ ਵਰਤੀ ਜਾਉਣ ਵਾਲੀ ਇੱਕ ਠੰਡੀ ਵਸਤੂ ਹੈ ਅਤੇ ਅੱਜ ਵੀ ਇਸਦੀ ਵਰਤੋ ਰਾਜ ਵਿੱਚ ਗਰਮੀ ਦੇ ਦੌਰਾਨ ਕੀਤੀ ਜਾਂਦੀ ਹੈ। ਥੈਲੇ, ਟੇਬਲ ਮੈਟ, ਵਾਲਹੈੰਗਿੰਗ ਆਦਿ ਦੇ ਰੂਪ ਵਿੱਚ ਵੀ ਇਸਦੀ ਬਣਾਈ ਕੀਤੀ ਜਾਂਦੀ ਹੈ। ਇਹ ਪਾਲੱਕਾਡ ਅਤੇ ਤ੍ਰਿਸ਼ੂਰ ਜਿਲ੍ਹੇ ਦਾ ਇੱਕ ਆਮ ਉਦਯੋਗ ਹੈ। ਇਸਦੇ ਨਾਲ ਤਿਆਰ ਹੋਣ ਵਾਲੀ ਹੋਰ ਵਸਤੂਆਂ ਦੀ ਅੰਤਰਰਾਸ਼ਟਰੀ ਬਜਾਰਾਂ ਵਿੱਚ ਕਾਫੀ ਮੰਗ ਹੈ। ਦਸ਼ਕਾਂ ਤੋ ਇਸਦਾ ਆਯਾਤ ਕਨਾਡਾ, ਜਰਮਨੀ, ਅਮਰੀਕਾ, ਯੂਕੇ, ਇਟਲੀ, ਨਿਉਜੀਲੈੰਡ ਆਦਿ ਵਿੱਚ ਕੀਤਾ ਜਾ ਰਿਹਾ ਹੈ।
ਪੁੱਲਪਾਯਾ ਦਾ ਬਜਾਰ ਬਾਕੀ ਭਾਰਤ ਵਿੱਚ ਵੀ ਫੈਲਿਆ ਹੋਇਆ ਹੈ, ਖਾਸਕਰ ਮੁੰਬਈ, ਦਿੱਲੀ, ਚੇੰਨਈ ਅਤੇ ਕੋਲਕਾਤਾ ਵਿੱਚ।
ਮੁਕਾਬਲਤਨ ਇਹ ਸਸਤੀ ਹੁੰਦੀ ਹੈ, ਜਿਸਦਾ ਮੁੱਲ 45/- ਰੂ ਤੋ ਲੈ ਕੇ 800/- ਰੂਪਏ ਤੱਕ ਹੁੰਦਾ ਹੈ, ਜੋ ਇਸਦੇ ਅਕਾਰ, ਬੁਣਾਈ ਅਤੇ ਡਿਜਾਈਨ ਤੇ ਨਿਰਭਰ ਕਰਦਾ ਹੈ।
|
|
|
|
|
|
|
|
|
|
|
|
|
|
|
|
|