 |
 |
|
 |
 |
 |
|
 |
 |
|
ਰਵੀ ਵਰਮਾ ਦੇ ਚਿੱਤਰ |
|
 |

ਕੇਰਲ ਦੀ ਧਨੀ ਚਿੱਤਰਕਲਾ ਪਰੰਪਰਾ, ਇੱਥੋ ਦੀ ਕਲਮੇਯੁਤ (ਫਰਸ਼ ਤੇ ਚਿੱਤਰਕਲਿਪੀ ਪੇਟਿੰਗ) ਵਰਗਿਆਂ ਰਸਮਾਂ ਅਤੇ ਇੱਥੋ ਦੇ ਪੁਰਾਣੇ ਮੰਦਰਾਂ ਅਤੇ ਚਰਚ ਵਿੱਚ ਪਾਏ ਜਾਉਣ ਵਾਲੇ ਫ੍ਰੇਸਕੋ ਅਤੇ ਭੀਤ ਚਿੱਤਰਾਂ ਨਾਲ ਜੁੜੀ ਹੋਈ ਹੈ। ਕਾਗਜ ਅਤੇ ਇੰਕ ਦੀ ਵਰਤੋ ਤੋ ਪਹਿਲਾਂ ਪਾਮਯਰਾ ਪੱਤੀ ਅਤੇ ਵਨਸਪਤੀ ਡਾਈ ਦੀ ਵਰਤੋ ਕੀਤੀ ਜਾਂਦੀ ਸੀ। ਆਧੁਨਿਕ ਕੇਰਲ ਨੇ ਰਾਜਾ ਰਵੀ ਵਰਮਾ ਦੇ ਚਿੱਤਰਾਂ ਦੁਵਾਰਾ ਅੰਤਰਰਾਸ਼ਟਰੀ ਸਨਮਾਨ ਹਾਸਲ ਕੀਤਾ ਹੈ।
ਟ੍ਰਾਵਨਕੌਰ ਦੇ ਕਿਲਿਮਾਨੂਰ ਮਹਿਲ ਦੇ ਰਾਜਕੁਮਾਰ ਰਵੀ ਵਰਮਾ (1848-1906) ਨੇ ਆਪਣੀ ਕਲਾ ਸਮੱਰਥਾ ਨੂੰ ਬਹੁਦ ਛੋਟੀ ਉਮਰ ਵਿੱਚ ਹੀ ਵਿਕਸਿਤ ਕਰ ਲਿਆ ਸੀ। ਉਹਨਾਂ ਨੇ ਇੱਕ ਅੰਗ੍ਰੇਜ ਚਿੱਤਰਕਾਰ, ਥਿਯੋਡੋਰ ਜੋਨਸਨ ਤੋ ਆਯਲ ਪੇਟਿੰਗ ਬਨਾਉਣ ਦੀ ਵਿਧੀ ਸਿੱਖੀ ਸੀ। ਥਿਯੋਡੋਰ ਉਸ ਵੇਲੇ ਉਹਨਾਂ ਦੇ ਮਹਿਲ ਵਿੱਚ ਰਹਿੰਦੇ ਸਨ।
ਰਵੀ ਵਰਮਾ ਦੇ ਚਿੱਤਰਾਂ ਵਿੱਚ ਕੁਦਰਤ ਦੇ ਸੂਖਮ ਜਜ਼ਬਾਤਾਂ ਅਤੇ ਮਾਨਵੀ ਗੁਣਾਂ ਅਤੇ ਸੁਭਾਅ ਨੂੰ ਬੜੇ ਹੀ ਯਥਾਰਥਵਾਦੀ ਢੰਗ ਨਾਲ ਦਰਸ਼ਾਇਆ ਗਿਆ ਹੈ।
ਰਵੀ ਵਰਮਾ ਦੇ ਵਿਸ਼ੇਸ਼ ਚਿੱਤਰ ਸ਼੍ਰੀ ਆਰਟ ਗੈਲਰੀ ਵਿੱਚ ਪ੍ਰਦਰਸ਼ਿੱਤ ਕੀਤੇ ਗਏ ਹਨ। ਇਹ ਗੈਲਰੀ ਤਿਰੂਵਨੰਤਪੁਰਮ ਸ਼ਹਿਰ ਦੇ ਨੇਪੀਯਰ ਮਿਊਜ਼ੀਅਮ ਕੰਪਾਉੰਡ ਵਿੱਚ ਸਥਿਤ ਹੈ। ਸੋਮਵਾਰ ਤੋ ਇਲਾਵਾ ਇਹ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਖੁੱਲਿਆ ਰਹਿੰਦਾ ਹੈ। ਇਸ ਗੈਲਰੀ ਵਿੱਚ ਚਿੱਤਰਕਾਰ ਰੋਰਿਕ ਦੇ ਵੀ ਚਿੱਤਰ ਰੱਖੇ ਗਏ ਹਨ, ਨਾਲ ਹੀ ਤੁਹਾਨੂੰ ਇੱਥੇ ਮੁਗਲ, ਰਾਜਪੂਤ ਅਤੇ ਤੰਜੌਰ ਸ਼ੈਲੀ ਦੀ ਕਲਾ, ਅਜੰਤਾ ਅਤੇ ਬਾਘ ਦੀ ਗੁਫਾਵਾਂ ਦੇ ਚਿੱਤਰ, ਚੀਨ, ਜਾਪਾਨ, ਤਿੱਬਤ ਅਤੇ ਬਾਲੀ ਵਰਗੇ ਦੇਸ਼ਾਂ ਦੇ ਓਰਿਏਂਟਲ ਕਲਾ ਸੰਗ੍ਰਹਿ ਵਿਖਾਈ ਦੇਣਗੇਂ।
ਅੱਜ ਕੇਰਲ ਵਿੱਚ ਦੋ ਸੰਸਥਾਨ ਹਨ ਜਿਥੇ ਪੇਟਿੰਗ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਇਆ ਜਾਂਦਾ ਹੈ। ਇਹ ਹਨ - ਕਾਲੇਜ ਆਫ ਫਾਈਨ ਆਰਟਸ (ਸਰਕਰਿ), ਮਾਵੇਲਿੱਕਾਰਾ, ਆਲਾਪੁਯਾ ਜਿਲ੍ਹਾ। ਰਵੀ ਵਰਮਾ ਕਾਲੇਜ ਆਫ ਫਾਈਨ ਆਰਟਸ ਦੀ ਸਥਾਪਨਾ ਉਹਨਾਂ ਦੇ ਪੁੱਤਰ ਰਾਮ ਵਰਮਾ ਨੇ ਕੀਤੀ ਸੀ।
|
|
|
|
|
|
|
|
|
|
|
|
|
|
|
|
|