ਨੀਲਵਿਲੱਕੁ, ਮਲਯਾਲਿਆਂ (ਕੇਰਲਵਾਸੀ) ਦੀ ਧਾਰਮਿਕ ਰਸਮਾਂ ਅਤੇ ਉਤਸੱਵਾਂ ਦਾ ਇੱਕ ਅਭਿੰਨ ਹਿੱਸਾ ਹੈ। ਕੇਰਲ ਦੇ ਹਿੰਦੂਆਂ ਦੀ ਧਾਰਮਿਕ ਰਸਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਇਸ ਦੀਵੇ ਦਾ ਇੱਥੋ ਦੇ ਸਮਾਜਕ ਅਤੇ ਸਾੰਸਕ੍ਰਿਤੀ ਪ੍ਰੋਗਰਾਮਾਂ ਵਿੱਚ ਮੁੱਖ ਸਥਾਨ ਹੈ।
ਸੰਝ ਵੇਲੇ ਇੱਥੋ ਦੇ ਹਿੰਦੂ ਪਰਿਵਾਰਾਂ ਦੀ ਕੁੜਿਆਂ ਇਸ ਦੀਵੇ (ਨੀਲਵਿਲੱਕੁ) ਨੂੰ ਜਲਾ ਕੇ ਵੇਹੜੇ ਵਿੱਚ ਰੱਖਦਿਆਂ ਹਨ। ਨੀਲਵਿਲੱਕੁ ਦੇ ਟਿਮਟਿਮਾਉੰਦੇ ਚਾਨਣ ਵਿੱਚ ਪਰਿਵਾਰ ਦੇ ਬੱਚੇ ਅਤੇ ਬਜ਼ੁਰਗ, ਖਾਸ ਕਰਕੇ ਦਾਦਾ-ਦਾਦੀ, ਭਜਨ ਗਾਉੰਦੇ ਹਨ ਅਤੇ ਸੰਝ ਦੀ ਅਰਦਾਸ ਕਰਦੇ ਹਨ।
ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੇ ਉਸਦੀ ਸਫਲਤਾ ਲਈ ਨੀਲਵਿਲੱਕੁ ਜਲਾਉਣਾ ਕੇਰਲ ਵਿੱਚ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਭਿੰਨ ਭਿੰਨ ਕਲਾਵਾਂ ਦੀ ਪ੍ਰਸਤੁਤੀ ਵੇਲੇ ਵੱਡੀ ਨੀਲਵਿਲੱਕੁ ਇੱਕ ਅਹਿਮ ਭੂਮਿਕਾ ਨਿਭਾਉੰਦਾ ਹੈ, ਕਿਉਕਿ ਇਹ ਕਲਾਵਾਂ ਰਾਤ ਨੂੰ ਇਸੇ ਦੀਵੇ ਦੀ ਰੋਸ਼ਨੀ ਵਿੱਚ ਪ੍ਰ੍ਰਸਤੁਤ ਕੀਤੀਆਂ ਜਾਂਦੀਆਂ ਹਨ।
ਇਹ ਤਿਰੂਵਨੰਤਪੁਰਮ ਦੇ ਮਸ੍ਕੇਟ ਹੋਟਲ ਵਿੱਚ ਸਥਿਤ ਕਲਚਰ ਸ਼ੋਪੀ ਵਿੱਚ ਉਪਲਬਧ ਹਨ। ਪਤਾ : ਕਲਚਰ ਸ਼ੋਪੀ, ਮਸ੍ਕੇਟ ਹੋਟਲ, ਤਿਰੂਵਨੰਤਪੁਰਮ – 695 033, ਕੇਰਲ।
ਈ - ਮੇਲ : info@cultureshoppe.com,
www.cultureshoppe.com.
ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਪ੍ਰਫੁੱਲਤ ਕਰਨ ਲਈ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ।