 |
 |
|
 |
 |
 |
|
 |
 |
|
ਸੀ ਫੂਡ |
|
 |

ਕੇਰਲ ਦੀ ਸ਼ਰਿੰਪ, ਕਟਲਫਿੱਸ਼, ਸਕਵੀਡ ਅਤੇ ਕੁਝ ਹੋਰ ਮੱਛਿਆਂ ਦੀ ਵੈਸ਼ਵਿਕ ਬਜਾਰ ਵਿੱਚ ਭਾਰੀ ਮੰਗ ਹੈ। ਰੱਬ ਨੇ ਇਸ ਭੂਮੀ ਨੂੰ ਧਨੀ ਸਮੁੰਦਰੀ ਖੇਤਰ ਨਾਲ ਬਖਸ਼ਿਆ ਹੈ, ਜਿੱਥੇ ਵਪਾਰਿਕ ਮਹਤੱਵ ਵਾਲੀ ਕਈ ਪ੍ਰਕਾਰ ਦੀ ਮੱਛਿਆਂ ਜਿਵੇਂ ਕਿ ਆਯਲ ਸਾਰਡਿਨ (ਮੱਤੀ ਚਾਲਾ), ਮੈਕੇਰਲ (ਅਈਲਾ), ਝੀਂਗਾ (ਚੇੱਮੀਨ), ਸਿੱਲਵਰ ਬੇਲੀਜ (ਮੁੱਲੰਸ) ਨੂ ਪਾਇਆ ਜਾਂਦਾ ਹੈ ।
ਕੇਰਲ ਵਿੱਚ ਲਗਭੱਗ 36,000 ਵਰਗ ਕਿਲੋ ਮੀਟਰ ਸਮੁੰਦਰੀ ਜਲ ਅਤੇ 3600 ਵਰਗ ਕਿਲੋ ਮੀਟਰ ਖੇਤਰ ਦੇ ਅੰਦਰ (ਇਨਲੈੰਡ) ਜਲ ਹੈ । ਭੀਤਰੀ ਜਲ ਸਰੋਤਾਂ ਵਿੱਚ 44 ਨਦਿਆਂ, ਝੀਲ, ਬੈਕਵਾਟਰ, ਕਨਾਲ ਅਤੇ ਮੱਛੀ ਫਾਰਮ ਸ਼ਾਮਲ ਹਨ, ਜਿਸ ਕਾਰਣ ਕੇਰਲ ਦੇਸ਼ ਦਾ ਸਭ ਤੋ ਵਧ ਮੱਛੀ ਉਦਪਾਦਨ ਕਰਨ ਵਾਲਾ ਰਾਜ ਹੈ। ਇਸ ਰਾਜ ਕੋਲ ਸਮੁੰਦਰੀ ਸੰਸਾਧਨ ਤੋ ਉਤਪਾਦਨ ਦੀ ਅਧਿਕਤਮ ਸਮੱਰਥਾ ਮੌਜੂਦ ਹੈ, ਜੋ ਸਾਲਾਨਾ 10 ਲੱਖ ਟਨ ਹੈ।
ਕੇਰਲ ਦੇ ਡੱਬਾਬੰਦ ਸੀ ਫੂਡ ਦੀ ਦੱਖਣ ਪੂਰਬੀ ਏਸ਼ੀਆ, ਪੱਛਮੀ ਯੂਰੋਪ, ਜਪਾਨ ਅਤੇ ਅਮਰੀਕਾ ਵਰਗੇ ਬਜ਼ਾਰਾਂ ਵਿਚ ਕਾਫੀ ਮੰਗ ਹੈ। ਸਾਲਾਂ ਤੋ ਜਪਾਨ ਕੇਰਲ ਦੇ ਸਮੁੰਦਰੀ ਨਿਰਯਾਤ ਦਾ ਸੱਭ ਤੋ ਵੱਡਾ ਖਪਤਕਾਰ ਰਿਹਾ ਹੈ।
ਰਾਜ ਦਾ ਤੀਸਰਾ ਵੱਡਾ ਮੱਛੀ ਉੱਤਪਾਦਨ ਕੇੰਦਰ ਹੈ ਕੋੱਲਮ, ਖਾਸ ਕਰਕੇ ਨੀੰਦਕਾਰਾ, ਜੋ ਅਰਬ ਸਾਗਰ ਤੱਟ ਤੇ ਇੱਕ ਪੁਰਾਣੀ ਬੰਦਰਗਾਹ ਹੈ। ਕੋੱਲਮ ਵਿੱਚ 24 ਇਨਲੈੰਡ ਫਿਸ਼ਿੰਗ ਪਿੰਡ ਹਨ। ਜੇ ਅਸੀ ਮੱਧ ਕੇਰਲ ਵੱਲ ਚੱਲਿਏ, ਤੇ ਆਲਾਪੁਯਾ ਨੇ ਵੀ ਮੱਛਿਆਂ ਦੇ ਉੱਤਪਾਦਨ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਅੱਲਪੁਝਾ ਨੂੰ ਆਮਤੌਰ ਤੇ ਪੂਰਬੀ ਵੇਨਿਸ ਵੀ ਕਿਹਾ ਜਾਂਦਾ ਹੈ। ਅਰਬ ਸਾਗਰ ਦੀ ਰਾਣੀ ਕੋਚੀ ਸੀ ਫੂਡ ਨਿਰਯਾਤਕ ਕੰਪਨਿਆਂ ਦਾ ਇੱਕ ਪ੍ਰਮੁੱਖ ਕੇੰਦਰ ਹੈ।
80 ਕਿਲੋਮੀਟਰ ਲੰਬੇ ਸਮੁੰਦਰੀ ਤਟ ਵਾਲੇ ਕਾਸਰਗੋਡ ਵਿੱਚ ਮੱਛੀ ਫੜਨ ਦੇ ਕਈ ਕੇੰਦਰ ਹਨ। ਉੱਤਰ ਕੇਰਲ ਦੇ ਕੁੰਨੂਰ ਜਿਲ੍ਹੇ ਵਿੱਚ ਵੀ 82 ਕਿਲੋਮੀਟਰ ਲੰਬਾ ਸਮੁੰਦਰੀ ਤੱਟ ਹੈ, ਜੋ ਫਿਸ਼ਿੰਗ ਉਦਯੋਗ ਨੂੰ ਵੱਧ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ।
|
|
|
|
|
|
|
|
|
|
|
|
|
|
|
|
|