ਉਰੂ ਜਾਂ ਡਾਓ ਇੱਕ ਪਾਰੰਪਰਿਕ ਅਰਬੀ ਵਪਾਰਕ ਜਹਾਜ਼ ਸੀ। ਜਦੋ, ਅਰਬ ਦੇ ਵਪਾਰਿਆਂ ਨੇ ਧਨੀ ਕੇਰਲ, ਇਸਦੀ ਇਮਾਰਤੀ ਲੱਕੜ, ਕੁਸ਼ਲ ਕਾਰੀਗਰਾਂ ਅਤੇ ਉਹਨਾਂ ਦੀ ਮੂਲ ਤਕਨੀਕਾਂ ਨੂੰ ਵੇਖਿਆ, ਉਦੋ ਉਹਨਾਂ ਨੇ ਡਾਓ ਬਨਾਉਣ ਦੇ ਕੰਮ ਨੂੰ ਮਾਲਾਬਾਰ (ਉੱਤਰ ਕੇਰਲ) ਵਿੱਚ ਤਬਦੀਲ ਕਰ ਦਿੱਤਾ ਸੀ।
ਕੋਜ਼ੀਕੋਡ ਜਿਲ੍ਹੇ ਦਾ ਬੇਪੁਰ, ਜੋ ਇਸ ਖੇਤਰ ਦੀ ਸਭ ਤੋ ਮਹੱਤਵਪੂਰਨ ਬੰਦਰਗਾਹ ਸੀ, ਜਹਾਜ਼ ਬਨਾਉਣ ਦਾ ਕੇੰਦਰ ਬਣ ਗਿਆ। ਇਹ ਉਦਯੋਗ ਇਥੇ, ਲੋਹੇ ਅਤੇ ਸਟੀਲ ਨੂੰ ਜਹਾਜ਼ ਦੇ ਨਿਰਮਾਣ ਲਈ ਸੱਭ ਤੋ ਉੱਤਮ ਸਮੱਗਰੀ ਦਾ ਦਰਜਾ ਮਿੱਲਣ ਤਕ ਵੱਧ ਫੁੱਲ ਰਿਹਾ ਸੀ।
ਉਰੂ ਵੱਡੇ ਜਹਾਜ਼ ਹੁੰਦੇ ਸੀ, ਜੋ ਸਪਾਟ ਕੀਤੀ ਹੋਈ ਇਮਾਰਤੀ ਲੱਕੜਾਂ ਨੂੰ ਕੀਲਾਂ ਨਾਲ ਸਾਵਧਾਨੀ ਨਾਲ ਜੋੜ ਕੇ ਬਣਾਏ ਜਾਂਦੇ ਸੀ। ਇੱਕ ਜਹਾਜ਼ ਨੂੰ ਬਨਾਉਣ ਲਈ 50 ਲੋਕਾਂ ਦੀ ਇੱਕ ਟੀਮ ਨੂੰ ਘੱਟੋ ਘੱਟ 4 ਸਾਲ ਲੱਗਦੇ ਸੀ।
ਅੱਜ ਬੇਪੁਰ ਵਿੱਚ ਬਹੁਤ ਘੱਟ ਜਹਾਜ਼ ਬਣਾਏ ਜਾਂਦੇ ਹਨ ਅਤੇ ਕਾਰੀਗਰ ਹੁਣ ਆਪਣੇ ਇਸ ਵਿਸ਼ਾਲ ਕਲਾ ਦੇ ਨਮੂਨੇ ਬਣਾ ਕੇ ਵੇਚਦੇ ਹਨ। ਤਿੰਨ ਤੋ ਦਸ ਇੰਚ ਦੀ ਲੱਕੜ ਦੇ ਇਸ ਨਮੂਨੇ ਦੀ ਕੀਮਤ 450/- ਤੋ 2,500/- ਰੂ ਤੱਕ ਹੁੰਦੀ ਹੈ।
ਇਹ ਤਿਰੂਵਨੰਤਪੁਰਮ ਦੇ ਮਸ੍ਕੇਟ ਹੋਟਲ ਵਿੱਚ ਸਥਿਤ ਕਲਚਰ ਸ਼ੋਪੀ ਵਿੱਚ ਉਪਲਬਧ ਹਨ। ਪਤਾ : ਕਲਚਰ ਸ਼ੋਪੀ, ਮਸ੍ਕੇਟ ਹੋਟਲ, ਤਿਰੂਵਨੰਤਪੁਰਮ – 695 033, ਕੇਰਲ।
ਈ - ਮੇਲ : info@cultureshoppe.com,
www.cultureshoppe.com.
ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਪ੍ਰਫੁੱਲਤ ਕਰਨ ਲਈ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ।